ਪਾਇਲ, 28 ਅਪੈ੍ਰਲ (ਰਜਿੰਦਰ ਸਿੰਘ)-ਸਮਾਜ ਸੇਵੀ ਜਗਰੂਪ ਸਿੰਘ ਚੀਮਾ ਦੇ ਸਤਿਕਾਰਯੋਗ ਪਿਤਾ ਸੁਖਵੰਤ ਸਿੰਘ ਚੀਮਾ ਜੋ ਕਿ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਕਲਗ਼ੀਧਰ ਸਾਹਿਬ ਪਾਇਲ ਵਿਖੇ ਹੋਇਆ | ਇਸ ਸਮੇਂ ਹੈੱਡ ਗ੍ਰੰਥੀ ਭਾਈ ਗੁਰਮੀਤ ਸਿੰਘ ਸੇਖਾ ਤੇ ਭਾਈ ਜਤਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਸ਼ਰਧਾਂਜਲੀ ਸਮਾਗਮ ਸਮੇਂ ਸੰਬੋਧਨ ਕਰਦਿਆਂ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਸੁਖਵੰਤ ਸਿੰਘ ਚੀਮਾ ਇੱਕ ਨਰਮ ਸੁਭਾਅ ਦੇ ਮਾਲਕ ਸਨ ਜਿਨ੍ਹਾਂ ਆਪਣੀ ਸੂਝ-ਬੂਝ ਸਦਕਾ ਆਪਣੇ ਬੱਚਿਆ ਨੂੰ ਚੰਗੀ ਸਿੱਖਿਆ ਦੇ ਕੇ ਸਮਾਜ ਦੇ ਹਾਣੀ ਬਣਾਇਆ ਅਤੇ ਉਨ੍ਹਾਂ ਦੀ ਮੌਤ ਨਾਲ ਪਰਿਵਾਰ 'ਤੇ ਸਨੇਹੀਆਂ ਨੂੰ ਨਾ ਪੂਰਾ ਵਾਲਾ ਘਾਟਾ ਪਿਆ ਹੈ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਨੇ ਕਿਹਾ ਕਿ ਸੁਖਵੰਤ ਸਿੰਘ ਚੀਮਾ ਇੱਕ ਨਰਮ ਅਤੇ ਹਸਮੁੱਖ ਸੁਭਾਅ ਦੇ ਮਾਲਕ ਸਨ, ਜਿਨ੍ਹਾਂ ਸਾਰੀ ਉਮਰ ਕਿਸੇ ਕਦੇ ਉਚਾ ਸਬਦ ਨਹੀ ਬੋਲਿਆ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰਹੇ ਹਨ | ਨਗਰ ਕੌਂਸਲ ਪ੍ਰਧਾਨ ਮਲਕੀਤ ਸਿੰਘ ਗੋਗਾ ਨੇ ਕਿਹਾ ਕਿ ਸੁਖਵੰਤ ਸਿੰਘ ਚੀਮਾ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੰੁਦਿਆਂ ਅਨੇਕਾਂ ਵਧੀਆ ਕਾਰਜ ਕੀਤਾ ਹਨ, ਜਿਸ ਕਰਕੇ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਗੁਰਮਤਿ ਪ੍ਰਚਾਰ ਸੰਸਥਾ ਦੇ ਖ਼ਜ਼ਾਨਚੀ ਤੇ ਸਟੇਜ ਸਕੱਤਰ ਸੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸੁਖਵੰਤ ਸਿੰਘ ਦਾ ਸਪੁੱਤਰ ਜਗਰੂਪ ਸਿੰਘ ਪਿਛਲੇ 18 ਸਾਲ ਤੋਂ ਗੁਰਮਤਿ ਪ੍ਰਚਾਰ ਸੰਸਥਾ ਦੇ ਮੁੱਢਲੇ ਮੈਂਬਰ ਹਨ ਅਤੇ ਸੰਸਥਾ ਦੇ ਸਾਰੇ ਕਾਰਜਾਂ ਵਿੱਚ ਅੱਗੋਂ ਹੋ ਕੇ ਸੇਵਾ ਨਿਭਾਉਂਦੇ ਹਨ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਨਿਰਮਲ ਸਿੰਘ ਧਾਲੀਵਾਲ, ਭਾਜਪਾ ਆਗੂ ਬਿਕਰਮਜੀਤ ਸਿੰਘ ਚੀਮਾ, ਕੇਵਲ ਸਿੰਘ ਪ੍ਰਧਾਨ ਗੁਰਦੁਆਰਾ ਕਲਗੀਧਰ ਸਾਹਿਬ, ਭਾਜਪਾ ਆਗੂ ਦੇਵੀ ਪ੍ਰਸ਼ਾਦ ਸ਼ਾਹੀ, ਜਥੇਦਾਰ ਮੇਜਰ ਸਿੰਘ ਪੱਲ੍ਹਾ, ਪਿ੍ਤਪਾਲ ਸਿੰਘ ਰਾਈਮਾਜਰਾ, ਸ਼ਿਵਰਾਜ ਸਿੰਘ ਜੱਲ੍ਹਾ, ਅਤਵਾਰ ਸਿੰਘ ਧਮੋਟ, ਮਨਜੀਤ ਕੁਮਾਰ ਜੋਸ਼ੀ, ਰਮਲਜੀਤ ਸਿੰਘ ਗਰਚਾ, ਸਵਰਨਜੀਤ ਸਿੰਘ ਬਿੱਟੂ ਘੁਡਾਣੀ, ਮੁਖਤਿਆਰ ਸਿੰਘ ਐਸ. ਡੀ. ਓ, ਡਾ. ਸੁਰਿੰਦਰ ਸਿੰਘ ਸ਼ਾਹਪੁਰ, ਤਰੁਨ ਕੁਮਾਰ ਸੋਨੀ, ਕਸਤੂਰੀ ਲਾਲ, ਪ੍ਰਧਾਨ ਅਮਰੀਕ ਸਿੰਘ, ਰਾਜਿੰਦਰ ਸਿੰਘ, ਰਣਜੀਤ ਸਿੰਘ ਪੀਏ, ਗੁਰਜੰਟ ਸਿੰਘ, ਜੋਰਾ ਸਿੰਘ, ਅੱਛਰ ਸਿੰਘ, ਰਾਮਪਾਲ ਸਚਦੇਵਾ, ਜਗਦੀਸ਼ ਸਿੰਘ ਔਜਲਾ, ਕੁਲਦੀਪ ਸਿੰਘ, ਜਸਵੀਰ ਸਿੰਘ, ਕੁਲਵੰਤ ਸਿੰਘ ਵਸੀਕਾ ਨਵੀਸ, ਹਰਦੇਵ ਸਿੰਘ ਬੋਪਾਰਾਏ, ਸੁਖਵਿੰਦਰ ਸਿੰਘ ਔਜਲਾ, ਬਿੱਕਰ ਸਿੰਘ, ਮਨਪ੍ਰੀਤ ਸਿੰਘ ਬਿੱਲਾ, ਬੇਅੰਤ ਸਿੰਘ ਪੰਧੇਰਖੇੜੀ, ਵਿਜੇ ਕੁਮਾਰ ਨੇਤਾ, ਦਲਪ੍ਰੀਤ ਸਿੰਘ ਡੀ.ਪੀ, ਸੁਖਦੇਵ ਸਿੰਘ, ਅਵਤਾਰ ਸਿੰਘ ਬਰਮਾਲੀਪੁਰ ਤੋਂ ਇਲਾਵਾ ਪਾਇਲ ਸ਼ਹਿਰ ਤੇ ਇਲਾਕੇ ਦੇ ਪਤਵੰਤੇ ਸੱਜਣਾਂ ਅਤੇ ਵੱਡੀ ਗਿਣਤੀ 'ਚ ਰਿਸ਼ਤੇਦਾਰ ਹਾਜ਼ਰ ਸਨ |