21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੀ. ਏ. ਪੀ. ਅਤੇ ਟੀ. ਸੀ. ਐਲ. ਸੀ. ਸਰਕਲ ਖੰਨਾ ਦੇ ਮੈਂਬਰ ਮੰਗਾਂ ਮਨਵਾਉਣ ਲਈ ਸੂਬਾਈ ਧਰਨੇ ਤੇ ਰੋਸ ਮਾਰਚ ਵਿਚ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 19-04-2026
ਖੰਨਾ, 18 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਸਰਕਲ ਖੰਨਾ ਦੇ ਸਮੂਹ ਮੰਡਲ ਯੂਨਿਟਾਂ ਵਲੋਂ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਬਿਜਲੀ ਮੰਤਰੀ ਪੰਜਾਬ ਦੀ ਲੁਧਿਆਣਾ ਵਿਖੇ ਰਿਹਾਇਸ਼ ਅੱਗੇ ਸੂਬਾ ਕਮੇਟੀ ਦੀ ਅਗਵਾਈ ਹੇਠ ਵਿਸ਼ਾਲ ਧਰਨੇ ਅਤੇ ਰੋਸ ਮਾਰਚ ਵਿੱਚ ਸ਼ਾਮਲ ਹੋਏ | ਸਰਕਲ ਪੈੱ੍ਰਸ ਸਕੱਤਰ ਪ੍ਰਦੀਪ ਕੁਮਾਰ, ਸਰਕਲ ਪ੍ਰਧਾਨ ਹਰਬੰਸ ਸਿੰਘ ਦੋਬੁਰਜੀ ਅਤੇ ਸਰਕਲ ਸਕੱਤਰ ਇੰਦਰਜੀਤ ਸਿੰਘ ਅਕਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਦੀਆਂ ਜ਼ਮੀਨਾਂ ਵੇਚਣ ਤੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025, ਕਿਰਤ ਕਾਨੂੰਨਾਂ ਵਿੱਚ ਬਦਲਾਅ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਜਿਵੇਂ ਕਿ 1-1-2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਜ਼ ਲਈ ਘੱਟੋ ਘੱਟ 2.59 ਦੇ ਫੈਕਟਰ ਲਾਗੂ ਕਰਨਾ, ਬਿਜਲੀ ਕਨਸੈਸ਼ਨ ਦੇਣਾ, ਕੈਸ਼ ਲੈਸ ਟਰੀਟਮੈਂਟ ਸਕੀਮ ਮੁੜ ਚਾਲੂ ਕਰਨਾ, ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਦੇਣ, ਨਿੱਜੀਕਰਨ ਦੀ ਨੀਤੀ ਬੰਦ ਕਰਨ, ਪੈਨਸ਼ਨਰਾਂ ਨੂੰ ਪੇ ਕਮਿਸ਼ਨ ਦਾ ਬਕਾਇਆ ਯਕ ਮੁਸ਼ਤ ਦੇਣਾ, 23 ਸਾਲ ਸਾਲਾਨਾ ਤਰੱਕੀ ਸਾਰੇ ਪੈਨਸ਼ਨਰਜ਼ ਨੂੰ ਬਿਨਾਂ ਸ਼ਰਤ ਦੇਣਾ, 2006 ਤੋਂ 25 ਸਾਲਾ ਦੀ ਸੇਵਾ ਪੂਰੀ ਕਰਨ ਤੇ ਪੂਰੀ ਪੈਨਸ਼ਨ ਦੇਣ, 200/-ਰੁਪਏ ਡਿਵੈਲਪਮੈਂਟ ਟੈਕਸ ਪ੍ਰੀਤੀ ਮਹੀਨਾ ਕੱਟਣਾ ਬੰਦ ਕਰਨਾ, ਮੈਡੀਕਲ ਭੱਤੇ ਵਿੱਚ ਵਾਧਾ ਕਰਣ ਆਦਿ ਮੁੱਖ ਮੰਗਾਂ ਨਾਂ ਮੰਨਣ ਦੀ ਭਰਪੂਰ ਨਿਖੇਧੀ ਕੀਤੀ ਗਈ | ਰੋਸ ਧਰਨੇ ਵਿੱਚ ਖੰਨਾ ਸਰਕਲ ਦੀ ਸਰਕਲ ਕਮੇਟੀ ਅਹੁਦੇਦਾਰਾਂ ਦੀ ਅਗਵਾਈ ਅਤੇ ਮੰਡਲ ਯੂਨਿਟਾਂ ਖੰਨਾ, ਗੋਬਿੰਦਗੜ੍ਹ, ਦੋਰਾਹਾ, ਅਮਲੋਹ ਅਤੇ ਸਰਹਿੰਦ ਮੰਡਲ ਯੂਨਿਟਾਂ ਦੇ ਪ੍ਰਧਾਨ/ਸਕੱਤਰਾਂ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ ਗਈ | ਇਸ ਵਿੱਚ ਹਰਬੰਸ ਸਿੰਘ ਦੋਬੁਰਜੀ, ਗੁਰਮੀਤ ਸਿੰਘ, ਸੁਰਜੀਤ ਸਿੰਘ, ਜੰਗੀਰ ਸਿੰਘ ਬਲਜੀਤ ਸਿੰਘ ਖੱਟੜਾ, ਪ੍ਰਦੀਪ ਕੁਮਾਰ, ਸੰਤੋਖ ਸਿੰਘ, ਨਰਿੰਦਰ ਕੁਮਾਰ ਸ਼ਾਹੀ, ਹਰਬੰਸ ਸਿੰਘ ਮੰਡੇਰ, ਮੇਹਰ ਪਾਲ ਸਿਆਣ, ਇੰਦਰਜੀਤ ਸਿੰਘ ਅਕਾਲ, ਗੁਰਸੇਵਕ ਸਿੰਘ ਮੋਹੀ, ਮੋਹਣ ਸਿੰਘ ਸ਼ੰਭੂ, ਰੱਛਪਾਲ ਸਿੰਘ, ਤਰਸੇਮ ਲਾਲ, ਨਜ਼ੀਰ ਸਿੰਘ,ਰਾਮ ਗੋਪਾਲ ਰਾਮ ਕਿ੍ਸ਼ਨ, ਮੇਵਾ ਸਿੰਘ, ਜੋਗਿੰਦਰ ਸਿੰਘ ਜੱਲਾ ਤੋਂ ਇਲਾਵਾ ਮੰਡਲ ਯੂਨਿਟਾਂ ਦੇ ਹੋਰ ਅਹੁਦੇਦਾਰਾਂ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਰਾਹੌਣ ਅਨਾਜ ਮੰਡੀ ਵਿਚ ਕਣਕ ਦੀਆਂ ਬੋਰੀਆਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ <br/> ਅਗਲੀ ਖ਼ਬਰ ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
Ad Position 24