ਮਾਛੀਵਾੜਾ ਸਾਹਿਬ, 1 ਮਈ (ਰਾਜਦੀਪ ਸਿੰਘ ਅਲਬੇਲਾ)-ਸਰਹਿੰਦ ਨਹਿਰ ਕਿਨਾਰੇ ਵਾਪਰੇ ਸੜਕ ਹਾਦਸੇ ਵਿਚ ਲਾਵਾਰਸ ਪਸ਼ੂ ਨੂੰ ਬਚਾਉਣ ਸਮੇਂ ਕਾਰ ਹਾਦਸਾਗ੍ਰਸਤ ਹੋ ਗਈ ਜੋ ਕਿ 30 ਫੁੱਟ ਡੂੰਘੇ ਟੋਏ ਵਿਚ ਜਾ ਡਿੱਗੀ ਅਤੇ ਉਸ ਦਾ ਚਾਲਕ ਵਰਿੰਦਰ ਸਿੰਘ ਵਾਸੀ ਮਲਕਪੁਰ ਜ਼ਖ਼ਮੀ ਹੋ ਗਿਆ¢ ਸਹਾਇਕ ਥਾਣੇਦਾਰ ਸੋਹਣ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਜੋ ਕਿ ਫ਼ੌਜ ਵਿਚ ਸਿਪਾਹੀ ਹੈ ਤੇ ਛੁੱਟੀ 'ਤੇ ਆਇਆ ਹੋਇਆ ਹੈ¢ ਵਰਿੰਦਰ ਸਿੰਘ ਸਰਹਿੰਦ ਨਹਿਰ ਕਿਨਾਰੇ ਪਵਾਤ-ਗੜ੍ਹੀ ਪੁਲ ਮਾਰਗ 'ਤੇ ਆਪਣੀ ਕਾਰ ਰਾਹੀਂ ਜਾ ਰਿਹਾ ਸੀ ਕਿ ਅਚਾਨਕ ਉਸ ਅੱਗੇ ਲਾਵਾਰਸ ਪਸ਼ੂ ਆ ਗਿਆ ਜਿਸ ਨੂੰ ਬਚਾਉਂਦੇ ਹੋਏ ਉਸ ਦਾ ਵਾਹਨ ਸੰਤੁਲਨ ਗਵਾ ਬੈਠਾ¢ ਉਸ ਦੀ ਕਾਰ ਨਹਿਰ ਵਾਲੇ ਪਾਸੇ 30 ਫੁੱਟ ਡੂੰਘੇ ਟੋਏ ਵਿਚ ਜਾ ਡਿੱਗੀ ਅਤੇ ਦਰਖਤਾਂ ਕਾਰਨ ਉਹ ਨਹਿਰ ਵਿਚ ਡਿੱਗਣ ਤੋਂ ਬਚ ਗਈ ¢ ਇਸ ਹਾਦਸੇ ਵਿਚ ਫ਼ੌਜੀ ਵਰਿੰਦਰ ਸਿੰਘ ਜ਼ਖ਼ਮੀ ਹੋ ਗਿਆ¢ ਕਰੇਨ ਦੀ ਮਦਦ ਨਾਲ ਗੱਡੀ ਨੂੰ ਟੋਏ 'ਚੋਂ ਬਾਹਰ ਕੱਢਿਆ ਗਿਆ ¢