02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

'ਰੀਝਾਂ ਦੀ ਲੋਅ' ਕਿਤਾਬ ਹੋਈ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 05-05-2026
ਦੋਰਾਹਾ, 4 ਮਈ (ਮਨਜੀਤ ਸਿੰਘ ਗਿੱਲ)-ਪੰਜਾਬ, ਪੰਜਾਬੀਅਤ ਪੰਜਾਬ ਤੇ ਪੰਜਾਬੀਅਤ ਨੂੰ ਜੋੜਨ ਵਾਲੀ ਕਿਤਾਬ (ਰੀਝਾਂ ਦੀ ਲੋਅ) ਦੀ ਘੁੰਡ ਚੁਕਾਈ ਕਾਰਜ ਸਾਧਕ ਅਫ਼ਸਰ ਦੋਰਾਹਾ ਹਰਨਰਿੰਦਰ ਸਿੰਘ ਸ਼ੇਰਗਿੱਲ ਵਲੋਂ ਕੀਤੀ ਗਈ | ਇਸ ਕਿਤਾਬ ਵਿਚ ਨਾਮਵਰ ਕਵੀਆਂ ਦੇ ਨਾਲ-ਨਾਲ ਨਵਜੋਤ ਸਿੰਘ (ਨਵੀ ਖੰਨਾ) ਦੀਆਂ ਕਵਿਤਾਵਾਂ ਵੀ ਦਰਜ ਹਨ | ਇਸ ਮੌਕੇ ਹਰਨਿੰਦਰ ਸਿੰਘ ਵਲੋਂ ਕਵੀ ਨਵਜੋਤ ਸਿੰਘ (ਨਵੀ ਖੰਨਾ) ਦੀਆਂ ਲਿਖਤਾਂ ਦੀ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਦੀ ਮਾਂ ਬੋਲੀ ਪ੍ਰਤੀ ਸੇਵਾ ਲਈ ਵਧਾਈ ਦਿੱਤੀ | ਇਸ ਮੌਕੇ ਨਵਜੋਤ ਸਿੰਘ ਵਲੋਂ ਈ. ਓ. ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਵਾਇਆ ਗਿਆ ਕਿ ਮਾਂ ਬੋਲੀ ਦੀ ਸੇਵਾ ਕਰਦਿਆਂ ਹੋਇਆਂ ਉਹ ਜਲਦੀ ਹੀ ਹੋਰ ਵੀ ਕਵਿਤਾਵਾਂ ਲੋਕਾਂ ਦੀ ਝੋਲੀ ਵਿੱਚ ਪਾਉਣਗੇ | ਕਿਤਾਬ ਦੇ ਸੰਪਾਦਕ ਜੋਤੀ ਬਜਾਜ ਨੂਰ, ਨੀਲੂ ਬੱਗਾ ਲੁਧਿਆਣਾਵੀ, ਨਵਨੀਤ ਕੌਰ ਦਾ ਵੀ ਉਚੇਚੇ ਤੌਰ 'ਤੇ ਧੰਨਵਾਦ ਕੀਤਾ | ਇਸ ਸਮੇਂ ਗੁਰਸ਼ਰਨ ਸਿੰਘ ਗਿੱਲ, ਲਖਮੀ ਚੰਦ, ਰਾਜਵੀਰ ਸਿੰਘ, ਪ੍ਰਦੀਪ ਸਿੰਘ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁੱਡਅਰਥ ਸਕੂਲ ਸਿਆੜ ਵਿਖੇ ਅਧਿਆਪਕ ਸਿਖਲਾਈ ਵਰਕਸ਼ਾਪ ਅਗਲੀ ਖ਼ਬਰ 'ਦੱਬੀ ਚੱਲ ਬਟਾਲੀਅਨ' ਦੇ ਚੜ੍ਹਦੀ ਕਲਾ ਗਰੁੱਪ ਦੀ ਮੀਟਿੰਗ
Ad Position 24