26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਐੱਸ.ਐੱਮ.ਐੱਲ. ਨਰਸਿੰਗ ਕਾਲਜ ਭਨੋਹੜ 'ਚ ਕੌਮਾਂਤਰੀ ਨਰਸ ਹਫ਼ਤੇ ਨੂੰ ਸਮਰਪਿਤ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 08-05-2026
ਮੁੱਲਾਂਪੁਰ-ਦਾਖਾ, 7 ਮਈ (ਨਿਰਮਲ ਸਿੰਘ ਧਾਲੀਵਾਲ)-ਐੱਸ.ਐੱਮ.ਐੱਲ ਮੈਮੋਰੀਅਲ ਕਾਲਜ ਆਫ਼ ਨਰਸਿੰਗ ਭਨੋਹੜ ਵਿਖੇ ਕਾਲਜ ਪਿ੍ੰਸੀਪਲ ਕੁਲਵਿੰਦਰ ਕੌਰ ਸਰਾਂ ਦੀ ਅਗਵਾਈ ਹੇਠ ਕੌਮਾਂਤਰੀ ਨਰਸ ਹਫ਼ਤੇ ਨੂੰ ਸਮਰਪਿਤ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਮੁਕਾਬਲੇ ਕਰਵਾਏ ਗਏ | ਮੈਡਮ ਦਿਲਰਾਜਪ੍ਰੀਤ ਕੌਰ ਅਤੇ ਮੈਡਮ ਸਿਮਰਤ ਕੌਰ ਦੀ ਨਜ਼ਰਸਾਨੀ ਹੇਠ ਹੋਏ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਵਿਦਿਆਰਥੀਆਂ ਵਲੋਂ ਆਪਣੀ ਰਚਨਾਤਮਕ ਕਲਾ ਕੌਸ਼ਲ ਅਤੇ ਨਰਸਿੰਗ ਦੇ ਮਹਾਨ ਪੇਸ਼ੇ ਨੂੰ ਪੋਸਟਰਾਂ ਅਤੇ ਸਲੋਗਨਾਂ ਰਾਹੀਂ ਦਰਸਾਇਆ ਗਿਆ | ਕਾਲਜ ਦੇ ਪ੍ਰਬੰਧਕ ਡਾ: ਬੀ.ਐੱਲ. ਬਾਂਸਲ, ਡਾ: ਵਰੁਣ ਬਾਂਸਲ, ਡਾ: ਗੀਤਿਕਾ ਬਾਂਸਲ, ਪਿ੍ੰਸੀਪਲ ਕੁਲਵਿੰਦਰ ਕੌਰ ਸਰਾਂ ਵਲੋਂ ਵਿਦਿਆਰਥੀਆਂ ਦੁਆਰਾ ਬਣਾਏ ਪੋਸਟਰ ਅਤੇ ਸਲੋਗਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਪ੍ਰਤਿਭਾ ਰਾਹੀਂ ਸਿਹਤ ਸੰਭਾਲ ਦੇ ਖੇਤਰ ਵਿਚ ਨਰਸਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਹੈ | ਡਾ: ਬੀ.ਐੱਲ ਬਾਂਸਲ ਨੇ ਕਿਹਾ ਕਿ ਮਰੀਜ਼ਾਂ ਦੀ ਦੇਖਭਾਲ ਵਿਚ ਨਰਸਾਂ ਦੀ ਭੂਮਿਕਾ ਬੇਹੱਦ ਅਹਿਮ ਹੁੰਦੀ ਹੈ, ਉਹ ਡਾਕਟਰਾਂ ਦੁਆਰਾ ਇਲਾਜ ਨੂੰ ਅਮਲੀ ਰੂਪ ਵਿਚ ਲਾਗੂ ਕਰਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਮਨਜੀਤ ਸਿੰਘ ਹੰਬੜਾਂ ਨੂੰ ਅਬਜ਼ਰਬਰ ਨਿਯੁਕਤ ਕਰਨ 'ਤੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਪਿੰਡ ਜੌਹਲਾਂ ਵਿਖੇ ਬੱਧਨੀ ਕਲਾਂ ਵਾਲੇ ਮਹਾਂਪੁਰਸ਼ਾਂ ਦੇ ਧਾਰਮਿਕ ਦੀਵਾਨ 18 ਤੋਂ 21 ਮਈ ਤੱਕ
Ad Position 24