ਖੰਨਾ, 25 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਮੀਟ ਮਾਰਕੀਟ ਇਲਾਕੇ ਵਿਚ ਗੁਰਦੁਆਰਾ ਬਚਿੱਤਰ ਸਿੰਘ ਕੋਲ ਇਕ ਲੁਟੇਰੇ ਵਲੋਂ ਆਪਣੀ ਕਰਿਆਨੇ ਦੀ ਦੁਕਾਨ ਉੱਤੇ ਬੈਠੀ ਬਜ਼ੁਰਗ ਔਰਤ ਕੁਲਦੀਪ ਕੌਰ ਦੀਆਂ ਵਾਲੀਆਂ ਖੋਹ ਕੇ ਭੱਜਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਦੁਕਾਨਦਾਰ ਕੋਲ ਇੱਕ ਨੌਜਵਾਨ ਮੁੰਡਾ ਆਇਆ ਅਤੇ ਕਿਹਾ ਕਿ ਮੈਨੂੰ ਇੱਕ ਫਰੂਟੀ ਚਾਹੀਦੀ ਹੈ ਜਿਵੇਂ ਹੀ ਕੁਲਦੀਪ ਕੌਰ ਬਜੁਰਗ ਔਰਤ ਫਰੂਟੀ ਦੇਣ ਲੱਗੀ | ਮੁੰਡੇ ਨੇ ਉਸਦੇ ਦੋਨਾਂ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਉਤਾਰ ਲਈਆਂ | ਕੁਲਦੀਪ ਕੌਰ ਬਜੁਰਗ ਔਰਤ ਨੇ ਰੌਲਾ ਵੀ ਪਾਇਆ | ਲੋਕਾਂ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਫ਼ਰਾਰ ਹੋ ਗਏ | ਕੁਲਦੀਪ ਕੌਰ ਬਜ਼ੁਰਗ ਔਰਤ ਨੇ ਦੱਸਿਆ ਕਿ ਮੇਰੀ ਸੋਨੇ ਦੀਆਂ ਵਾਲੀਆਂ ਕਾਫ਼ੀ ਭਾਰੀ ਸੀ | ਮੁਹੱਲੇ ਵਾਲੀਆਂ ਦਾ ਕਹਿਣਾ ਸੀ, ਦੀ ਇੱਕ ਕਾਰ ਵਿੱਚ ਚਾਰ ਜਾਣੇ ਆਏ ਸਨ, ਇੱਕ ਕਾਰ ਚੋਂ ਉਤੱਰਿਆ | ਕੁਲਦੀਪ ਕੌਰ ਦੁਕਾਨ ਦੇ ਅੰਦਰ ਗਿਆ ਅਤੇ ਕੁਲਦੀਪ ਕੌਰ ਬਜ਼ੁਰਗ ਔਰਤ ਦੀ ਸੋਨੇ ਦੀਆਂ ਵਾਲੀਆਂ ਉਤਾਰ ਕੇ ਭੱਜ ਗਿਆ | ਲੋਕਾਂ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ | ਪੁਲਿਸ ਨੂੰ ਵੀ ਫ਼ੋਨ ਕੀਤਾ ਮੌਕੇ 'ਤੇ ਆ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰਦਿਆਂ ਸੀ. ਸੀ. ਟੀ. ਵੀ ਕੈਮਰਿਆਂ ਦੀ ਜਾਂਚ ਵੀ ਕੀਤੀ ਹੈ | ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਵਾਲੀਆਂ ਝਪਟਮਾਰਾਂ ਨੂੰ ਕਾਬੂ ਕਰ ਲਿਆ ਜਾਵੇਗਾ |