26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਭਾਜਪਾ ਆਗੂਆਂ ਨੇ ਵਿਧਾਨ ਸਭਾ ਚੋਣਾਂ 'ਚ ਜਿੱਤ ਦੀ ਖੁਸ਼ੀ 'ਚ ਲੱਡੂ ਵੰਡੇ

Ad Position 21
No active advertisement
ਅਜੀਤ ਡੈਸਕ 08-05-2026
ਦੋਰਾਹਾ, 7 ਮਈ (ਮਨਜੀਤ ਸਿੰਘ ਗਿੱਲ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਅਤੇ ਮੰਡਲ ਪ੍ਰਧਾਨ ਜਗਤਾਰ ਸਿੰਘ ਕੁੱਕਾ ਦੀ ਅਗਵਾਈ ਅਤੇ ਜਤਿੰਦਰ ਸ਼ਰਮਾ ਦੀ ਪ੍ਰਧਾਨਗੀ 'ਚ ਦੋਰਾਹਾ ਵਿਖੇ ਪੱਛਮੀ ਬੰਗਾਲ, ਅਸਾਮ, ਪਡੂਚੇਰੀ ਅਤੇ ਦੂਜੇ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਦੀ ਖ਼ੁਸ਼ੀ ਵਿੱਚ ਦੋਰਾਹਾ ਦੇ ਬਾਜ਼ਾਰ 'ਚ ਲੱਡੂ ਵੰਡੇ ਗਏ | ਜਿਸ ਵਿੱਚ ਉਚੇਚੇ ਤੌਰ 'ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਹਾਜ਼ਰੀ ਲਵਾਈ ਅਤੇ ਇਸ ਮੌਕੇ ਚੀਮਾ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਲੋਕਾਂ ਨੇ ਬਹੁਤ ਦੁਖੀ ਹੋ ਕੇ ਪੱਛਮੀ ਬੰਗਾਲ ਦੇ ਕੁਸ਼ਾਸਨ ਤੋਂ ਤੰਗ ਹੋ ਕੇ ਅੱਜ ਬਹੁਤ ਵੱਡਾ ਫ਼ੈਸਲਾ ਕਰਕੇ ਲੋਕਾਂ ਦੀ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਚੁਣਿਆ ਹੈ | ਇਸ ਮੌਕੇ ਜਨਰਲ ਸਕੱਤਰ ਜਤਿੰਦਰ ਸ਼ਰਮਾ ਮੀਤ ਪ੍ਰਧਾਨ ਅਸ਼ੀਸ਼ ਸੂਤ ਮੀਤ ਪ੍ਰਧਾਨ ਨਰੇਸ਼ ਆਨੰਦ ਕੋਆਰਡੀਨੇਟਰ ਵਿਨੇ ਸੂਦ ਮਨਪ੍ਰੀਤ ਸਿੰਘ ਰੋਲ ਜਗਤਾਰ ਸਿੰਘ ਕੂਕਾ ਰਾਜ ਲਾਲੀ, ਗੁਰਵਿੰਦਰ ਸਿੰਘ ਬੰਟੀ, ਪਾਲ ਮਸ਼ਾਲ, ਕੁਲਜੀਤ ਸਿੰਘ ਕਾਕਾ, ਕੁਲਵਿੰਦਰ ਸਿੰਘ ਹਨੀ ਚੀਮਾ, ਸੁਪਿੰਦਰ ਸਿੰਘ, ਭਜਨ ਸਿੰਘ ਚਾਪੜਾ, ਰਾਹੁਲ, ਰਾਹੁਲ ਮਿਸ਼ਰਾ ਤਿਵਾੜੀ ਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੂਬੇ ਦੀਆਂ ਕੌਂਸਲਾਂ ਦੇ ਸਫ਼ਾਈ ਸੇਵਕਾਂ ਨੇ ਦੂਜੇ ਦਿਨ ਵੀ ਕੰਮ ਠੱਪ ਰੱਖਿਆ ਅਗਲੀ ਖ਼ਬਰ ਜਥੇਦਾਰ ਸਹਾਰਨਮਾਜਰਾ ਵਲੋਂ ਲੋੜਵੰਦ ਪਰਿਵਾਰ ਨੂੰ ਰਾਸ਼ੀ ਭੇਟ
Ad Position 24