02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਦਿਲਾਵਰ ਸਿੰਘ ਲਹਿਰਾ ਪ੍ਰਦੇਸ਼ ਕਾਂਗਰਸ ਐੱਸ. ਸੀ. ਸੈੱਲ ਦੇ ਵਾਈਸ ਚੇਅਰਮੈਨ ਬਣਾਏ

Ad Position 21
No active advertisement
ਅਜੀਤ ਡੈਸਕ 05-05-2026
ਅਹਿਮਦਗੜ੍ਹ, 4 ਮਈ (ਰਵਿੰਦਰ ਪੁਰੀ)-ਸ਼ਹਿਰ ਦੇ ਜੰਮਪਲ ਨੌਜਵਾਨ ਕਾਂਗਰਸੀ ਆਗੂ ਦਿਲਾਵਰ ਸਿੰਘ ਲਹਿਰਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਐੈੱਸ. ਸੀ. ਸੈੱਲ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ਆਲ ਇੰਡੀਆ ਕਾਂਗਰਸ ਐੱਸ. ਸੀ. ਸੈੱਲ ਦੇ ਚੇਅਰਮੈਨ ਰਜਿੰਦਰ ਗੌਤਮ ਵਲੋਂ ਕੀਤੀ ਗਈ ਹੈ, ਜਿਸ ਦਾ ਸ਼ਹਿਰ ਦੇ ਕਾਂਗਰਸੀ ਆਗੂਆਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਭਰਵਾਂ ਸਵਾਗਤ ਕੀਤਾ ਹੈ | ਬਲਾਕ ਕਾਂਗਰਸ ਪ੍ਰਧਾਨ ਕੌਂਸਲਰ ਦੀਪਕ ਸ਼ਰਮਾ, ਕੌਂਸਲਰ ਰਾਕੇਸ਼ ਸ਼ਾਹੀ, ਕੌਂਸਲਰ ਜਸਵਿੰਦਰ ਲਾਲੀ, ਕੌਂਸਲਰ ਵਿੱਕੀ ਜਰਨੈਲ, ਕੌਂਸਲਰ ਸੰਦੀਪ ਬੱਧਨ, ਪੰਜਾਬ ਪ੍ਰਦੇਸ਼ ਕਾਂਗਰਸ ਬਾਜੀਗਰ ਸੈੱਲ ਦੇ ਪ੍ਰਧਾਨ ਜੱਗਾ ਰਾਮ ਧਰਮਸੋਤ, ਸਟੇਟ ਐਵਾਰਡੀ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਡਾ. ਸੁਨੀਤ ਹਿੰਦ, ਤਰਸੇਮ ਗਰਗ, ਮਹਿੰਦਰ ਪਾਲ ਵੈਦ, ਆੜ੍ਹਤੀ ਐਸੋ. ਦੇ ਸਾਬਕਾ ਪ੍ਰਧਾਨ ਪਵਨ ਸ਼ਰਮਾ, ਕਾਂਗਰਸੀ ਆਗੂ ਮਨੀਸ਼ ਸਿੰਗਲਾ, ਸਾਜਿਦ ਖਾਨ, ਰਤਨ ਮਿੰਟਾ, ਕਮਿੱਕਰ ਰਾਮ ਆਦਿ ਨੇ ਦਿਲਾਵਰ ਸਿੰਘ ਲਹਿਰਾ ਨੂੰ ਇਹ ਵੱਡਾ ਸਨਮਾਨ ਦਿੱਤੇ ਜਾਣ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਸੁਧੀਰ ਚੌਧਰੀ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਸਿਫ਼ਾਰਿਸ਼ 'ਤੇ ਇਹ ਨਿਯੁਕਤੀ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਵਿਖੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਅਗਲੀ ਖ਼ਬਰ ਸਬ ਡਿਵੀਜ਼ਨ ਲਾਧੂਕਾ 'ਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ
Ad Position 24