ਮਾਛੀਵਾੜਾ ਸਾਹਿਬ, 28 ਅਪ੍ਰੈਲ (ਮਨੋਜ ਕੁਮਾਰ)-ਆਨੰਦ ਪਰਿਵਾਰ ਦੇ ਦੋ ਹੋਣਹਾਰ ਡਾਕਟਰ ਜਿਹਨਾਂ ਵਿੱਚ ਆਨੰਦ ਮੈਡੀਸਿਟੀ ਦੇ ਮਾਲਕ ਡਾ. ਦੀਪ ਆਨੰਦ ਤੇ ਇਹਨਾਂ ਦੇ ਛੋਟੇ ਭਰਾ ਡਾ. ਹਿਮਾਂਸ਼ੂ ਆਨੰਦ ਨੂੰ ਮੈਡੀਕਲ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰਨ ਬਦਲੇ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਲੁਧਿਆਣਾ ਵਿਖੇ ਆਯੋਜਿਤ ਪਾਯੋਨੀਅਰ ਸੰਸਥਾ ਅਧੀਨ ਕਰਵਾਏ ਪੋ੍ਰਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਦੀਪ ਆਨੰਦ ਨੇ ਦੱਸਿਆ ਕਿ ਉਨਾਂ ਦੀਆਂ ਸੇਵਾਵਾਂ ਬਦਲੇ ਪਹਿਲਾਂ ਵੀ ਕਈ ਵਾਰ ਸਰਕਾਰ ਦੇ ਵੱਖ ਵੱਖ ਪੋ੍ਰਗਰਾਮਾਂ ਵਿੱਚ ਉਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਤੇ ਉਨਾਂ ਦੀ ਇਹ ਨਿਰੰਤਰ ਕੋਸ਼ਿਸ਼ ਹੈ ਕਿ ਉਹ ਆਪਣੇ ਪਿਤਾ ਸ਼ਕਤੀ ਆਨੰਦ ਤੇ ਭਰਾ ਐਡਵੋਕੇਟ ਕਪਿਲ ਆਨੰਦ ਦੀ ਤਰਾ ਸਮਾਜ ਸੇਵਾ ਦੇ ਇਸ ਜਜ਼ਬੇ ਨੂੰ ਇਸੇ ਤਰ੍ਹਾਂ ਜਾਰੀ ਰੱਖਣ |