20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੈਰਾਗੌਨ ਸਕੂਲ ਸੰਸਥਾ ਦੀ ਚੇਅਰਪਰਸਨ ਸੁਮਨ ਸੋਫਤ ਸੀ. ਟੀ. ਯੂਨੀਵਰਸਿਟੀ ਵਲੋਂ ਸਨਮਾਨਿਤ

ਡੇਹਲੋਂ, 20 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਦੀ ਪ੍ਰਬੰਧਕ ਕਮੇਟੀ ਚੇਅਰਪਰਸਨ ਸੁਮਨ ਸੋਫਤ ਨੂੰ ਸਿੱਖਿਆ ਦੇ ਖੇਤਰ ਵਿਚ ਅਹਿਮ ਪ੍ਰਾਪਤੀਆਂ ਦੀ ਬਦੌਲਤ ਸਨਮਾਨੇ ਜਾਣ ‘ਤੇ ਸੰਸਥਾ ਅੰਦਰ ਖ਼ੁਸ਼ੀ ਦੀ ਲਹਿਰ ਹੈ। ਸਕੂਲ ਡਾਇਰੈਕਟਰ ਡਾ.

Ad Position 21
No active advertisement
ਅਜੀਤ ਡੈਸਕ 21-08-2026
ਡੇਹਲੋਂ, 20 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਦੀ ਪ੍ਰਬੰਧਕ ਕਮੇਟੀ ਚੇਅਰਪਰਸਨ ਸੁਮਨ ਸੋਫਤ ਨੂੰ ਸਿੱਖਿਆ ਦੇ ਖੇਤਰ ਵਿਚ ਅਹਿਮ ਪ੍ਰਾਪਤੀਆਂ ਦੀ ਬਦੌਲਤ ਸਨਮਾਨੇ ਜਾਣ ‘ਤੇ ਸੰਸਥਾ ਅੰਦਰ ਖ਼ੁਸ਼ੀ ਦੀ ਲਹਿਰ ਹੈ। ਸਕੂਲ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਸੋਫਤ ਨੇ ਦੱਸਿਆਂ ਕਿ ਸਕੂਲ ਦੀ ਚੇਅਰਪਰਸਨ ਸੁਮਨ ਸੋਫਤ ਨੂੰ ਸੀ. ਟੀ. ਯੂਨੀਵਰਸਿਟੀ ਪੰਜਾਬ ਵਲੋਂ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ‘ਸਰਟੀਫਿਕੇਟ ਆਫ਼ ਅਪ੍ਰੀਸ਼ੀਏਸ਼ਨ’ (ਪ੍ਰਸ਼ੰਸਾ ਪੱਤਰ) ਨਾਲ ਸਨਮਾਨਿਤ ਕੀਤਾ ਗਿਆ ਹੈ। ਸਕੂਲ ਪ੍ਰਿੰਸੀਪਲ ਮਨਜੀਤ ਕੌਰ ਸਿੱਧੂ ਨੇ ਦੱਸਿਆ ਕਿ ਵਿਸ਼ੇਸ਼ ਸਨਮਾਨ ਸਿੱਖਿਆ ਦੇ ਖੇਤਰ ਵਿਚ ਬਿਹਤਰੀਨ ਯੋਗਦਾਨ ਅਤੇ ਉੱਤਮਤਾ ਲਈ ਦਿੱਤਾ ਗਿਆ ਹੈ ਕਿਉਂਕਿ ਕੁੱਝ ਸਾਲਾਂ ਵਿਚ ਹੀ ਚੇਅਰਪਰਸਨ ਸੁਮਨ ਸੋਫਤ ਦੀ ਦੂਰਅੰਦੇਸ਼ੀ ਸੋਚ ਅਤੇ ਅਣਥੱਕ ਮਿਹਨਤ ਸਦਕਾ ਪੇਂਡੂ ਖੇਤਰ ਨਾਲ ਜੁੜਿਆ ਪੈਰਾਗੌਨ ਸਕੂਲ ਨਿਰੰਤਰ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸ ਮਾਣਮੱਤੀ ਪ੍ਰਾਪਤੀ ‘ਤੇ ਚੇਅਰਪਰਸਨ ਸੁਮਨ ਸੋਫਤ ਨੂੰ ਸਕੂਲ ਪ੍ਰਿੰਸੀਪਲ ਸਮੇਤ ਸਮੂਹ ਸਟਾਫ਼ ਵਲੋਂ ਵਧਾਈ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਹਾਕੀ ਦੇ ਮੈਦਾਨ ’ਤੇ ਮਨਪ੍ਰੀਤ ਦੀ ਆਪਣੀ ਧੀ ਨਾਲ ਤਸਵੀਰ ਹੋਈ ਵਾਇਰਲ ਅਗਲੀ ਖ਼ਬਰ ਪਾਇਲ ਨੇੜੇ ਚੋਰਾਂ ਵੱਲੋਂ ਇਕ ਮਹੀਨੇ ਵਿੱਚ ਦੂਜੀ ਵਾਰ ਮੋਟਰਾਂ ਦੀਆਂ ਤਾਰਾਂ ਚੋਰੀ
Ad Position 24