ਰਾੜਾ ਸਾਹਿਬ, 4 ਮਈ (ਸੁਖਵੀਰ ਸਿੰਘ ਚਣਕੋਈਆਂ)-ਸਰਕਾਰੀ ਮਿਡਲ ਸਕੂਲ ਕਿਲਾ ਹਾਂਸ ਵਿਖੇ ਅੱਠਵੀਂ ਦੀ ਬੋਰਡ ਦੀ ਪ੍ਰੀਖਿਆ 'ਚੋਂ ਪਹਿਲਾਂ, ਦੂਜਾ ਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਰਾਮਗੜ੍ਹੀਆ ਖਾਲਸਾ ਸਕੂਲ ਤੇ ਗੁਰਮਤਿ ਕੈਂਪ ਐਡਮਿੰਟਨ ਕੈਨੇਡਾ ਵਲੋਂ ਨਕਦ ਇਨਾਮ ਨਾਲ ਸਨਮਾਨ ਕੀਤਾ | ਪੈੱ੍ਰਸ ਨੋਟ ਜਾਰੀ ਕਰਦਿਆਂ ਸਕੂਲ ਸਟਾਫ਼ ਨੇ ਦੱਸਿਆ ਕਿ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਗੁਰਬਾਣੀ ਕੌਰ ਪੁੱਤਰੀ ਮਨਜੀਤ ਸਿੰਘ ਨੇ 542/600 (90.33%) ਅੰਕ ਹਾਸਿਲ ਕੀਤੇ ਤੇ ਐਸ. ਓ. ਈ. ਤੇ ਮੈਰੀਟੋਰੀਅਸ ਦੀ ਪ੍ਰੀਖਿਆ ਵੀ ਪਾਸ ਕੀਤੀ, ਦੂਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਪ੍ਰਭਜੋਤ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ 522/600 (87%) ਅੰਕ ਪ੍ਰਾਪਤ ਕੀਤੇ ਤੇ (ਐਨ. ਐਮ. ਐਮ. ਐਸ.) ਦੀ ਪ੍ਰੀਖਿਆ ਪਾਸ ਕੀਤੀ, ਜਦਕਿ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਪਰਮਵੀਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੇ 510/600 (85%) ਅੰਕ ਹਾਸਿਲ ਕੀਤੇ ਤੇ ਸਾਇੰਸ ਦੇ ਪੇਪਰ 'ਚੋਂ 99/100 ਅੰਕ ਪ੍ਰਾਪਤ ਕੀਤੇ ਹਨ | ਇਸ ਤੋਂ ਪਹਿਲਾਂ ਇਨਾਂ ਵਿਦਿਆਰਥੀਆਂ ਨੂੰ ਮਾਪਿਆਂ ਦੀ ਮੌਜੂਦਗੀ ਵਿੱਚ ਨਤੀਜਾ ਆਉਣ ਸਮੇਂ ਸਕੂਲ ਦੇ ਇੰਚਾਰਜ ਮਨਦੀਪ ਕੌਰ ਵੱਲੋਂ ਸਨਮਾਨ ਚਿੰਾਨ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਸਕੂਲ ਇੰਚਾਰਜ ਮਨਦੀਪ ਕੌਰ (ਸਾਇੰਸ ਮਿਸਟੈਸ), ਕੰਪਲੈਕਸ ਸਕੂਲ ਸ. ਸ. ਸ. ਸ. ਕਰਮਸਰ ਤੋਂ ਲੈਕਚਰਾਰ ਸੰਜੀਵ ਕੁਮਾਰ, ਹਰਪ੍ਰੀਤ ਕੌਰ ਮੈਥ ਮਿਸਟ੍ਰੈਸ, ਬਲਜਿੰਦਰ ਕੌਰ, ਪਿੰਡ ਕਿਲਾ ਹਾਂਸ ਦੇ ਸਰਪੰਚ, ਸਾਬਕਾ ਸਰਪੰਚ, ਸਕੂਲ ਦੇ ਚੇਅਰਮੈਨ, ਬੱਚਿਆਂ ਦੇ ਮਾਪੇ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ |