02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਗੁੱਡਅਰਥ ਸਕੂਲ ਸਿਆੜ ਵਿਖੇ ਅਧਿਆਪਕ ਸਿਖਲਾਈ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 05-05-2026
ਡੇਹਲੋਂ, 4 ਮਈ (ਅੰਮਿ੍ਤਪਾਲ ਸਿੰਘ ਕੈਲੇ)-ਗੁੱਡਅਰਥ ਕਾਨਵੈਂਟ ਸਕੂਲ ਸਿਆੜ ਵਿਖੇ ਅਧਿਆਪਕਾਂ ਲਈ ਇਕ ਵਿਸ਼ੇਸ਼ ਸਿਖਲਾਈ ਵਰਕਸ਼ਾਪ ਲਗਾਈ ਗਈ, ਜਿਸ ਦਾ ਵਿਸ਼ਾ 'ਕਲਾਸ ਰੂਮ ਮੈਨੇਜਮੈਂਟ' ਅਤੇ ਨਵੀਆਂ ਅਧਿਆਪਕ ਤਕਨੀਕਾਂ ਸੀ | ਵਰਕਸ਼ਾਪ ਲਈ ਪੁੱਜੇ ਯੂਨੀਵਰਸਿਟੀ ਆਫ਼ ਕੈਂਬਰਿਜ ਵਲੋਂ ਸਰਟੀਫਾਈਡ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ, ਸਿੱਖਿਅਕ ਅਤੇ ਦੀ ਇੰਗਲਿਸ਼ ਚੈਨਲ ਕਿਤਾਬ ਦੇ ਲੇਖਕ ਮੈਰੀਅਮ ਵੈਸੋਹਾ ਪਹੁੰਚੇ | ਉਨ੍ਹਾਂ ਨੇ ਅਧਿਆਪਕਾਂ ਨੂੰ ਨਵੀਆਂ ਤੇ ਪ੍ਰਭਾਵਸ਼ਾਲੀ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਲਾਸ ਰੂਮ ਨੂੰ ਹੋਰ ਰੋਚਿਕ ਅਤੇ ਵਿਦਿਆਰਥੀ ਕੇਂਦਰਿਤ ਬਣਾਉਣ ਦੇ ਤਰੀਕੇ ਸਾਂਝੇ ਕੀਤੇ | ਵਰਕਸ਼ਾਪ ਦੌਰਾਨ ਉਨ੍ਹਾਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀ ਅਧਿਆਪਕਾਂ ਨੂੰ ਕਲਾਸ ਰੂਮ ਮੈਨੇਜਮੈਂਟ ਨੂੰ ਸੁਯੋਗ ਤਰੀਕੇ ਨਾਲ ਲਾਗੂ ਕਰਨ ਸੰਬੰਧੀ ਕੀਮਤੀ ਅਤੇ ਅਮਲੀ ਤੌਰ ਤੇ ਲਾਗੂ ਹੋਣ ਲਈ ਸੁਝਾਅ ਦਿੱਤੇ | ਵਰਕਸ਼ਾਪ ਦੇ ਅੰਤ ਵਿਚ ਸਕੂਲ ਦੇ ਪਿ੍ੰਸੀਪਲ ਨਵੀਨ ਬਾਂਸਲ ਨੇ ਮੈਰੀਅਨ ਵੈਸੋਹਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਦਿਆਂ ਕਿਹਾ ਕਿ ਗੁੱਡਅਰਥ ਸਕੂਲ ਸੰਸਥਾ ਵਲੋਂ ਜਿੱਥੇ ਸਕੂਲੀ ਬੱਚਿਆਂ ਨੂੰ ਪੜਾਈ ਅਤੇ ਖੇਡਾਂ ਨਾਲ ਜੋੜਨ ਦੇ ਵਿਸ਼ੇਸ਼ ਉਪਰਾਲੇ ਜਾਰੀ ਹਨ, ਉਸ ਦੇ ਨਾਲ ਹੀ ਅਧਿਆਪਕਾਂ ਨੂੰ ਆਧੁਨਿਕ ਸਿੱਖਿਆ ਸੰਬੰਧੀ ਜਾਗਰੂਕ ਕਰਨ ਲਈ ਹਮੇਸ਼ਾ ਅਜਿਹੀਆਂ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ | ਇਸ ਮੌਕੇ ਵਾਈਸ ਪਿ੍ੰਸੀਪਲ ਗੁਰਪ੍ਰੀਤ ਸਿੰਘ, ਮਨਦੀਪ ਪੰਧੇਰ, ਪਿ੍ਤਪਾਲ ਸਿੱਧੂ, ਮੀਨਾ ਸ਼ਰਮਾ, ਮਨਪ੍ਰੀਤ ਕੌਰ ਅਤੇ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਇਯਾਲੀ ਹਫ਼ਤੇ 'ਚ 1 ਦਿਨ ਪਾਇਲ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਦਫ਼ਤਰ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ... ਅਗਲੀ ਖ਼ਬਰ 'ਰੀਝਾਂ ਦੀ ਲੋਅ' ਕਿਤਾਬ ਹੋਈ ਲੋਕ ਅਰਪਣ
Ad Position 24