08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਹੰਬੜਾਂ ਨੇੜੇ ਭੱਠਾਧੂਹਾ 'ਚ ਤੇਜ਼ ਰਫ਼ਤਾਰ ਕਾਰ ਦੀ ਬਿਜਲੀ ਟਰਾਂਸਫਾਰਮਰ ਦੇ ਖੰਭਿਆਂ ਨਾਲ ਹੋਈ ਭਿਆਨਕ ਟੱਕਰ <br/>

Ad Position 21
No active advertisement
ਅਜੀਤ ਡੈਸਕ 04-05-2026
ਹੰਬੜਾਂ, 3 ਮਈ (ਮੇਜਰ ਹੰਬੜਾਂ)-ਕਸਬਾ ਹੰਬੜਾਂ ਨੇੜੇ ਭੱਠਾਧੂਹਾ ਰਾਣਕੇ ਬੱਸ ਅੱਡੇ ਨੇੜੇ ਲੰਘੀ ਰਾਤ ਇਕ ਤੇਜ਼ ਰਫ਼ਤਾਰ ਬਰੀਜਾ ਕਾਰ ਨੰਬਰ ਪੀ.ਬੀ-10 ਐੱਚ. ਸੀ-1934 ਦੇ ਬੇਕਾਬੂ ਹੋ ਕੇ ਬਿਜਲੀ ਦੇ ਖੰਭਿਆਂ ਨਾਲ ਟਕਰਾਉਣ ਕਾਰਨ ਪਲਟੀਆਂ ਖਾਂਦੀ ਹੋਈ ਪਲਟ ਜਾਣ ਦਾ ਵੱਡਾ ਹਾਦਸਾ ਵਾਪਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਟਾਇਰ ਅਸਮਾਨ ਵੱਲ ਹੋ ਗਏ | ਇਸ ਜ਼ਬਰਦਰਸਤ ਟੱਕਰ ਨਾਲ ਬਿਜਲੀ ਦੇ ਖੰਭੇ ਟੁੱਟ ਗਏ ਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਤੇ ਪਤਾ ਚੱਲਿਆ ਕਿ ਕਾਰ ਚਾਲਕ ਜ਼ਖ਼ਮੀ ਹੋਇਆ ਹੈ, ਪਰ ਜਾਨੀ ਨੁਕਸਾਨ ਤੋਂ ਬਚਾਅ ਹੈ | ਕਾਰ 'ਚ ਦੋ ਵਿਅਕਤੀ ਸਵਾਰ ਸਨ ਜੋ ਕਿ ਪਿੰਡ ਪੁੜੈਣ ਦੇ ਦੱਸੇ ਜਾ ਰਹੇ ਹਨ | ਇਸ ਮਾਮਲੇ ਸੰਬੰਧੀ ਘਟਨਾ ਸਥਾਨ 'ਤੇ ਪੁੱਜੇ ਐੱਸ. ਡੀ. ਓ. ਅਮਨਦੀਪ ਸਿੰਘ ਪੰਧੇਰ ਨੇ ਦੱਸਿਆ ਕਿ ਸਵੇਰ ਸਮੇਂ ਤੱਕ ਕਾਰ ਮਾਲਕ ਆਪਣੀ ਕਾਰ ਲਿਜਾ ਚੁੱਕੇ ਸਨ ਤੇ ਕਾਰ ਦੀ ਟੱਕਰ ਕਾਰਨ ਬਿਜਲੀ ਦੇ ਕਈ ਖੰਭੇ ਟੁੱਟਣ ਸਮੇਤ ਦੋ ਟਰਾਂਸਫਾਰਮਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ | ਪਾਵਰਕਾਮ ਮਹਿਕਮੇ ਵਲੋਂ ਪੁਲਿਸ ਨੂੰ ਘਟਨਾ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਤੇ ਬਾਕੀ ਪੁਲਿਸ ਤਫ਼ਦੀਸ਼ 'ਚ ਹਾਦਸੇ ਬਾਰੇ ਸਾਰੀ ਘਟਨਾਂ ਦਾ ਪਤਾ ਚੱਲ ਸਕੇਗਾ |

Ad Position 22
No active advertisement
ਪਿਛਲੀ ਖ਼ਬਰ ਦਾਖਾ ਪੁਲਿਸ ਸੀਤਾ ਰਾਮ ਮੰਡਿਆਣੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ <br/> ਅਗਲੀ ਖ਼ਬਰ ਦਿਹਾਤੀ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਬਣਾਏ ਗੁਰਜੀਤ ਗੀਟਾ ਵਲੋਂ ਹਾਈਕਮਾਨ ਦਾ ਧੰਨਵਾਦ <br/>
Ad Position 24