ਰਾਮਲੀਲ੍ਹਾ ਦੇ ਮੰਚਨ ਦੀ ਸ਼ੁਰੂਆਤ ਹੋਈ, ਪ੍ਰਧਾਨ ਕਾਲੇ ਨੇ ਨਿਭਾਈ ਉਦਘਾਟਨੀ ਰਸਮ
ਮਾਛੀਵਾੜਾ ਸਾਹਿਬ, 8 ਅਕਤੂਬਰ (ਮਨੋਜ ਕੁਮਾਰ)-ਕਰੀਬ ਡੇਢ ਦਹਾਕੇ ਤੋਂ ਲਗਾਤਾਰ ਇੱਥੋਂ ਦੀ ਇੰਦਰਾ ਕਾਲੋਨੀ ਵਿਚ ਬਾਲ ਰਾਮ ਲੀਲਾ ਦੇ ਬੈਨਰ ਹੇਠ ਰਾਮ ਲੀਲਾ ਦੇ ਮੰਚਨ ਦੀ ਸ਼ੁਰੂਆਤ ਧਾਰਮਿਕ ਮਾਹੌਲ ਵਿਚ ਹੋਈ ਤੇ ਪਹਿਲੀ ਰਾਤ ਦਾ ਉਦਘਾਟਨ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਨੰਦ ਕਿਸ਼ੋਰ ਕਾਲਾ ਨੇ ਕੀਤਾ। ਉਨ੍ਹਾਂ ਇਨ੍ਹਾਂ ਬਾਲ ਕਲਾਕਾਰਾਂ ਦੀ ਕਲਾ ਦੀ ਤਾਰੀਫ਼ ਕਰਦਿਆਂ ਇਸ ਪੂਰੇ ਮੰਚਨ ਨੂੰ ਸਮਾਜ ਲਈ ਸਿੱਖਿਅਕ ਪ੍ਰਾਪਤੀ ਵੀ ਦੱਸਿਆ।
ਮਾਛੀਵਾੜਾ ਸਾਹਿਬ, 8 ਅਕਤੂਬਰ (ਮਨੋਜ ਕੁਮਾਰ)-ਕਰੀਬ ਡੇਢ ਦਹਾਕੇ ਤੋਂ ਲਗਾਤਾਰ ਇੱਥੋਂ ਦੀ ਇੰਦਰਾ ਕਾਲੋਨੀ ਵਿਚ ਬਾਲ ਰਾਮ ਲੀਲਾ ਦੇ ਬੈਨਰ ਹੇਠ ਰਾਮ ਲੀਲਾ ਦੇ ਮੰਚਨ ਦੀ ਸ਼ੁਰੂਆਤ ਧਾਰਮਿਕ ਮਾਹੌਲ ਵਿਚ ਹੋਈ ਤੇ ਪਹਿਲੀ ਰਾਤ ਦਾ ਉਦਘਾਟਨ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਨੰਦ ਕਿਸ਼ੋਰ ਕਾਲਾ ਨੇ ਕੀਤਾ। ਉਨ੍ਹਾਂ ਇਨ੍ਹਾਂ ਬਾਲ ਕਲਾਕਾਰਾਂ ਦੀ ਕਲਾ ਦੀ ਤਾਰੀਫ਼ ਕਰਦਿਆਂ ਇਸ ਪੂਰੇ ਮੰਚਨ ਨੂੰ ਸਮਾਜ ਲਈ ਸਿੱਖਿਅਕ ਪ੍ਰਾਪਤੀ ਵੀ ਦੱਸਿਆ। ਇਸ ਮੌਕੇ ਸਾਬਕਾ ਕੌਂਸਲਰ ਅਮਰਜੀਤ, ਪਰਮਜੀਤ ਪੰਮੀ, ਪ੍ਰਧਾਨ ਸਤਪਾਲ ਸਿੰਘ, ਪੰਨੂ ਮਹਿਰਾ, ਤਰਸੇਮ ਸਿੰਘ, ਬਲਵਿੰਦਰ ਜੱਸਲ, ਬਲਵਿੰਦਰ ਪੰਡਿਤ ਤੋਂ ਇਲਾਵਾ ਇਸ ਮੰਚਨ ਨਾਲ ਜੁੜੇ ਹੋਰ ਪ੍ਰਬੰਧਕ ਤੇ ਕਲਾਕਾਰ ਵੀ ਮੌਜੂਦ ਸਨ। ਇਸ ਕਮੇਟੀ ਦੁਆਰਾ ਆਮ ਦੁਸਹਿਰਾ ਤੋ ਇੱਕ ਦਿਨ ਪਹਿਲਾਂ ਹੀ ਰਾਵਨ ਦਹਿਨ ਦੀ ਰਸਮ ਨਿਭਾਈ ਜਾਦੀ ਹੈ।