25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸ਼੍ਰੋ. ਅ. ਦਲ ਨਾਲ ਪਿੰਡਾਂ 'ਚੋਂ ਕਾਫ਼ਲਿਆਂ ਦੇ ਰੂਪ 'ਚ ਲੋਕ ਜੁੜਨ ਲੱਗੇ-ਢਿੱਲੋਂ

Ad Position 21
No active advertisement
ਅਜੀਤ ਡੈਸਕ 02-05-2026
ਸਮਰਾਲਾ, 1 ਮਈ (ਕੁਲਵਿੰਦਰ ਸਿੰਘ)-ਜਦੋਂ ਕਿਸੇ ਰਾਜ ਵਿਚ ਤਾਨਾਸ਼ਾਹੀ ਵਿਰਾਟ ਰੂਪ ਵਿਚ ਆਪਣਾ ਰੂਪ ਦਿਖਾਉਣ ਲੱਗ ਜਾਵੇ ਤਾਂ ਆਮ ਲੋਕ ਕਾਫ਼ਲਿਆਂ ਦੇ ਰੂਪ ਵਿਚ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਵੱਲ ਰੁੱਖ ਕਰ ਲੈਂਦੇ ਹਨ, ਅੱਜ ਪੰਜਾਬ ਵਿਚ ਵੀ ਇਹੋ ਹਾਲਾਤ ਹਨ, ਕਰੀਬ ਸਾਢੇ ਚਾਰ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਇੱਕ ਵੱਡੀ ਗ਼ਲਤੀ ਕਰ ਕੇ, ਆਮ ਆਦਮੀ ਪਾਰਟੀ ਦੇ ਛਲਾਵੇ 'ਚ ਆ ਕੇ ਵੋਟਾਂ ਪਾ ਦਿੱਤੀਆਂ ਸਨ, ਜਿਸ ਦਾ ਨਤੀਜਾ ਅੱਜ ਸਮੁੱਚਾ ਪੰਜਾਬ ਭੁਗਤ ਰਿਹਾ ਹੈ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਲੁਧਿਆਣਾ ਦਿਹਾਤੀ ਅਤੇ ਇੰਚਾਰਜ ਹਲਕਾ ਸਮਰਾਲਾ ਨੇ ਇੱਥੋਂ ਨਜ਼ਦੀਕੀ ਪਿੰਡ ਘੁਲਾਲ ਵਿਖੇ ਸ੍ਰੀ ਗੁਰੂ ਰਵਿਦਾਸ ਕਮੇਟੀ ਘੁਲਾਲ ਦੇ ਅਹੁਦੇਦਾਰਾਂ ਅਤੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਅਕਾਲੀ ਦਲ ਵਿੱਚ ਸ਼ਾਮਿਲ ਕਰਨ ਮੌਕੇ ਕੀਤਾ¢ ਉਨ੍ਹਾਂ ਨੇ ਸ਼ਾਮਿਲ ਹੋਏ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ, ਜਿਸ ਨੇ ਪੰਜਾਬ ਦਾ ਹਮੇਸ਼ਾ ਭਲਾ ਚਾਹਿਆ ਹੈ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ, ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਵੱਲ ਤੋਰਿਆ¢ ਸਮਰਾਲਾ ਵਿਧਾਨ ਸਭਾ ਸੀਟ ਜੋ ਹਮੇਸ਼ਾ ਹੀ ਪੰਥਕ ਸੀਟ ਰਹੀ ਹੈ, ਇਸ ਵਾਰ ਮੁੜ ਇਸ ਨੰੂ ਹਲਕੇ ਦੇ ਵੋਟਰ ਇਸ ਦਾ ਖੋਇਆ ਰੁਤਬਾ ਵਾਪਸ ਦਿਵਾਉਣਗੇ¢ ਇਸ ਮੌਕੇ ਰਣਜੀਤ ਸਿੰਘ ਘੁਲਾਲ ਪ੍ਰਧਾਨ ਰਵੀਦਾਸ ਕਮੇਟੀ, ਸੋਹਿੰਦਰ ਸਿੰਘ ਵਾਈਸ ਪ੍ਰਧਾਨ ਕਮੇਟੀ, ਬਹਾਦਰ ਸਿੰਘ ਸਾਬਕਾ ਪੰਚ, ਗੁਰਦੀਪ ਸਿੰਘ ਪ੍ਰੋਫੈਸਰ, ਗੁਰਵਿੰਦਰ ਸਿੰਘ, ਹਰਜੋਤ ਸਿੰਘ, ਪ੍ਰਦੀਪ ਸਿੰਘ, ਗੁਰਦਰਸ਼ਨ ਸਿੰਘ, ਸੁਖਦੀਪ ਸਿੰਘ, ਗੁਰਦੀਪ ਸਿੰਘ, ਦਲਵੀਰ ਸਿੰਘ, ਰਾਜਨ ਘੁਲਾਲ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਕਸ਼ਮੀਰਾ ਸਿੰਘ, ਗੁਰਮੇਲ ਸਿੰਘ, ਸੁਖਦੀਪ ਸਿੰਘ ਸੁੱਖਾ ਨੂੰ ਪਰਮਜੀਤ ਸਿੰਘ ਢਿੱਲੋਂ ਨੇ ਸਿਰੋਪਾਓ ਪਾ ਕੇ ਅਕਾਲੀ ਦਲ ਵਿਚ ਸ਼ਾਮਲ ਕੀਤਾ¢ ਭਵਨਜੋਤ ਸਿੰਘ ਨੂੰ ਘੁਲਾਲ ਜੋਨ ਦਾ ਐੱਸ. ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ¢ ਇਸ ਮੌਕੇ ਭਵਨਜੋਤ ਸਿੰਘ ਨੇ ਪੂਰਨ ਵਿਸ਼ਵਾਸ ਦਿਵਾਇਆ ਕਿ ਉਹ ਘੁਲਾਲ ਜ਼ੋਨ ਦੇ ਸਮੁੱਚੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਗੇ ਅਤੇ ਹਲਕਾ ਪ੍ਰਧਾਨ ਲਖਵੀਰ ਸਿੰਘ ਲੱਖੀ ਦਾ ਸਾਥ ਦਿੰਦੇ ਹੋਏ ਪੂਰੇ ਹਲਕੇ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਕੈਂਪ ਲਗਾ ਕੇ ਸ਼ੋ੍ਰਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ¢ ਇਸ ਮੌਕੇ ਹਰਜੀਤ ਸਿੰਘ ਸ਼ੇਰੀਆਂ, ਹਰਦੀਪ ਸਿੰਘ ਬਹਿਲੋਲਪੁਰ, ਜੋਗਿੰਦਰ ਸਿੰਘ ਪੋਲਾ, ਹਰਭਜਨ ਸਿੰਘ ਖ਼ਾਨਪੁਰ, ਦਲਜੀਤ ਸਿੰਘ ਬੁੱਲੇਵਾਲ, ਧਰਮਿੰਦਰ ਸਿੰਘ ਸ਼ੈਰੀ, ਹਰਵਿੰਦਰ ਸਿੰਘ ਸ਼ੇਰੀਆਂ, ਹਰਜਿੰਦਰ ਸਿੰਘ ਛੌੜੀਆਂ ਆਦਿ ਤੋਂ ਇਲਾਵਾ ਆਗੂ, ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ 'ਚ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸੁਨਹਿਰੇ ਭਵਿੱਖ ਦੀ ਭਾਲ 'ਚ ਅਰਮਾਨੀਆਂ ਗਈ ਪਿੰਡ ਖੇੜਾ ਦੀ ਜੰਮਪਲ ਲੜਕੀ ਦੀ ਸੰਖੇਪ ਬਿਮਾਰੀ ਨਾਲ ਮੌਤ ਅਗਲੀ ਖ਼ਬਰ ਖੰਨਾ 'ਚ ਫਿਰੌਤੀ ਨਾ ਦੇਣ 'ਤੇ ਢਾਬੇ 'ਤੇ ਹੋਈ ਫਾਇਰਿੰਗ
Ad Position 24