26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਰਾਜੇਵਾਲ 'ਚ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦਾ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 14-04-2026
ਜੌੜੇਪੁਲ ਜਰਗ, 13 ਅਪ੍ਰੈਲ (ਪਾਲਾ ਰਾਜੇਵਾਲੀਆ)-ਭਗਤ ਪੂਰਨ ਸਿੰਘ (ਬਾਨੀ ਪਿੰਗਲਵਾੜਾ ਅੰਮਿ੍ਤਸਰ) ਦੇ ਜੱਦੀ ਪਿੰਡ ਰਾਜੇਵਾਲ (ਰੋਹਣੋਂ) ਵਿਖੇ ਖਾਲਸਾ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਤੇ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਰਵਾਨਾ ਹੋਇਆ ਅਤੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸੀ | ਨਗਰ ਕੀਰਤਨ ਦੇ ਸਤਿਕਾਰ ਵਿਚ ਨਗਰ ਨਿਵਾਸੀਆਂ ਪੂਰੀ ਸ਼ਰਧਾ ਭਾਵਨਾ ਦਿਖਾਉਂਦਿਆਂ ਵੱਖ ਵੱਖ ਪੜਾਵਾਂ ਤੇ ਭਰਵਾਂ ਸੁਆਗਤ ਕੀਤਾ | ਪੰਜ ਪਿਆਰਿਆਂ ਨੂੰ ੂ ਵੱਖ ਵੱਖ ਪੜਾਵਾਂ ਤੇ ਸਨਮਾਨਿਤ ਕੀਤਾ ਗਿਆ | ਨਗਰ ਨਿਵਾਸੀਆਂ ਵਲੋਂ ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਲੰਗਰ ਅਤੁੱਟ ਵਰਤਾਏ ਗਏ | ਭਾਈ ਹਰਰੂਪ ਸਿੰਘ ਛਬੀਲਾ ਦੇ ਜਥੇ ਨੂੰ ਦਸ਼ਮੇਸ਼ ਪਿਤਾ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਜੀਵਨ ਬਾਰੇ ਚਾਨਣਾ ਪਾਉਂਦਿਆਂ ਸਿੱਖ ਇਤਿਹਾਸ ਬਾਰੇ ਵੀ ਵਿਸਥਾਰ ਪੂਰਵਕ ਚਾਨਣਾ ਪਾਉਣ ਦੇ ਨਾਲ ਨਾਲ ਢੁਕਵੀਂ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜੇਵਾਲ ਦੇ ਸਮੂਹ ਕਾਰਕੁੰਨ ਪ੍ਰਧਾਨ ਭਗਵੰਤ ਸਿੰਘ ਬੈਨੀਪਾਲ, ਅਜਮੇਰ ਸਿੰਘ, ਕਰਨੈਲ ਸਿੰਘ, ਸੁਦਾਗਰ ਸਿੰਘ, ਹਰਿੰਦਰ ਸਿੰਘ ਪ੍ਰਧਾਨ ਸਪੋਰਟਸ ਕਲੱਬ, ਸਿੰਕਦਰ ਸਿੰਘ, ਇਕਬਾਲ ਸਿੰਘ, ਸਵਰਨ ਸਿੰਘ, ਜੱਸਾ ਰਾਜੇਵਾਲ, ਬਾਬਾ ਗੁਰਵਿੰਦਰ ਸਿੰਘ ਜੋਤ ਸਿੰਘ ਬੈਨੀਪਾਲ ਸਮੇਤ ਹੋਰ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਲਾਈਨਜ਼ ਕਲੱਬ ਖੰਨਾ ਗਰੇਟਰ ਦੇ ਮੈਂਬਰਾਂ ਨੂੰ ਕੀਤਾ ਸਨਮਾਨਿਤ ਐੱਮ. ਜੇ. ਐੱਫ. ਲਾਈਨਜ਼ ਰੂਪਰਾਏ ਨੂੰ ਮੈਡਲ ਨਾਲ ਕੀਤਾ... ਅਗਲੀ ਖ਼ਬਰ ਮਾਛੀਵਾੜਾ ਮੰਡੀ 'ਚ 150 ਕੁਇੰਟਲ ਤੋਂ ਵੱਧ ਕਣਕ ਦੀ ਹੋਈ ਖ਼ਰੀਦ ਖ਼ਰੀਦ ਏਜੰਸੀਆਂ ਵਲੋਂ ਫ਼ਸਲ ਖ਼ਰੀਦ ਦਾ ਕੰਮ ਮੁੜ ਸ਼ੁਰ...
Ad Position 24