ਸਕੂਲ ਆਫ਼ ਹੈਪੀਨੈਸ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ
ਖੰਨਾ, 7 ਨਵੰਬਰ (ਹਰਜਿੰਦਰ ਸਿੰਘ ਲਾਲ)- ਅੱਜ ਗਲਵੱਡੀ ਸਕੂਲ ਦੇ ਸਕੂਲ ਆਫ਼ ਹੈਪੀਨੈਸ ਵਿਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿਚ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਦੀਵੇ ਬਣਾਉਣਾ, ਪੋਸਟਰ ਮੇਕਿੰਗ, ਰੰਗੋਲੀ ਤੇ ਆਰਟ ਐਂਡ ਕਰਾਫ਼ਟ ਦੀ ਵਰਤੋਂ ਕਰਦੇ ਹੋਏ ਵੱਖ ਵੱਖ ਚੀਜਾਂ ਬਣਾਈਆਂ ਗਈਆਂ ਜਿਸ ਵਿਚ ਬੱਚਿਆਂ ਦਾ ਉਤਸ਼ਾਹ ਬਹੁਤ ਦੇਖਣਯੋਗ ਸੀ। ਸਕੂਲ ਮੁੱਖ ਅਧਿਆਪਕ ਰਜਤ ਅਰੋੜਾ ਨੇ ਗਰੀਨ ਦੀਵਾਲੀ ਨੂੰ ਮੁੱਖ ਰੱਖਦੇ ਹੋਏ ਵਾਤਾਵਰਣ ਨੂੰ ਸੁਰੱਖਿਅਤ ਕਰਨ ਲਈ ਦਰਖਤ ਅਤੇ ਹੋਰ ਫ਼ੁੱਲਾਂ ਵਾਲੇ ਪੌਦੇ ਲਗਾਏ।
ਅਜੀਤ ਡੈਸਕ
08-11-2026