18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੇ ਇੰਚਾਰਜ ਡਾ. ਰਵਿੰਦਰਪਾਲ ਸ਼ਰਮਾ ਆਸਟ੍ਰੇਲੀਆ ਦੌਰੇ 'ਤੇ ਰਵਾਨਾ

Ad Position 21
No active advertisement
ਅਜੀਤ ਡੈਸਕ 18-04-2026
ਰਾੜਾ ਸਾਹਿਬ, 17 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ)-ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੇ ਇੰਚਾਰਜ ਤੇ ਉੱਘੇ ਸਮਾਜ ਸੇਵੀ ਡਾ. ਰਵਿੰਦਰਪਾਲ ਸ਼ਰਮਾ ਆਸਟ੍ਰੇਲੀਆ ਲਈ ਵਿਦੇਸ਼ੀ ਦੌਰੇ 'ਤੇ ਰਵਾਨਾ ਹੋ ਗਏ ਹਨ | ਡਾ. ਰਵਿੰਦਰਪਾਲ ਸ਼ਰਮਾ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਜਿਸ ਤਰ੍ਹਾਂ ਉਨ੍ਹਾਂ ਦੇ ਸੰਗਠਨ ਵਲੋਂ ਪੰਜਾਬ ਅੰਦਰ ਕੰਮ ਕੀਤਾ ਜਾ ਰਿਹਾ ਹੈ, ਉਸ ਨਾਲ ਸਮਾਜ ਅੰਦਰ ਇੱਕ ਨਵੀਂ ਮਿਸਾਲ ਪੈਦਾ ਹੋ ਰਹੀ ਹੈ | ਡਾ. ਸ਼ਰਮਾ ਨੇ ਕਿਹਾ ਕਿ ਵਿਦੇਸ਼ੀ ਦੌਰੇ ਦੌਰਾਨ ਉਹ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਅੰਦਰ ਉੱਥੇ ਦੇ ਪ੍ਰਮੁੱਖ ਆਗੂਆਂ ਅਤੇ ਸਰਕਾਰਾਂ ਦੇ ਨੁਮਾਇੰਦਿਆਂ ਨਾਲ ਵੀ ਮਨੁੱਖ ਅਧਿਕਾਰਾਂ ਸੰਬੰਧੀ ਵਿਚਾਰਾਂ ਕਰਨਗੇ ਅਤੇ ਉਨ੍ਹਾਂ ਦੇ ਸੁਝਾਅ ਲੈਣਗੇ | ਉਨ੍ਹਾਂ ਦੱਸਿਆ ਕਿ ਉਹ ਕੁੱਝ ਹਫ਼ਤੇ ਆਸਟ੍ਰੇਲੀਆ ਵਿਚ ਠਹਿਰਾ ਕਰਨ ਉਪਰੰਤ ਵਾਪਸ ਪੰਜਾਬ ਪਰਤਣਗੇ ਅਤੇ ਮੁੜ ਲੋਕ ਸੇਵਾ ਲਈ ਕੰਮ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਲਾਡੀ ਜੱਸੜ ਅਤੇ ਨਿੰਮਾ ਡੇਹਲੋਂ ਜ਼ਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਮੀਤ ਪ੍ਰਧਾਨ ਬਣੇ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
Ad Position 24