02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਵਿਖੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ

Ad Position 21
No active advertisement
ਅਜੀਤ ਡੈਸਕ 05-05-2026
ਖੰਨਾ, 4 ਮਈ (ਹਰਜਿੰਦਰ ਸਿੰਘ ਲਾਲ)-ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਕਿ੍ਸ਼ਨਾ ਨਗਰ ਖੰਨਾ ਵਿਖੇ ਐਤਵਾਰ ਨੂੰ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ | ਜਿਸ 'ਚ ਵਿਸ਼ੇਸ਼ ਤੌਰ 'ਤੇ ਬਾਬਾ ਬੇਅੰਤ ਸਿੰਘ ਪੰਜਰੁਖਾਂ ਵਾਲਿਆਂ ਨੇ ਆਪਣੇ ਜਥੇ ਸਮੇਤ ਕਥਾ ਅਤੇ ਕੀਰਤਨ ਦੀ ਹਾਜ਼ਰੀ ਭਰੀ | ਉਨ੍ਹਾਂ ਨੇ ਭਗਤ ਧੰਨਾ ਜੀ ਦੇ ਸ਼ਬਦ, 'ਭ੍ਰਮਤ ਫਿਰਤ ਬਹੁ ਜਨਮ ਬਿਲਾਨੇ' ਵਾਲੇ ਸ਼ਬਦ ਦੀ ਦੀ ਵਿਆਖਿਆ ਕੀਤੀ | ਉਨ੍ਹਾਂ ਨੇ ਸੰਗਤ ਨੂੰ ਵਾਹਿਗੁਰੂ ਦੇ ਸਿਮਰਨ ਨਾਲ ਜੋੜਿਆ ਤੇ ਸੰਗਤਾਂ ਨੂੰ ਰੋਜ਼ਾਨਾ ਹੀ ਘਰਾਂ 'ਚ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ | ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਬੰਧਕੀ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਜਸਪਾਲ ਸਿੰਘ ਕੰਗ ਨੇ ਵੀ ਸੰਗਤ ਨੂੰ ਬੇਨਤੀ ਕੀਤੀ ਕਿ ਜੀਵਨ 'ਚ ਗੁਰਬਾਣੀ ਤੋਂ ਸੇਧ ਲੈ ਕੇ ਵਿਕਾਰਾਂ ਤੇ ਕਾਬੂ ਪਾ ਕੇ ਸੇਵਾ ਅਤੇ ਸਿਮਰਨ ਆਪਣੇ ਜੀਵਨ 'ਚ ਲਾਗੂ ਕਰਨੇ ਚਾਹੀਦੇ ਹਨ | ਇਸ ਮੌਕੇ ਮਲਕੀਤ ਸਿੰਘ ਐੱਸ. ਡੀ. ਓ., ਹਰਮਹਿੰਦਰਜੀਤ ਸਿੰਘ, ਸਕਿੰਦਰ ਸਿੰਘ, ਸੋਹਨ ਸਿੰਘ, ਨਛੱਤਰ ਸਿੰਘ, ਮਲਕੀਤ ਸਿੰਘ ਬੈਂਕ ਮੈਨੇਜਰ, ਹੈੱਡ ਗ੍ਰੰਥੀ ਭਾਈ ਹਰਪ੍ਰੀਤ ਸਿੰਘ, ਹਜ਼ੂਰੀ ਰਾਗੀ ਬੇਅੰਤ ਸਿੰਘ, ਮਨਜੀਤ ਸਿੰਘ ਮਿੰਟੂ, ਪਰਮਜੀਤ ਸਿੰਘ ਪੰਮਾ, ਭਾਈ ਸਾਹਿਲਪ੍ਰੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਗੁਰਦੇਵ ਸਿੰਘ, ਰਜਿੰਦਰਵੀਰ ਸਿੰਘ, ਹਰਭਜਨ ਸਿੰਘ ਬੈਂਕ ਮੈਨੇਜਰ, ਹਰਭਜਨ ਸਿੰਘ ਐੱਸ. ਡੀ. ਓ., ਜਸਵੀਰ ਸਿੰਘ, ਸੇਵਾਦਾਰ ਕਰਮਜੀਤ ਸਿੰਘ, ਸੇਵਾਦਾਰ ਰਣਧੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਕੈਂਪ ਐਡਮਿੰਟਨ (ਕੈਨੇਡਾ) ਵਲੋਂ ਸਰਕਾਰੀ ਮਿਡਲ ਸਕੂਲ ਕਿਲਾ ਹਾਂਸ ਦੇ ਵਿਦਿਆਰਥੀਆਂ ਦਾ ਨਕਦ ਇਨਾਮ ਨਾਲ ਵਿਸ਼ੇਸ਼... ਅਗਲੀ ਖ਼ਬਰ ਦਿਲਾਵਰ ਸਿੰਘ ਲਹਿਰਾ ਪ੍ਰਦੇਸ਼ ਕਾਂਗਰਸ ਐੱਸ. ਸੀ. ਸੈੱਲ ਦੇ ਵਾਈਸ ਚੇਅਰਮੈਨ ਬਣਾਏ
Ad Position 24