13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਚੰਨੀ ਨੂੰ ਹਾਈ ਕਮਾਂਡ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਚੋਣ ਲੜੇ ਸਰਕਾਰ ਪੱਕੀ ਕਾਂਗਰਸ ਦੀ ਬਣੇਗੀ-ਬੇਰ ਕਲਾਂ

Ad Position 21
No active advertisement
ਅਜੀਤ ਡੈਸਕ 29-04-2026
ਮਲੌਦ, 28 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੀਮਤ ਸਮਾਂ ਤਿੰਨ ਮਹੀਨੇ ਮੁੱਖ ਮੰਤਰੀ ਰਹਿਣ ਮੌਕੇ ਪੰਜਾਬ ਦੀ ਭਲਾਈ ਲਈ ਉਹ ਕੰਮ ਕਰਕੇ ਵਿਖਾਏ ਜਿਹੜੇ ਕੰਮ ਅੱਜ ਤੱਕ ਕਿਸੇ ਹੋਰ ਮੁੱਖ ਮੰਤਰੀ ਤੋਂ ਨਹੀਂ ਹੋਏ, ਕਾਂਗਰਸ ਹਾਈਕਮਾਂਡ ਨੂੰ ਬਿਨਾ ਕਿਸੇ ਦੇਰੀ ਕੀਤਿਆਂ ਚਰਨਜੀਤ ਸਿੰਘ ਚੰਨੀ ਨੂੰ 2027 ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ ਚਾਹੀਦਾ ਹੈ | ਕਿਉਂਕਿ ਚੰਨੀ ਹੀ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਸਕਦੇ ਹਨ | ਉਨ੍ਹਾਂ ਕਿਹਾ ਕਿ ਹਰ ਵਰਗ ਦੀ ਹੱਕ-ਸੱਚ ਨਾਲ ਗੱਲ ਕਰਨ ਵਾਲੇ ਪੰਜਾਬ ਦੇ ਮੁੱਦੇ, ਕਿਸਾਨ ਵਰਗ ਦੇ ਮੁੱਦੇ ਚੁੱਕਣ ਵਾਲੇ ਚੰਨੀ ਨੂੰ ਸੂਬੇ ਦੇ ਲੋਕ ਮੁੱਖ ਮੰਤਰੀ ਬਣਿਆ ਵੇਖਣਾ ਚਾਹੁੰਦੇ ਹਨ | ਉਕਤ ਆਗੂਆਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਬਿਜਲੀ ਦੇ ਕਈ ਸਾਲਾਂ ਤੋਂ ਬਕਾਇਆ ਖੜੇ ਬਿੱਲ ਮੁਆਫ਼ ਕੀਤੇ, ਵਾਟਰ ਸਪਲਾਈ ਦੇ ਬਿੱਲ ਮੁਆਫ਼ ਕੀਤੇ, ਬੀਬੀਆਂ ਨੂੰ ਸਰਕਾਰੀ ਬੱਸ ਦੀ ਫ਼ਰੀ ਸਹੂਲਤ ਦਿੱਤੀ ਅਤੇ ਕਿਸਾਨ ਵਰਗ ਵਲੋਂ ਕਾਲੇ ਕਾਨੂੰਨ ਰੱਦ ਕਰਨ ਲਈ ਲਾਏ ਜਾ ਰਹੇ ਰੋਸ ਪ੍ਰਦਰਸ਼ਨ ਸਮੇਂ ਕਿਸੇ ਵੀ ਕਿਸਮ ਦੀ ਦਿੱਕਤ ਨਹੀ ਆਉਣ ਦਿੱਤੀ ਸੀ |
Ad Position 22
No active advertisement
ਪਿਛਲੀ ਖ਼ਬਰ ਡਾਕਟਰ ਸੁਨੀਤ ਇਕ ਹੋਰ ਸਟੇਟ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ 'ਆਪ' ਪਾਰਟੀ ਤੋਂ ਲੋਕਾਂ ਦਾ ਮੋਹ ਹੋਇਆ ਭੰਗ, ਸ਼੍ਰੋਮਣੀ ਅਕਾਲੀ ਦਲ ਵੱਲ ਵਧ ਰਿਹਾ ਵਿਸ਼ਵਾਸ- ਇੰਜ. ਲਾਲਕਾ
Ad Position 24