25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਖੰਨਾ 'ਚ ਫਿਰੌਤੀ ਨਾ ਦੇਣ 'ਤੇ ਢਾਬੇ 'ਤੇ ਹੋਈ ਫਾਇਰਿੰਗ

Ad Position 21
No active advertisement
ਅਜੀਤ ਡੈਸਕ 02-05-2026
ਖੰਨਾ, 1 ਮਈ (ਹਰਜਿੰਦਰ ਸਿੰਘ ਲਾਲ)-ਅੱਜ ਤੜਕੇ ਖੰਨਾ ਦੇ ਜੀ. ਟੀ. ਰੋਡ 'ਤੇ ਸਥਿਤ ਇੱਕ ਢਾਬੇ 'ਤੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ¢ ਇਹ ਗੋਲੀਆਂ ਢਾਬੇ ਦੇ ਮੁੱਖ ਸ਼ਟਰ ਅਤੇ ਕਾਊਾਟਰਾਂ 'ਤੇ ਲੱਗੀਆਂ, ਜਿਸ ਸਮੇਂ ਇਹ ਘਟਨਾ ਵਾਪਰੀ ਢਾਬੇ ਦਾ ਮੁੱਖ ਸ਼ਟਰ ਬੰਦ ਸੀ | ਹਾਲਾਂਕਿ ਮਜ਼ਦੂਰ ਅੰਦਰ ਕੰਮ ਕਰਨ ਵਿਚ ਰੁੱਝੇ ਹੋਏ ਸਨ¢ ਗੋਲੀਆਂ ਦੀ ਆਵਾਜ਼ ਸੁਣ ਕੇ ਮਜ਼ਦੂਰ ਅਤੇ ਨੇੜਲੇ ਨਿਵਾਸੀ ਬਾਹਰ ਨਿਕਲੇ ਅਤੇ ਮੋਟਰਸਾਈਕਲ ਸਵਾਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਹਮਲਾਵਰ ਜੋ ਕਿ ਲੁਧਿਆਣਾ ਵਾਲੇ ਪਾਸੇ ਤੋਂ ਆਏ ਸਨ, ਨੇ ਗੋਲੀਆਂ ਚਲਾਉਂਦੇ ਅੰਬਾਲਾ ਵਾਲੇ ਪਾਸੇ ਭੱਜ ਗਏ¢ ਇਸ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਹੋਈ ਇਸ ਘਟਨਾ ਨੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ¢ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ | ਵੱਖ-ਵੱਖ ਪੁਲਿਸ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ¢ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਫੁਟੇਜ ਇਸ ਸਮੇਂ ਇਕੱਠੀ ਕੀਤੀ ਜਾ ਰਹੀ ਹੈ¢ ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਡਰ ਫੈਲਾਉਣ ਦੇ ਖ਼ਾਸ ਇਰਾਦੇ ਨਾਲ ਚਲਾਈਆਂ ਗਈਆਂ ਹਨ¢ ਕਿਉਂਕਿ ਢਾਬੇ ਦੇ ਮਾਲਕ ਨੂੰ ਪਹਿਲਾਂ ਫਿਰੌਤੀ ਦੇਣ ਦੀ ਧਮਕੀ ਮਿਲੀ ਸੀ | ਇਹ ਹਮਲਾ ਉਸ ਵਲੋਂ ਪੈਸੇ ਨਾ ਦਿੱਤੇ ਜਾਣ ਤੋਂ ਬਾਅਦ ਕੀਤਾ ਗਿਆ ਸੀ¢ ਅਸ਼ੋਕ, ਇੱਕ ਸਕੂਟਰ ਮਕੈਨਿਕ, ਜਿਸ ਦੀ ਦੁਕਾਨ ਢਾਬੇ ਦੇ ਨਾਲ ਲੱਗਦੀ ਹੈ, ਨੇ ਦੱਸਿਆ ਕਿ ਉਹ ਆਪਣੀ ਦੁਕਾਨ ਖੋਲ੍ਹਣ ਹੀ ਵਾਲਾ ਸੀ ਕਿ ਉਸ ਨੇ ਗੋਲਾਬਾਰੀ ਦੀ ਆਵਾਜ਼ ਸੁਣੀ¢ ਪਹਿਲਾਂ ਤਾਂ ਉਹ ਡਰ ਕੇ ਭੱਜਿਆ, ਬਾਅਦ ਵਿਚ ਹੋਰ ਲੋਕਾਂ ਨੂੰ ਇਕੱਠਾ ਕਰ ਕੇ, ਉਸ ਨੇ ਮੋਟਰਸਾਈਕਲ ਸਵਾਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ¢ ਢਾਬੇ ਦੇ ਇੱਕ ਵਰਕਰ ਰਣਜੀਤ ਨੇ ਦੱਸਿਆ ਕਿ ਸਵੇਰੇ 6:45 ਵਜੇ ਦੇ ਕਰੀਬ ਉਹ ਪਹਿਲੀ ਮੰਜ਼ਿਲ 'ਤੇ ਕੰਮ ਕਰ ਰਿਹਾ ਸੀ, ਜਦੋਂ ਗੋਲਾਬਾਰੀ ਦੀ ਆਵਾਜ਼ ਆਈ¢ ਉਸ ਨੇ ਭੱਜਣ ਤੋਂ ਪਹਿਲਾਂ ਇੱਕ ਨੌਜਵਾਨ ਨੂੰ ਢਾਬੇ 'ਤੇ ਗੋਲੀਆਂ ਚਲਾਉਂਦੇ ਦੇਖਿਆ¢ ਡੀ. ਐੱਸ. ਪੀ. ਮੋਹਿਤ ਸਿੰਗਲਾ ਨੇ ਪੁਸ਼ਟੀ ਕੀਤੀ ਕਿ ਇੱਕ ਹਫ਼ਤਾ ਪਹਿਲਾਂ, ਸ਼ਗਨਪ੍ਰੀਤ ਸਿੰਘ ਨੇ ਢਾਬੇ ਦੇ ਮਾਲਕ ਨੂੰ ਫਿਰੌਤੀ ਮੰਗਣ ਲਈ ਫ਼ੋਨ ਕੀਤਾ ਸੀ ਅਤੇ ਹੁਣ ਉਸ ਮੰਗ ਤੋਂ ਬਾਅਦ ਹਮਲਾ ਕੀਤਾ ਗਿਆ ਹੈ¢ ਪੁਲਿਸ ਟੀਮਾਂ ਨੇ ਮੁਲਜ਼ਮ ਨੂੰ ਫੜਨ ਲਈ ਤਲਾਸ਼ ਸ਼ੁਰੂ ਕਰ ਦਿੱਤੀ ਹੈ¢
Ad Position 22
No active advertisement
ਪਿਛਲੀ ਖ਼ਬਰ ਸ਼੍ਰੋ. ਅ. ਦਲ ਨਾਲ ਪਿੰਡਾਂ 'ਚੋਂ ਕਾਫ਼ਲਿਆਂ ਦੇ ਰੂਪ 'ਚ ਲੋਕ ਜੁੜਨ ਲੱਗੇ-ਢਿੱਲੋਂ ਅਗਲੀ ਖ਼ਬਰ ਲਾਵਾਰਸ ਪਸ਼ੂ ਨੂੰ ਬਚਾਉਣ ਸਮੇਂ ਕਾਰ ਹੋਈ ਹਾਦਸਾਗ੍ਰਸਤ
Ad Position 24