26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

'ਆਪ' ਵਲੋਂ ਕਾਰਜ ਸਾਧਕ ਦੀ ਸਰਕਾਰੀ ਰਿਹਾਇਸ਼ ਨੂੰ ਦਫ਼ਤਰ ਵਜੋਂ ਵਰਤਣ ਸੰਬੰਧੀ ਕਾਂਗਰਸੀ ਆਗੂਆਂ ਵਲੋਂ ਡੀ. ਸੀ. ਨੂੰ ਸ਼ਿਕਾਇਤ

Ad Position 21
No active advertisement
ਅਜੀਤ ਡੈਸਕ 08-05-2026
ਦੋਰਾਹਾ, 7 ਮਈ (ਮਨਜੀਤ ਸਿੰਘ ਗਿੱਲ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਨਗਰ ਕੌਂਸਲ ਦੋਰਾਹਾ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦੋਬੁਰਜੀ, ਸਾਬਕਾ ਪ੍ਰਧਾਨ ਰਾਜਵੀਰ ਸਿੰਘ ਰੂਬਲ ਗਿੱਲ , ਸਾਬਕਾ ਕੌਂਸਲਰ ਮਨਦੀਪ ਸਿੰਘ ਮਾਂਗਟ ਤੇ ਸਾਬਕਾ ਕੌਂਸਲਰ ਰਜਿੰਦਰ ਸਿੰਘ ਗਹੀਰ ਤੇ ਹੋਰਨਾਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਕੀਤੀ ਹੈ ਕਿ ਮਿੳਾੂਸੀਪਲ ਕੌਂਸਲ ਦੇ ਕਾਰਜ ਸਾਧਕ ਦੀ ਰਿਹਾਇਸ਼ ਨੂੰ ਆਮ ਪਾਰਟੀ ਦੇ ਦਫ਼ਤਰ ਵਜੋਂ ਵਰਤਿਆ ਜਾ ਰਿਹਾ ਹੈ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੰਤ ਸਿੰਘ ਦੋਬੁਰਜੀ, ਰਾਜਵੀਰ ਸਿੰਘ ਰੂਬਲ, ਸ਼ਹਿਰੀ ਕਾਂਗਰਸ ਦੋਰਾਹਾ ਦੇ ਪ੍ਰਧਾਨ ਵਨੀਤ ਆਸ਼ਟ ਸੁਹਾਗ ਜਿਊਲਰਜ਼ ਦੋਰਾਹਾ, ਸਾਬਕਾ ਕੌਂਸਲਰ ਮਨਦੀਪ ਸਿੰਘ ਮਾਂਗਟ ਤੇ ਰਾਜਿੰਦਰ ਸਿੰਘ ਗਹੀਰ ਨੇ ਦੱਸਿਆ ਕਿ ਸਾਬਕਾ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ ਇਸ ਸਰਕਾਰੀ ਸੰਪਤੀ ਦਾ ਗਲਤ ਇਸਤੇਮਾਲ ਕਰ ਰਹੇ ਹਨ ਅਤੇ ਇਸ ਨੂੰ ਆਮ ਆਦਮੀ ਪਾਰਟੀ ਦੇ ਦਫ਼ਤਰ ਕਰ ਦਿੱਤਾ ਗਿਆ ਹੈ | ਇਹ ਦਫ਼ਤਰ ਸਵੇਰੇ ਤੋਂ ਰਾਤ ਤੱਕ 'ਆਪ' ਵਰਕਰਾਂ ਵਲੋਂ ਵਰਤਿਆ ਜਾ ਰਿਹਾ ਹੈ ਅਤੇ ਪਾਰਟੀ ਦੇ ਹੋਰਡਿੰਗਜ਼ ਵੀ ਇੱਥੇ ਲਗਾਏ ਗਏ ਹਨ | ਇਸ ਤੋ ਇਲਾਵਾ, ਏਅਰ ਕੰਡੀਸ਼ਨਰਾਂ ਅਤੇ ਹੋਰ ਖ਼ਰਚਿਆ ਦੇ ਬਿਜਲੀ ਬਿੱਲ ਮਿਊਾਸਿਪਲ ਕੌਂਸਲ ਦੇ ਫ਼ੰਡਾਂ ਤੋ ਭਰੇ ਜਾ ਰਹੇ ਹਨ, ਜੋ ਕਿ ਸਰਕਾਰੀ ਸਰੋਤਾਂ ਦੀ ਸਪਸ਼ਟ ਦੁਰਵਰਤੋਂ ਹੈ | ਇਹ ਵੀ ਵੇਖਿਆ ਗਿਆ ਹੈ ਕਿ ਮਿੳਾੂਸੀਪਲ ਕੌਂਸਲ ਦੇ ਚਪੜਾਸੀਆਂ ਅਤੇ ਕਰਮਚਾਰੀਆਂ ਨੂੰ ਪਾਰਟੀ ਕੰਮ ਲਈ ਵਰਤਿਆ ਜਾ ਰਿਹਾ ਹੈ, ਜੋ ਕਿ ਬਿਲਕੁਲ ਗਲਤ ਹੈ ਅਤੇ ਪ੍ਰਸ਼ਾਸਨਿਕ ਨਿਯਮਾਂ ਦੇ ਖ਼ਿਲਾਫ਼ ਹੈ | ਉਨ੍ਹਾਂ ਕਿਹਾ ਕਿ ਡੀ. ਸੀ. ਲੁਧਿਆਣਾ ਐਸ. ਡੀ. ਐਮ ਪਾਇਲ ਨੂੰ ਹਦਾਇਤਾਂ ਜਾਰੀ ਕਰਨ ਤਾਂ ਜੋ ਮਿੳਾੂਸੀਪਲ ਕੌਂਸਲ ਦਾ ਦਫ਼ਤਰ ਤੁਰੰਤ ਪਾਰਟੀ ਕਬਜ਼ੇ ਤੋਂ ਖਾਲੀ ਕਰਵਾਇਆ ਜਾਵੇ ਅਤੇ ਇਸ ਨੰੂ ਅਸਲੀ ਸਰਕਾਰੀ ਉਦੇਸ਼ ਲਈ ਮੁੜ ਵਰਤਿਆ ਜਾਵੇ |
ਕੀ ਕਹਿਣਾ ਸਾਬਕਾ ਪ੍ਰਧਾਨ ਪੱਪੂ ਦਾ -
ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਦਰਸ਼ਨ ਕੁਮਾਰ ਪੱਪੂ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਕਾਰਜ ਸਾਧਕ ਦੀ ਰਹਾਇਸ਼ ਨੂੰ ਆਮ ਆਦਮੀ ਪਾਰਟੀ ਦੇ ਦਫ਼ਤਰ ਵਜੋਂ ਨਹੀਂ ਵਰਤਿਆ ਜਦ ਕਿ ਕਾਂਗਰਸੀ ਆਗੂ ਨਗਰ ਕੌਂਸਲ ਚੋਣਾਂ 'ਚ ਹੋਣ ਵਾਲੀ ਹਾਰ ਨੂੰ ਵੇਖ ਦੇ ਬੌਖਲਾਹਟ 'ਚ ਆ ਕੇ ਅਜਿਹੀ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ ਸਰਕਾਰੀ ਰਿਹਾਇਸ਼ ਨੂੰ ਵਰਤ ਨਹੀਂ ਸਕਦੇ | ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਵਲੋਂ ਲਾਏ ਦੋਸ ਬੇਬੁਨਿਆਦ ਹਨ |
Ad Position 22
No active advertisement
ਪਿਛਲੀ ਖ਼ਬਰ ਕੈਪਟਨ ਮਨਜੀਤ ਸਿੰਘ ਗਿੱਲ ਦੀ ਸ. ਸ. ਸ. ਸ. ਧਮੋਟ ਵਿਖੇ ਬਰਸੀ ਮਨਾਈ ਅਗਲੀ ਖ਼ਬਰ ਆਕਸਫੋਰਡ ਸੀਨੀਅਰ ਸਕੂਲ ਪਾਇਲ ਨੇ ਧਾਰਮਿਕ ਪ੍ਰੀਖਿਆ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24