11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਖ਼ਾਲਸੇ ਦਾ ਸਾਜਨਾ, ਸੰਗਰਾਂਦ ਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ

Ad Position 21
No active advertisement
ਅਜੀਤ ਡੈਸਕ 15-04-2026
ਬੀਜਾ, 14 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਵਿਸਾਖੀ, ਸੰਗਰਾਂਦ ਤੇ ਖ਼ਾਲਸਾ ਸਾਜਨਾ ਦਿਹਾੜੇ ਨੂੰ ਮੁੱਖ ਰੱਖਦਿਆਂ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਸਵੇਰ ਮੌਕੇ ਨਾਮਵਰ ਕਥਾਵਾਚਕ ਭਾਈ ਹਰਪਾਲ ਸਿੰਘ ਪਾਇਲ ਨੇ ਹੁਕਮਨਾਮੇ ਸਾਹਿਬ ਦੀ ਵਿਆਖਿਆ ਦੌਰਾਨ ਗੁਰੂ ਲੜ ਲੱਗਣ ਦੀ ਪੇ੍ਰਰਨਾ ਦਿੱਤੀ | ਗੁਰਮਤਿ ਸਮਾਗਮ ਦੀ ਸ਼ੁਰੂਆਤ ਹਜੂਰੀ ਰਾਗੀ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਕੀਤੀ | ਇਸ ਤੋਂ ਬਾਅਦ ਕਥਾਵਾਚਕ, ਰਾਗੀ, ਢਾਡੀ ਜਥਿਆਂ ਨੇ ਗੁਰੂ ਜਸ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪੰਜ ਪਿਆਰਿਆਂ ਨੇ ਖੰਡੇ ਬਾਟੇ ਦਾ ਅੰਮਿ੍ਤ ਤਿਆਰ ਕੀਤਾ ਜਿਸ ਨੂੰ ਅਨੇਕਾਂ ਪ੍ਰਾਣੀਆਂ ਨੇ ਛੱਕ ਕੇ ਗੁਰੂ ਵਾਲੇ ਬਣੇ | ਇਸ ਪਵਿੱਤਰ ਦਿਹਾੜੇ ਦੀ ਖ਼ੁਸ਼ੀ ਵਿੱਚ ਸੰਗਤਾਂ ਸਵੇਰੇ ਤੜਕੇ ਹੀ ਗੁਰੂ ਘਰ ਪੁੱਜ ਕੇ ਨਤਮਸਤਕ ਹੋਈਆਂ | ਇਲਾਕੇ ਦੇ ਸੇਵਾਦਾਰਾਂ ਵੱਲੋਂ ਫਰੂਟ ਚਾਟ ਦੇ ਲੰਗਰ ਲਗਾਏ ਗਏ | ਸ਼੍ਰੋਮਣੀ ਕਮੇਟੀ ਵਲੋਂ ਵੀ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ | ਇਸ ਮੌਕੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਤੇ ਅੰਮਿ੍ਤਪਾਨ ਕਰਨ ਵਾਲੀਆਂ ਪ੍ਰਾਣੀਆਂ ਨੂੰ ਗੁਰੂ ਲੜ ਲੱਗਣ ਦੀ ਵਧਾਈ ਦਿੱਤੀ | ਇਸ ਮੌਕੇ ਜਥੇਦਾਰ ਦਵਿੰਦਰ ਸਿੰਘ ਖੱਟੜਾ, ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਯਾਦਵਿੰਦਰ ਸਿੰਘ ਯਾਦੂ,ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ, ਇੰਜ. ਜਗਦੇਵ ਸਿੰਘ ਬੋਪਾਰਾਏ, ਨਵਤੇਜ ਸਿੰਘ ਖੱਟੜਾ, ਬਾਬਾ ਜੱਸਾ ਸਿੰਘ ਕਾਰ ਸੇਵਾ ਵਾਲੇ, ਸਮਾਜ ਸੇਵੀ ਹਰਮਿੰਦਰ ਸਿੰਘ ਮੰਡੇਰ ਜਰਗ, ਚਰਨਜੀਤ ਸਿੰਘ ਚੰਨੀ ਪਾਇਲ, ਬਾਬਾ ਅਵਤਾਰ ਸਿੰਘ ਜਸਪਾਲੋਂ, ਤੇਜਾ ਸਿੰਘ ਕੋਟ, ਗੁਰਪ੍ਰੀਤ ਸਿੰਘ ਸਿਆਣ ਕੋਟ, ਸੁੱਖਾ ਕੋਟ, ਮਾਸਟਰ ਬਲਵਿੰਦਰ ਸਿੰਘ ਕੋਟ, ਜਸਵੰਤ ਸਿੰਘ ਸੰਤ, ਬੇਅੰਤ ਸਿੰਘ ਜੱਸੀ, ਜਗਰੂਪ ਸਿੰਘ ਰੂਬੀ ਕੁਲਾਰ, ਜਸਵੰਤ ਸਿੰਘ ਜੱਸੀ ਦਹੇੜੂ, ਮੈਨੇਜਰ ਲੱਖਾ ਸਿੰਘ ਬਰਮਾਲੀਪੁਰ, ਨਿਰਮਲ ਸਿੰਘ, ਗੁਰਮੁੱਖ ਸਿੰਘ ਰਾਏਪੁਰ, ਬਾਬਾ ਦੀਦਾਰ ਸਿੰਘ ਰਾਏਪੁਰ, ਸੁੱਖਾ ਬੰਬ, ਤਰਨਪ੍ਰੀਤ ਸਿੰਘ ਬੰਬ, ਰਾਣਾ ਕੱਦੋਂ ਆਦਿ ਦੀਆਂ ਸੰਗਤਾਂ ਨੇ ਵੱਡੀ ਤਾਦਾਦ ਵਿਚ ਹਾਜ਼ਰੀ ਭਰੀ | ਇਸ ਤਰ੍ਹਾਂ ਹੀ ਬੀਜਾ, ਅਜਲੋਦ, ਜਸਪਾਲੋਂ, ਬੰਬ, ਜਟਾਣਾਂ, ਘੁੰਗਰਾਲੀ, ਗੱਗੜ ਮਾਜਰਾ, ਕਿਸ਼ਨਗੜ੍ਹ, ਬਗਲੀ ਕਲਾਂ, ਕੋਟ, ਹਰਬੰਸਪੁਰਾ, ਦਹੇੜੂ, ਰੂਪਾ, ਬਗਲੀ ਖ਼ੁਰਦ, ਭੌਰਲਾ, ਚਾਵਾ, ਰੁਪਾਲੋਂ, ਸੁਲਤਾਨਪੁਰ, ਆਦਿ ਨਗਰਾਂ ਵਿਚ ਵੀ ਸੰਗਰਾਂਦ ਤੇ ਵਿਸਾਖੀ ਦੇ ਦਿਹਾੜੇ ਬੜੀ ਧੂਮਧਾਮ ਤੇ ਸ਼ਰਧਾਪੂਰਵਕ ਨਾਲ ਮਨਾਏ ਗਏ |
Ad Position 22
No active advertisement
ਪਿਛਲੀ ਖ਼ਬਰ ਇਆਲੀ ਨੇ ਪਿੰਡ ਘੁੰਗਰਾਣਾ ਵਿਖੇ ਪਾਰਟੀ ਆਗੂਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਦਿਮਾਗ਼ੀ ਸ਼ਕਤੀਕਰਨ: ਏ. ਐਸ. ਐਮ ਸਕੂਲ ਵਿਖੇ 21ਵੀਂ ਸਦੀ ਦੇ ਪਾਲਣ-ਪੋਸ਼ਣ 'ਤੇ ਸੈਸ਼ਨ
Ad Position 24