02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਵਿਧਾਇਕ ਇਯਾਲੀ ਹਫ਼ਤੇ 'ਚ 1 ਦਿਨ ਪਾਇਲ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਦਫ਼ਤਰ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ

Ad Position 21
No active advertisement
ਅਜੀਤ ਡੈਸਕ 05-05-2026
ਜੌੜੇਪੁਲ ਜਰਗ, 4 ਮਈ (ਪਾਲਾ ਰਾਜੇਵਾਲੀਆਂ)-ਅਕਾਲੀ ਦਲ ਵਾਰਿਸ ਪੰਜਾਬ ਤੇ ਪੁਨਰ ਸੁਰਜੀਤੀ ਅਕਾਲੀ ਦਲ ਵਿਚ ਵਿਚ ਜਦੋਂ ਦੀ ਸਾਂਝ ਪਈ ਹੈ, ਉਸ ਦਿਨ ਤੋਂ ਹਲਕਾ ਪਾਇਲ ਦਾ ਸਿਆਸੀ ਮਹੌਲ 'ਚ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ | ਅਕਾਲੀ ਦਲ ਪੰਜਾਬ ਦੇ ਹਲਕਾ ਪਾਇਲ ਦੇ ਇੰਚਾਰਜ ਤੇ ਟਿਕਟ ਦੇ ਮੁੱਖ ਦਾਅਵੇਦਾਰ ਸੰਦੀਪ ਸਿੰਘ ਰੁਪਾਲੋ ਨੇ ਹਲਕਾ ਪਾਇਲ ਦੇ ਲਗਪਗ ਸਾਰੇ ਪਿੰਡ 'ਚ ਹੋਰਡਿੰਗ ਲਵਾ ਦਿੱਤੇ ਹਨ ਤੇ ਜਿਸ ਵਿਚ ਭਾਈ ਅਮਿ੍ੰਤਪਾਲ ਸਿੰਘ ਦੀ ਤਸਵੀਰ ਛਾਪੀ ਹੋਈ ਹੈ | ਇਸ ਮੁਹਿੰਮ ਨੂੰ ਅੱਜ ਹੋਰ ਬਲ ਮਿਲਿਆ ਜਦੋਂ ਅਕਾਲੀ ਦਲ ਵਾਰਿਸ ਪੰਜਾਬ ਅਤੇ ਪੁਨਰ ਸੁਰਜੀਤੀ ਦੇ ਤਾਲਮੇਲ ਕਨਵੀਨਰ ਮਨਪ੍ਰੀਤ ਸਿੰਘ ਇਯਾਲੀ ਪਿੰਡ ਜਰਗ ਵਿਖੇ ਅਕਾਲੀ ਆਗੂ ਦੇ ਘਰ ਸ਼ਿਰਕਤ ਕੀਤੀ | ਭਾਵੇ ਉਕਤ ਆਗੂ ਵਲੋਂ ਅੱਜ ਦੀ ਮਿਲਣੀ ਨੂੰ ਪਰਿਵਾਰਕ ਸਾਂਝ ਦੱਸਿਆ ਹੈ ਪਰ ਇਸ ਮੌਕੇ ਹੋਏ ਇਕੱਠ ਦੀ ਚਰਚਾ ਸਾਰਾ ਦਿਨ ਪਾਇਲ ਹਲਕੇ 'ਚ ਸੁਣਨ ਨੂੰ ਮਿਲੀ | ਇਸ ਸੰਬੰਧੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਹਲਕਾ ਪਾਇਲ ਵਿਚ ਮੇਰੇ ਪਰਿਵਾਰ ਦੀਆਂ ਬਹੁਤ ਰਿਸ਼ਤੇਦਾਰੀਆਂ ਹਨ ਤੇ ਵਿਦੇਸ਼ਾਂ 'ਚ ਰਹਿੰਦੇ ਮੇਰੇ ਦੋਸਤਾਂ ਦੇ ਮਾਤਾ ਪਿਤਾ ਰਹਿ ਰਹੇ ਹਨ, ਇਸ ਕਰਕੇ ਅਕਸਰ ਉਨ੍ਹਾਂ ਦੇ ਮਾਪਿਆ ਨੂੰ ਮਿਲਣ ਆਉਂਦਾ ਰਹਿੰਦਾ ਹਾਂ | ਉਨ੍ਹਾਂ ਅੱਗੇ ਕਿਹਾ ਕਿ ਪਾਇਲ ਹਲਕੇ ਨਾਲ ਮੇਰਾ ਬਹੁਤ ਮੋਹ ਹੈ ਇਸ ਕਰਕੇ ਆਉਣ ਵਾਲੇ ਸਮੇਂ 'ਚ ਹਲਕਾ ਪਾਇਲ ਵਿਚ ਭਰਵੀ ਹਾਜ਼ਰੀ ਲਗਾਈ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕੋਈ ਦੁੱਖ ਤਕਲੀਫ਼ ਹੋਵੇ ਤਾਂ ਕਿਸੇ ਸਮੇਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਜਥੇਦਾਰ ਦੀਦਾਰ ਸਿੰਘ ਰਾਣੋ, ਜਥੇਬੰਦਕ ਸਕੱਤਰ ਮਨਦੀਪ ਸਿੰਘ ਬੋਪਾਰਾਏ, ਜਥੇਦਾਰ ਤਾਰਾ ਸਿੰਘ ਘੁਡਾਣੀ, ਜਥੇਦਾਰ ਗੁਰਸੇਵਕ ਸਿੰਘ ਭੀਖੀ, ਵਰਿੰਦਰ ਬੇਰ ਕਲਾਂ, ਕੁਲਵਿੰਦਰ ਸਿੰਘ ਚਹਿਲ, ਬਾਬਾ ਦਲਜੀਤ ਸਿੰਘ ਸੋਢੀ, ਬਲਵਿੰਦਰ ਸਿੰਘ ਚੋਮੋ ਤੇ ਗੁਰਮੁੱਖ ਸਿੰਘ ਪੂਰਵਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਸਕੂਲ ਦੀ ਦਿ੍ਸ਼ਟੀ ਸੇਢਾ ਦਾ ਦੁਮਾਲਾ ਸਜਾਉਣ 'ਚ ਤੀਸਰਾ ਸਥਾਨ ਅਗਲੀ ਖ਼ਬਰ ਗੁੱਡਅਰਥ ਸਕੂਲ ਸਿਆੜ ਵਿਖੇ ਅਧਿਆਪਕ ਸਿਖਲਾਈ ਵਰਕਸ਼ਾਪ
Ad Position 24