26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਲਾਇਨਜ਼ ਕਲੱਬ ਵਲੋਂ ਗਊਸ਼ਾਲਾ ਨੂੰ 13 ਟਰਾਲੀਆਂ ਤੂੜੀ ਦਾਨ

Ad Position 21
No active advertisement
ਅਜੀਤ ਡੈਸਕ 08-05-2026
ਰਾਏਕੋਟ, 7 ਮਈ (ਸੁਸ਼ੀਲ)-ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਰਾਏਕੋਟ ਵਲੋਂ ਸਥਾਨਕ ਸਹਿਬਾਜ਼ਪੁਰਾ ਰੋਡ ਸਥਿਤ ਗਊਸ਼ਾਲਾ ਵਿਚ 13 ਟਰਾਲੀਆਂ ਤੂੜੀ ਦੀ ਸੇਵਾ ਕੀਤੀ ਗਈ | ਇਸ ਸਬੰਧੀ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਡਾ: ਸੁਬੋਧ ਗੁਪਤਾ ਅਤੇ ਪੀ.ਆਰ.ਓ. ਕੇ.ਕੇ. ਸ਼ਰਮਾ ਨੇ ਦੱਸਿਆ ਕਿ ਸਨਾਤਨ ਧਰਮ ਵਿਚ ਗਾਂ ਦੀ ਸੇਵਾ ਸਭ ਤੋਂ ਉੱਤਮ ਮੰਨੀ ਜਾਂਦੀ ਹੈ | ਜਿਸ ਨੂੰ ਦੇਖਦੇ ਹੋਏ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੂੜੀ ਦੀਆਂ 13 ਟਰਾਲੀਆਂ ਗਊਸ਼ਾਲਾ ਪ੍ਰਬੰਧਕਾਂ ਨੂੰ ਭੇਟ ਕੀਤੀਆਂ ਗਈਆਂ ਹਨ ਤਾਂ ਜੋ ਗਊਸ਼ਾਲਾ 'ਚ ਗਊਆਂ ਨੂੰ ਚਾਰੇ ਦੀ ਕਮੀ ਨਾ ਆਵੇ | ਇਸ ਨੇਕ ਉਪਰਾਲੇ ਲਈ ਗਊਸ਼ਾਲਾ ਦੇ ਪ੍ਰਧਾਨ ਰਾਜਨ ਸੱਭਰਵਾਲ ਅਤੇ ਮੁੱਖ ਸੇਵਾਦਾਰ ਨਾਰਾਇਣ ਦੱਤ ਕੌਸ਼ਿਕ ਵਲੋਂ ਆਏ ਹੋਏ ਸਾਰੇ ਕਲੱਬ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਰਾਜਨ ਸੱਭਰਵਾਲ ਨੇ ਦੱਸਿਆ ਕਿ ਸਹਿਬਾਜ਼ਪੁਰਾ ਰੋਡ 'ਤੇ ਸਥਿਤ ਇਹ ਗਊਸ਼ਾਲਾ ਵਿਚ ਹਰ ਸਾਲ ਲਗਭਗ 700 ਟਰਾਲੀਆਂ ਤੂੜੀ ਦੀ ਖਪਤ ਹੁੰਦੀ ਹੈ | ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਡਾ: ਸੁਬੋਧ ਗੁਪਤਾ, ਸਕੱਤਰ ਪੰਕਜ ਕਾਂਸਲ, ਖ਼ਜ਼ਾਨਚੀ ਮਨੀਸ਼ ਗੋਇਲ, ਪੀ.ਆਰ.ਓ. ਕੇ.ਕੇ. ਸ਼ਰਮਾ, ਡਾ. ਨਰੇਸ਼ ਗੋਇਲ, ਸੁਭਾਸ਼ ਪਾਸੀ, ਸ਼ੈਲੀ ਪਾਸੀ ਅਤੇ ਡਾ. ਪਲਕ ਪਾਸੀ ਸਮੇਤ ਹੋਰ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਰੋਹਿਤ ਦਾ ਜੱਦੀ ਪਿੰਡ ਬੱਸੀਆਂ ਵਿਖੇ ਗਮਗੀਨ ਮਾਹੌਲ 'ਚ ਅੰਤਿਮ ਸੰਸਕਾਰ ਅਗਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਦੀ 'ਸਕਿੱਲ-2 ਮਾਰਕਿਟ ਪ੍ਰੋਗਰਾਮ' 'ਚ ਸ਼ਾਨਦਾਰ ਭਾਗੀਦਾ...
Ad Position 24