26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਲਾਈਨਜ਼ ਕਲੱਬ ਖੰਨਾ ਗਰੇਟਰ ਦੇ ਮੈਂਬਰਾਂ ਨੂੰ ਕੀਤਾ ਸਨਮਾਨਿਤ ਐੱਮ. ਜੇ. ਐੱਫ. ਲਾਈਨਜ਼ ਰੂਪਰਾਏ ਨੂੰ ਮੈਡਲ ਨਾਲ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 14-04-2026
ਖੰਨਾ, 13 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਲਾਈਨਜ਼ ਕਲੱਬ ਇੰਟਰਨੈਸ਼ਨਲ ਜ਼ਿਲ੍ਹਾ 321 ਐੱਫ. 'ਚ ਰੀਜਨ ਕਨਵੈੱਨਸ਼ਨ ਨਾਭਾ ਵਿਚ ਹੋਈ | ਇਹ ਕਨਵੈੱਨਸ਼ਨ ਰੀਜਨ 12 ਦੇ ਰੀਜਨ ਚੇਅਰਪਰਸਨ ਆਰ. ਸੀ. ਲਾਈਨਜ ਰਾਜੀਵ ਬਾਂਸਲ ਦੀ ਅਗਵਾਈ ਵਿਚ ਹੋਈ, ਜਿਸ ਵਿੱਚ ਜਿਲਾ ਗਵਰਨਰ ਪੀ. ਐਮ. ਜੇ. ਐਫ ਲਾਇਨਜ਼ ਅੰਮਿ੍ਤ ਪਾਲ ਸਿੰਘ ਜੰਡੂ ਡੀ. ਜੀ.-1 ਅਤੇ ਡੀ. ਜੀ.-2 ਖ਼ਾਸ ਤੌਰ ਤੇ ਪਹੁੰਚੇ ਪਾਸਟ ਜ਼ਿਲ੍ਹਾ ਗਵਰਨਰ ਤੋਂ ਇਲਾਵਾ ਕਈ ਕੈਬਿਨੇਟ ਮੈਂਬਰ ਪਹੰੁਚੇ | ਰੀਜਨ 12 'ਚ 4 ਕਲੱਬ ਖੰਨਾ ਗ੍ਰੇਟਰ ਗੋਬਿੰਦਗੜ੍ਹ, ਸਰਹਿੰਦ, ਬੱਸੀ ਪਠਾਣਾਂ ਕਲੱਬ, ਰਾਜਪੁਰਾ ਆਉਂਦੇ ਹਨ | ਰੀਜਨ ਕਾਨਫ਼ਰੰਸ ਵਿਚ ਇੰਨਾ ਕਲੱਬ ਵਲੋਂ ਕੀਤੀ ਗਈ ਲੋਕ ਭਲਾਈ ਕੰਮਾਂ ਨੂੰ ਦੇਖਦੇ ਹੋਏ ਕਲੱਬ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਿਸ ਵਿਚ ਅੱਛੇ ਕੰਮ ਕਰਨ ਲਈ ਲਾਈਨਜ਼ ਕਲੱਬ ਖੰਨਾ ਗਰੇਟਰ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਖੰਨਾ ਗ੍ਰੇਟਰ ਵੱਲੋਂ ਖੰਨਾ 'ਚ ਕਈ ਪਰਮਾਨੈਂਟ ਪ੍ਰੋਜੈਕਟ ਚੱਲ ਰਹੇ ਹਨ | ਜ਼ੋਨ ਚੇਅਰਪਰਸਨ ਲਾਈਨਜ਼ ਰਾਜੇਸ਼ ਅਨੇਜਾ ਕੋਲ 3 ਕਲੱਬ ਦੀ ਜ਼ਿੰਮੇਵਾਰੀ ਹੈ ਜੋ ਬਹੁਤ ਚੰਗਾ ਕੰਮ ਕਰ ਰਹੇ ਹਨ | ਰਾਜੇਸ਼ ਅਨੇਜਾ ਨੂੰ ਬੈਸਟ ਜੈਡ. ਸੀ. ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਐਮ. ਜੇ. ਐਫ. ਲਾਈਨਜ਼ ਧਰਮਿੰਦਰ ਸਿੰਘ ਰੂਪਰਾਏ (ਕੈਬਨਿਟ ਮੈਂਬਰ) ਨੂੰ ਇੰਟਰਨੈਸ਼ਨਲ ਪਿੰਨ ਲੱਗਾ ਕੇ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਫਾਊਾਡਰ ਮੈਂਬਰ ਵਿਜੇ ਵਰਮਾ ਜੋ 30 ਸਾਲ ਤੋਂ ਮਾਨਵਤਾ ਦੀ ਸੇਵਾ ਕਰਨ ਲਈ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਬੈੱਸਟ ਕਲੱਬ ਐਵਾਰਡ ਨਾਲ ਪ੍ਰਧਾਨ ਸੁਰੇਸ਼ ਜੋਸ਼ੀ, ਸੈਕੇਟਰੀ ਹਿਤੇਸ਼ ਚਾਂਦੀ, ਕੈਸ਼ੀਅਰ ਅਨੁਰਾਗ ਕੁਮਾਰ, ਸਨਮਾਨਿਤ ਕੀਤਾ ਗਿਆ | ਧਰਮਿੰਦਰ ਸਿੰਘ ਰੂਪਰਾਏ ਕਲੱਬ ਪੀ. ਆਰ. ਓ. ਅਤੇ ਕੈਬਨਿਟ ਮੈਂਬਰ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਭੀ ਖੰਨਾ ਗ੍ਰੇਟਰ ਸੇਵਾ ਦੇ ਖੇਤਰ ਵਿੱਚ ਅੱਗੇ ਕਿਹਾ ਕਿ ਅਗਲੇ ਸਾਲ ਜੋ 1 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਅਸੀਂ ਨਵੇ ਪ੍ਰੋਜੈਕਟ ਲੈ ਕੇ ਆਵਾਂਗੇ ਅਤੇ ਚੰਗੇ ਮੈਂਬਰ ਨੂੰ ਕਲੱਬ ਨਾਲ ਜੋੜ ਕੇ ਜ਼ਿਆਦਾ ਸੇਵਾ ਕਰਾਂਗੇ |
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਸਕੂਲ ਸੋਹੀਆਂ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਰਾਜੇਵਾਲ 'ਚ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਾ ਭਰਵਾਂ ਸਵਾਗਤ
Ad Position 24