27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਗਰੀਨਵਿਊ ਸਕੂਲ ਬੇਗੋਵਾਲ ਦੇ 90 ਪ੍ਰਤੀਸ਼ਤ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀ ਸਨਮਾਨਿਤ

Ad Position 21
No active advertisement
ਅਜੀਤ ਡੈਸਕ 23-04-2026
ਦੋਰਾਹਾ, 22 ਅਪ੍ਰੈਲ ਮਨਜੀਤ ਸਿੰਘ ਗਿੱਲ-ਗਰੀਨਵਿਊ ਮਾਡਲ ਹਾਈ ਸਕੂਲ ਬੇਗੋਵਾਲ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਅੱਠਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ 96 ਪ੍ਰਤੀਸ਼ਤ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਅਕਾਸ਼ਦੀਪ ਸਿੰਘ ਨੇ 96, ਜਸਮੀਨ ਕੌਰ ਨੇ 95 ਪ੍ਰਤੀਸ਼ਤ, ਜਸਕਰਨ ਸਿੰਘ ਨੇ 94.7 ਪ੍ਰਤੀਸ਼ਤ, ਐਸਪ੍ਰੀਤ ਕੌਰ ਨੇ 94.5 ਪ੍ਰਤੀਸ਼ਤ, ਅਭੀਜੋਤ ਸਿੰਘ ਨੇ 93.3 ਪ੍ਰਤੀਸ਼ਤ, ਗੁਰਸਾਨ ਸਿੰਘ ਨੇ 92 ਪ੍ਰਤੀਸ਼ਤ, ਜਸ਼ਨਪ੍ਰੀਤ ਕੌਰ ਨੇ 91 ਪ੍ਰਤੀਸ਼ਤ, ਮਹਿਕਪ੍ਰੀਤ ਕੌਰ ਨੇ 91 ਪ੍ਰਤੀਸ਼ਤ, ਮਨਪ੍ਰੀਤ ਕੌਰ ਨੇ 90.5 ਪ੍ਰਤੀਸ਼ਤ, ਜਸਮੀਤ ਸਿੰਘ ਨੇ 90.3 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਪਿ੍ੰਸੀਪਲ ਮਝੈਲ ਸਿੰਘ ਨੇ ਇਸ ਵਧੀਆ ਕਾਰਗੁਜ਼ਾਰੀ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਵੀ ਮਿਹਨਤ ਅਤੇ ਲਗਨ ਨਾਲ ਪੜਾਈ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਛਪਾਲ ਸਿੰਘ ਮਾਂਗਟ, ਪ੍ਰਬੰਧਕ ਰਣਬੀਰ ਸਿੰਘ ਮਾਂਗਟ, ਸਮੂਹ ਸਟਾਫ਼ ਅਤੇ ਵਿਦਿਆਰਥੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਗੁ : ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਸ਼੍ਰੋਮਣੀ ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਅਗਲੀ ਖ਼ਬਰ ਪੰਜਾਬ ਅਨੁਸੂਚਿਤ ਜਾਤੀਆਂ, ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਬਲਜਿੰਦਰ ਸਿੰਘ ਚੌਂਦਾ ਦਾ ਰਾਏਕੋਟ...
Ad Position 24