02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

'ਦੱਬੀ ਚੱਲ ਬਟਾਲੀਅਨ' ਦੇ ਚੜ੍ਹਦੀ ਕਲਾ ਗਰੁੱਪ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 05-05-2026
ਰਾੜਾ ਸਾਹਿਬ, 4 ਮਈ (ਸੁਖਵੀਰ ਸਿੰਘ ਚਣਕੋਈਆਂ)-ਦੱਬੀ ਚੱਲ ਬਟਾਲੀਅਨ ਦੇ ਚੜ੍ਹਦੀ ਕਲਾ (ਲੋਇਨ) ਗਰੁੱਪ ਵਲੋਂ ਵਿਸ਼ੇਸ਼ ਮੀਟਿੰਗ ਬੁਲਾਈ ਗਈ | ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਦਵਿੰਦਰ ਸਿੰਘ ਗਰਚਾ (ਪਿੰਡ ਰਾੜਾ) ਸਾਬਕਾ ਸੈਨਿਕ ਨੇ ਦੱਸਿਆ ਕਿ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸਾਬਕਾ ਸੈਨਿਕਾ ਨੇ ਸ਼ਿਰਕਤ ਕੀਤੀ | ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਸਾਬਕਾ ਸੈਨਿਕਾਂ ਨਾਲ ਸੰਬੰਧਿਤ ਵੱਖ-ਵੱਖ ਵਿਚਾਰਾਂ ਕਰਨ ਉਪਰੰਤ ਸਰਬਸੰਮਤੀ ਨਾਲ 13 ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਦਲਬਾਰਾ ਸਿੰਘ ਨੂੰ ਚੇਅਰਮੈਨ, ਸੁਦਾਗਰ ਸਿੰਘ ਨੂੰ ਪ੍ਰਧਾਨ, ਦਵਿੰਦਰ ਸਿੰਘ ਨੂੰ ਜਨਰਲ ਸਕੱਤਰ, ਸਮਸ਼ੇਰ ਸਿੰਘ ਨੂੰ ਖਜਾਨਚੀ, ਗੁਰਅਮਰਦੀਪ ਸਿੰਘ ਤੇ ਕੁਲਵੀਰ ਸਿੰਘ ਨੂੰ ਕਾਨੂੰਨੀ ਸਲਾਹਕਾਰ, ਪਰਮਜੀਤ ਸਿੰਘ ਨੂੰ ਪ੍ਰੈੱਸ ਸਕੱਤਰ, ਹਰਭਜਨ ਸਿੰਘ ਨੂੰ ਜਨਰਲ ਸਕੱਤਰ, ਅੰਤਰ ਸਿੰਘ ਨੂੰ ਮੁੱਖ ਸਲਾਹਕਾਰ, ਜਦਕਿ ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਬਲਵੰਤ ਸਿੰਘ ਤੇ ਪਰਮਜੀਤ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ | ਇਸ ਮੌਕੇ ਸੂਬੇਦਾਰ ਗੁਰਜੰਟ ਸਿੰਘ, ਸੂਬੇਦਾਰ ਮੇਜਰ ਦਰਸ਼ਨ ਸਿੰਘ, ਕੈਪਟਨ ਸਮਸ਼ੇਰ ਸਿੰਘ, ਸੂਬੇਦਾਰ ਮੇਜਰ ਦਰਬਾਰਾ ਸਿੰਘ, ਸੂਬੇਦਾਰ ਅੰਤਰ ਸਿੰਘ, ਨਾਇਬ ਸੂਬੇਦਾਰ ਚਮਕੌਰ ਸਿੰਘ, ਨਾਇਬ ਸੂਬੇਦਾਰ ਗੁਰਅਮਰਦੀਪ ਸਿੰਘ, ਸੂਬੇਦਾਰ ਰਣਧੀਰ ਸਿੰਘ, ਕੰਪਨੀ ਹੌਲਦਾਰ ਮੇਜਰ ਰਣਜੀਤ ਸਿੰਘ, ਕੰਪਨੀ ਹੌਲਦਾਰ ਮੇਜਰ ਸੁਦਾਗਰ ਸਿੰਘ ਅਤੇ ਬੂਟਾ ਸਿੰਘ, ਪਰਮਜੀਤ ਸਿੰਘ, ਮੇਵਾ ਸਿੰਘ, ਹਰਭਜਨ ਸਿੰਘ, ਗੁਰਮੁੱਖ ਸਿੰਘ, ਬਲਵੰਤ ਸਿੰਘ, ਸੁਖਜਿੰਦਰ ਸਿੰਘ, ਜੰਗ ਸਿੰਘ, ਕੁਲਵੀਰ ਸਿੰਘ, ਹਰਜਿੰਦਰ ਸਿੰਘ, ਦਵਿੰਦਰ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ, ਸੁਖਦੇਵ ਸਿੰਘ (ਸਾਰੇ ਹੌਲਦਾਰ) ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ 'ਰੀਝਾਂ ਦੀ ਲੋਅ' ਕਿਤਾਬ ਹੋਈ ਲੋਕ ਅਰਪਣ ਅਗਲੀ ਖ਼ਬਰ ਕੈਂਸਰ ਬਿਮਾਰੀ ਦੀ ਰੋਕਥਾਮ ਪ੍ਰਤੀ ਚੈੱਕਅਪ ਕੈਂਪ ਲਗਾਇਆ
Ad Position 24