08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਝੱਖੜ ਤੇ ਮੀਂਹ ਦੇ ਨਾਲ ਦਰੱਖਤ, ਟਰਾਂਸਫ਼ਾਰਮਰ ਤੇ ਖੰਭੇ ਡਿਗੇ <br/>

Ad Position 21
No active advertisement
ਅਜੀਤ ਡੈਸਕ 04-05-2026
ਦੋਰਾਹਾ, 3 ਮਈ (ਪੱਤਰ ਪ੍ਰੇਰਕ)-ਇਸ ਮੌਸਮ ਦੀ ਪਹਿਲੀ ਭਰਮੀ ਬਰਸਾਤ ਹੋਣ ਨਾਲ ਜਿਥੇ ਲੋਕਾਂ ਨੇ ਗਰਮੀ ਤੋਂ ਸੁੱਖ ਦਾ ਸਾਹ ਲਿਆ, ਉਥੇ ਦੋਰਾਹਾ ਇਲਾਕੇ ਵਿਚ ਝੱਖੜ ਤੇ ਮੀਹ ਆਉਣ ਦੇ ਨਾਲ ਭਰੀ ਨੁਕਸਾਨ ਦੀਆਂ ਖ਼ਬਰਾਂ ਹਨ | ਪਿੰਡ ਲੰਢ੍ਹਾ ਵਿਚ ਹੀ ਸਵੇਰੇ ਆਏ, ਭਾਰੀ ਤੂਫ਼ਾਨ ਨਾਲ ਇਕ ਵੱਡਾ ਦਰਖਤ ਡਿੱਗਣ ਨਾਲ ਕਈ ਬਿਜਲੀ ਦੇ ਖੰਭੇ ਤੇ ਇਕ ਟਰਾਂਸਫ਼ਾਰਮਰ ਨੁਕਸਾਨਿਆ ਗਿਆ | ਇਸੇ ਤਰਾਂ ਲੰਢ੍ਹਾ ਪਿੰਡ ਵਿਚ ਹੀ ਦੂਜੇ ਪਾਸੇ ਵੀ ਨੇੜੇ ਗੁਰਦੁਆਰਾ ਸਾਹਿਬ ਦਾ ਇਕ ਹੋਰ ਟਰਾਂਸਫਾਰਮਰ ਡਿੱਗ ਜਾਣ ਕਾਰਨ ਉਸ ਦਾ ਸਾਰਾ ਤੇਲ ਲੀਕ ਹੋ ਗਿਆ | ਇਸ ਸਮੇਂ ਚੰਗੇ ਖ਼ਬਰ ਇਹ ਰਹੀ ਕਿ ਕਿਸੇ ਦੇ ਜਾਨੀ ਮਾਲੀ ਨੁਕਸਾਨ ਦੀ ਹੋਰ ਖ਼ਬਰ ਨਹੀਂ ਹੈ | ਬਿਲਾਸਪੁਰ ਗਰਿੱਡ ਤੋਂ ਚਲਦੀ ਦੋਰਾਹਾ ਦੀ ਸ਼ਹਿਰੀ ਲਾਈਨ ਦੇ ਪਿੰਡ ਬੁਆਣੀ, ਲੰਡਾ ਤੇ ਭੱਠਲ ਦੀ ਲਾਈਟ ਸਾਰਾ ਦਿਨ ਬੰਦ ਰਹੀ | ਖ਼ਬਰ ਲਿਖੇ ਜਾਣ ਤੱਕ ਵੀ ਟਰਾਂਸਫ਼ਾਰਮਰਾਂ ਤੇ ਲਾਈਨਾਂ ਦੀ ਮੁਰੰਮਤ ਜਾਰੀ ਹੈ | ਇਸ ਦੇ ਨਾਲ ਸਾਰਾ ਦਿਨ ਲੋਕਾਂ ਦਾ ਕੰਮ ਕਾਜ ਪ੍ਰਭਾਵਿਤ ਰਿਹਾ ਕਿਉਂਕਿ ਅੱਜ ਕੱਲ੍ਹ ਬਿਜਲੀ ਉੱਪਰ ਹੀ ਘਰ ਦੀ ਪਾਣੀ ਵਾਲੀ ਮੋਟਰ, ਫ਼ਰਿਜ, ਮਧਾਣੀ, ਕੱਪੜੇ ਧੋਣ ਵਾਲੀ ਮਸ਼ੀਨ, ਪ੍ਰੈੱਸ ਆਦਿ ਲਗਪਗ ਸਾਰੇ ਘਰ ਦਾ ਕੰਮ ਬਿਜਲੀ 'ਤੇ ਹੀ ਨਿਰਭਰ ਹੈ | ਗ਼ਨੀਮਤ ਰਹੀ ਕਿ ਸਵੇਰੇ ਬਰਸਾਤ ਹੋਣ ਕਾਰਨ ਮੌਸਮ ਦੇ ਵਿਚ ਨਵੀਂ ਹੋਣ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਰਹੀ |

Ad Position 22
No active advertisement
ਪਿਛਲੀ ਖ਼ਬਰ ਜੀ. ਐੱਚ. ਜੀ. ਕਾਲਜ ਦਾ ਬੀ. ਐੱਸ. ਸੀ. ਨਰਸਿੰਗ (ਭਾਗ-2) ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਸਾਬਕਾ ਮੰਤਰੀ ਢਿੱਲੋਂ ਨੇ ਜੰਡਿਆਲੀ ਗੈਸ ਭੱਠੀ ਦੀ ਅੱਗ ਨਾਲ ਜ਼ਖ਼ਮੀ ਲੋਕਾਂ ਦਾ ਹਾਲ ਚਾਲ ਪੁੱਛਿਆ <br/>
Ad Position 24