27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਐਮ. ਜੀ. ਸੀ. ਏ. ਐਸ. ਮਾਡਲ ਹਾਈ ਸਕੂਲ 'ਚ ਹਵਨ ਯੱਗ, ਨਵੀਂ ਲਾਇਬ੍ਰੇਰੀ ਅਤੇ ਜਨਰਲ ਸਾਇੰਸ ਲੈਬ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 20-04-2026
ਖੰਨਾ, 19 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਅਕਸ਼ਯ ਤਿ੍ਤੀਆ ਦੇ ਸੁਭ ਅਵਸਰ ਤੇ ਖੰਨਾ ਦੇ ਐਮ. ਜੀ. ਸੀ. ਏ. ਐਸ. ਮਾਡਲ ਹਾਈ ਸਕੂਲ ਵਿੱਚ ਹਵਨ ਯੱਗ ਦੇ ਨਾਲ-ਨਾਲ ਨਵੀਂ ਲਾਇਬ੍ਰੇਰੀ ਅਤੇ ਜਨਰਲ ਸਾਇੰਸ ਲੈਬ ਦਾ ਉਦਘਾਟਨ ਵੀ ਕੀਤਾ ਗਿਆ | ਹਵਨ ਸਮਾਗਮ ਤੇ ਲਾਇਬ੍ਰੇਰੀ ਅਤੇ ਜਨਰਲ ਸਾਇੰਸ ਲੈਬ ਉਦਘਾਟਨ ਸਮਾਰੋਹ ਵਿੱਚ ਏ.ਐਸ ਹਾਈ ਸਕੂਲ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਉਪ ਪ੍ਰਧਾਨ ਨਵੀਨ ਥਮਨ, ਜਨਰਲ ਸਕੱਤਰ ਰਾਜੇਸ਼ ਕੁਮਾਰ ਡਾਲੀ, ਸਕੂਲ ਦੇ ਸਕੱਤਰ ਸ਼ਿਵਮ ਬੇਦੀ, ਸੁਬੋਧ ਮਿੱਤਲ ਸਕਤਰ ਏ. ਐਸ. ਕਾਲਜ ਆਫ ਐਜੂਕੇਸ਼ਨ, ਮੈਂਬਰ ਸ਼ਾਲੂ ਕਲੀਆ ਅਤੇ ਹੈੱਡਮਿਸਟਰੈੱਸ ਰਿਤੂ ਸੂਦ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ਼ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਹਵਨ ਵਿੱਚ ਆਹੂਤੀਆਂ ਪਾ ਕੇ ਸਭ ਦੀ ਖ਼ੁਸ਼ਹਾਲੀ ਅਤੇ ਚੰਗੇ ਭਵਿੱਖ ਲਈ ਅਰਦਾਸ ਕੀਤੀ | ਨਵੀਂ ਲਾਇਬ੍ਰੇਰੀ ਅਤੇ ਜਨਰਲ ਸਾਇੰਸ ਲੈਬ ਵਿਦਿਆਰਥੀਆਂ ਲਈ ਗਿਆਨ ਦਾ ਮਹੱਤਵਪੂਰਨ ਕੇਂਦਰ ਸਾਬਤ ਹੋਵੇਗੀ | ਸਕੂਲ ਪ੍ਰਬੰਧਕਾਂ ਨੇ ਇਸ ਤਰ੍ਹਾਂ ਦੇ ਸਮਾਗਮਾਂ ਨੂੰ ਵਿਦਿਆਰਥੀਆਂ ਵਿੱਚ ਨੈਤਿਕ ਅਤੇ ਸਿੱਖਿਆਤਮਕ ਮੁੱਲਾਂ ਦੇ ਵਿਕਾਸ ਲਈ ਮਹੱਤਵਪੂਰਨ ਦੱਸਿਆ |
ਹੈੱਡਮਿਸਟਰੈਸ ਰਿਤੂ ਸੂਦ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਮੈਂਬਰਾਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਿਮਕ ਵਲੋਂ ਖ਼ਰੀਦ ਕੇਂਦਰ ਟਿੱਬਾ ਵਿਖੇ ਕਿਸਾਨਾਂ ਨਾਲ ਮੁਲਾਕਾਤ, ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਗਲੀ ਖ਼ਬਰ ਭਾ. ਕਿ. ਯੂ. ਲੱਖੋਵਾਲ ਨੇ ਬਿਜਲੀ ਦੇ ਲੱਗ ਰਹੇ ਕੱਟਾਂ ਸੰਬੰਧੀ ਉਪ ਮੰਡਲ ਅਫ਼ਸਰ ਕੁਹਾੜਾ ਨੂੰ ਦਿੱਤਾ ਮੰਗ ਪੱਤਰ
Ad Position 24