ਖੰਨਾ, 8 ਮਈ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਕਮੇਟੀ ਸਬ ਅਰਬਨ ਖੰਨਾ ਦੇ ਸਕੱਤਰ ਨਵਜੋਤ ਕੁਮਾਰ ਅਤੇ ਸਹਾਇਕ ਸਕੱਤਰ ਜਸਵੰਤ ਸਿੰਘ ਨੇ ਦੱਸਿਆ ਕਿ ਬਿਜਲੀ ਕਾਮਿਆਂ ਨੇ ਇਕੱਠੇ ਹੋਕੇ ਵਿਸ਼ਾਲ ਰੈਲੀ ਕਰਦੇ ਹੋਏ ਆਕਾਸ਼ ਗੰੁਜਾਓ ਨਾਅਰੇ ਲਗਾਉਂਦੇ ਹੋਏ ਰੈਲੀ ਕੀਤੀ ਅਤੇ ਮਈ ਦੇ ਸਹੀਦਾ ਨੂੰ ਸ਼ਰਧਾਂਜਲੀ ਭੇਂਟ ਕੀਤੀ | ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਕੇਂਦਰ, ਪੰਜਾਬ ਅਤੇ ਪਾਵਰਕਾਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਨਿੱਜੀਕਰਨ ਸੰਸਾਰੀਕਰਨ ਉਦਾਰੀਕਰਨ ਦੀ ਨੀਤੀ ਤਹਿਤ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਨਿਆਂ ਕੋਲ ਵੇਚਣ ਬੰਦ ਕੀਤਾ ਜਾਵੇ, ਚਾਰੇ ਲੇਬਰ ਕੋਡ ਰੱਦ ਕੀਤੇ ਜਾਣ, ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ (ਸਮੇਤ ਪਾਵਰਕਾਮ) ਦੇਸੀ ਵਿਦੇਸ਼ੀ ਕੰਪਨੀਆਂ ਨੂੰ ਵੇਚਣੀਆਂ ਬੰਦ ਕੀਤੀ ਜਾਣ, ਸਾਰੇ ਮਹਿਕਮਿਆਂ ਵਿੱਚ ਪੱਕੀ ਭਰਤੀ ਕਰ ਕੇ ਮਿਹਨਤੀ ਲੋਕਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਸੇਵਾ ਸ਼ਰਤਾਂ ਵਿਚ ਕੀਤੀ ਤਬਦੀਲੀ ਨੂੰ ਰੱਦ ਕੀਤਾ ਜਾਵੇ | ਇਸ ਮੌਕੇ ਗੁਰਪਿੰਦਰ ਸਿੰਘ, ਅਕਬਰ ਮੁਹੰਮਦ, ਕਪਿਲ ਕੁਮਾਰ ਵਿਧੀ ਚੰਦ ਜਗਦੇਵ ਸਿੰਘ ਬਲਜੀਤ ਸਿੰਘ ਅਮਨਦੀਪ ਸਿੰਘ ਨੇ ਕਾਮਿਆਂ ਨੂੰ ਸਰਮਾਏਦਾਰੀ ਖ਼ਿਲਾਫ਼ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਨਿਆਂ ਤੋਂ ਬਚਾਉਣ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਪ੍ਰਣ ਕੀਤਾ |