ਸਾਹਨੇਵਾਲ, 28 ਅਪ੍ਰੈਲ (ਹਨੀ ਚਾਠਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਵਿਚਲੇ ਗੁੱਜਰ ਸਮਾਜ ਵੱਲੋਂ ਨਵ ਨਿਯੁਕਤ ਏ. ਸੀ. ਪੀ. ਈਸਟ ਰਾਜ ਕੁਮਾਰ ਦਾ ਇੱਥੇ ਪਹੁੰਚਣ ਤੇ ਅਖਿਲ ਭਾਰਤੀ ਗੁੱਜਰ ਸਮਾਜ ਦੇ ਪ੍ਰਧਾਨ ਕਮਲ ਚੌਹਾਨ, ਸਾਬਕਾ ਕੌਂਸਲਰ ਲੁਧਿਆਣਾ ਨਰਿੰਦਰ ਚੌਧਰੀ, ਗੁੱਜਰ ਸਮਾਜ ਦੇ ਮੋਢੀ ਰਾਮ ਸਿੰਘ ਅਤੇ ਸਾਬਕਾ ਕੌਂਸਲਰ ਰਸ਼ਪਾਲ ਸਿੰਘ ਦੀ ਅਗਵਾਈ ਹੇਠ ਗੁੱਜਰ ਸਮਾਜ ਦੇ ਵਫ਼ਦ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ | ਰਸ਼ਪਾਲ ਸਿੰਘ ਨੇ ਦਸਿਆ ਕਿ ਗੁੱਜਰ ਸਮਾਜ ਨੇ ਉਮੀਦ ਪ੍ਰਗਟਾਈ ਕਿ ਸਾਡੇ ਨਵੇਂ ਏ. ਸੀ. ਪੀ. ਰਾਜਕੁਮਾਰ ਵੱਲੋਂ ਇਲਾਕੇ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇਗੀ ਅਤੇ ਚੰਗੇ ਸਮਾਜ ਦੀ ਸਿਰਜਣਾ ਵਿੱਚ ਅਹਿਮ ਰੋਲ ਅਦਾ ਕੀਤਾ ਜਾਵੇਗਾ | ਰਸ਼ਪਾਲ ਸਿੰਘ ਨੇ ਕਿਹਾ ਕਿ ਗੁੱਜਰ ਸਮਾਜ ਵੱਲੋਂ ਵੀ ਉਨ੍ਹਾਂ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਅਸੀਂ ਵੀ ਉਨ੍ਹਾਂ ਦੇ ਇਸ ਯਤਨਾਂ ਵਿੱਚ ਹਰ ਟਾਈਮ ਉਨ੍ਹਾਂ ਦੇ ਨਾਲ ਖੜੇ ਹੋਵਾਂਗੇ | ਇਸ ਸਮੇਂ ਹੋਰਨਾਂ ਤੋਂ ਇਲਾਵਾ ਵਿਜੇ ਗੋਰਸੀ, ਸੁਭਾਸ਼ ਟਰਾਂਸਪੋਰਟਰ, ਗੁਰਪਾਲ ਭੂੰਬਲਾ, ਗੋਪਾਲ ਭਾਟੀਆ, ਓਾਕਾਰ ਖੇਪੜ, ਹਰੀ ਸਿੰਘ, ਰਾਮਪਾਲ, ਦੀਪ, ਪਵਨ ਕੁਮਾਰ, ਬੀਟਾ ਸਰਪੰਚ,ਪਾਲੀ ਗੁੱਜਰ ਆਦਿ ਹਾਜ਼ਰ ਸਨ |