09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪ੍ਰਾਪਰਟੀ ਕਾਰੋਬਾਰੀ ਪਰਮਜੀਤ ਸਿੰਘ ਗਿੱਲ ਦੇ ਪਿਤਾ ਨੂੰ ਸਲੇਮਪੁਰ 'ਚ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ <br/>

Ad Position 21
No active advertisement
ਪ੍ਰਾਪਰਟੀ ਕਾਰੋਬਾਰੀ ਪਰਮਜੀਤ ਸਿੰਘ ਗਿੱਲ ਤੇ ਹਰਮਿੰਦਰ ਸਿੰਘ ਗਿੱਲ ਦੇ ਪਿਤਾ ਹਰਭਜਨ ਸਿੰਘ ਗਿੱਲ ਨੂੰ ਅੰਤਿਮ ਸੰਸਕਾਰ ਸਮੇਂ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਹੋਏ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਪ੍ਰਧਾਨ ਗੁਰਮੀਤ ਸਿੰਘ, ਸਾਬਕਾ ਸਰਪੰਚ ਲਖਵੀਰ ਸਿੰਘ ਦੇਤਵਾਲ ਤੇ ਹੋਰ ਪਰਿਵਾਰਿਕ ਮੈਂਬਰ | (ਹਾਸ਼ੀਏ) 'ਚ ਸਵ: ਹਰਭਜਨ ਸਿੰਘ ਗਿੱਲ ਦੀ ਤਸਵੀਰ | ਤਸਵੀਰ : ਮੇਜਰ ਹੰਬੜਾਂ <br/> 04-05-2026
ਹੰਬੜਾਂ, 3 ਮਈ (ਮੇਜਰ ਹੰਬੜਾਂ)-ਪ੍ਰਾਪਰਟੀ ਕਾਰੋਬਾਰੀ ਪਰਮਜੀਤ ਸਿੰਘ ਗਿੱਲ ਸਲੇਮਪੁਰ ਤੇ ਹਰਮਿੰਦਰ ਸਿੰਘ ਗਿੱਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਗਿੱਲ (82) ਦਾ ਅਚਨਚੇਤ ਦਿਹਾਂਤ ਹੋ ਗਿਆ | ਸਵ: ਹਰਭਜਨ ਸਿੰਘ ਗਿੱਲ ਨੂੰ ਪਰਿਵਾਰ ਸਮੇਤ ਸਕੇ-ਸੰਬੰਧੀਆਂ ਤੇ ਇਲਾਕੇ ਭਰ ਦੇ ਸਰਪੰਚਾਂ-ਪੰਚਾਂ ਸਮੇਤ ਹੋਰ ਵੱਡੀ ਗਿਣਤੀ 'ਚ ਇਕੱਤਰ ਸੰਗਤਾਂ ਦੇ ਇਕੱਠ ਵਲੋਂ ਨਮ ਅੱਖਾਂ ਨਾਲ ਪਿੰਡ ਸਲੇਮਪੁਰ ਵਿਖੇ ਅੰਤਿਮ ਵਿਦਾਇਗੀ ਦਿੱਤੀ ਗਈ | ਸਵ: ਹਰਭਜਨ ਸਿੰਘ ਗਿੱਲ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਪਰਮਜੀਤ ਸਿੰਘ ਗਿੱਲ, ਹਰਮਿੰਦਰ ਸਿੰਘ ਗਿੱਲ ਤੇ ਪੋਤਰੇ ਦਲਵੀਰ ਸਿੰਘ ਗਿੱਲ ਤੇ ਜਸਵੀਰ ਸਿੰਘ ਗਿੱਲ ਵਲੋਂ ਦਿਖਾਈ ਗਈ | ਇਸ ਦੁੱਖ ਦੀ ਘੜੀ 'ਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਸਾਬਕਾ ਸਰਪੰਚ ਲਖਵੀਰ ਸਿੰਘ ਦੇਤਵਾਲ, ਪ੍ਰਧਾਨ ਬਲਵੀਰ ਸਿੰਘ ਧਾਲੀਵਾਲ ਵਲੋਂ ਗਿੱਲ ਪਰਿਵਾਰ ਨਾਲ ਗਹਿਰੀ ਹਮਦਰਦੀ ਪ੍ਰਗਟ ਕੀਤੀ ਤੇ ਕਿਹਾ ਕਿ ਸ. ਹਰਭਜਨ ਸਿੰਘ ਗਿੱਲ ਦੇ ਜਾਣ ਨਾਲ ਪਰਿਵਾਰ ਤੇ ਇਲਾਕੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਕਿਉਂਕਿ ਅੱਜ ਅਸੀਂ ਬਜ਼ੁਰਗਾਂ ਦੇ ਅਸ਼ੀਰਵਾਦ ਤੋਂ ਹਮੇਸ਼ਾ ਲਈ ਵਾਂਝੇ ਹੋ ਗਏ ਹਾਂ | ਇਸ ਸਮੇਂ ਸਾਬਕਾ ਸਰਪੰਚ ਇੰਦਰਜੀਤ ਸਿੰਘ, ਮੋਹਣ ਸਿੰਘ ਗਿੱਲ, ਜਗਜੀਤ ਸਿੰਘ ਸਿੱਧੂ, ਜਗਵਿੰਦਰ ਸਿੰਘ ਗਿੱਲ, ਮੇਜਰ ਸਿੰਘ ਗਿੱਲ, ਪ੍ਰਧਾਨ ਚਰਨਜੀਤ ਸਿੰਘ, ਹਰਜੀਤ ਸਿੰਘ ਗੌਂਸਪੁਰ, ਮੇਵਾ ਸਿੰਘ, ਗਿਆਨੀ ਧਰਮ ਸਿੰਘ, ਮਾ. ਹਰਿੰਦਰ ਸਿੰਘ, ਪ੍ਰਧਾਨ ਕੁਲਦੀਪ ਸਿੰਘ, ਡਾਇ: ਕੁਲਦੀਪ ਸਿੰਘ, ਪ੍ਰਧਾਨ ਦਰਸ਼ਨ ਸਿੰਘ, ਅਜਵਿੰਦਰ ਸਿੰਘ, ਡਾ. ਜਸਮੇਲ ਸਿੰਘ, ਹਰਪ੍ਰੀਤ ਸਿੰਘ ਗਿੱਲ, ਕੁਲਵਿੰਦਰ ਸਿੰਘ ਸੰਧੂ ਢਾਬਾ ਸਮੇਤ ਹੋਰ ਪ੍ਰਾਪਰਟੀ ਕਾਰੋਬਾਰੀ ਤੇ ਇਲਾਕੇ ਦੇ ਸਰਪੰਚ ਪੰਚ ਤੇ ਸਕੇ ਸੰਬੰਧੀ ਰਿਸ਼ਤੇਦਾਰ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ |

Ad Position 22
No active advertisement
ਪਿਛਲੀ ਖ਼ਬਰ ਹਲਕਾ ਰਾਏਕੋਟ 'ਚ 35 ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲ੍ਹਾ ਫੜਿਆ ਅਕਾਲੀ ਦਲ ਹਮੇਸ਼ਾ ਲੋਕਾਂ ਦੇ ਮੁੱਦਿਆਂ ਲਈ... ਅਗਲੀ ਖ਼ਬਰ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ ਫੁੱਟਬਾਲ ਦਾ ਸ਼ਾਨਦਾਰ ਇੰਟਰ ਹਾਊਸ ਟੂਰਨਾਮੈਂਟ ਕਰਵਾਇਆ <br/>
Ad Position 24