ਖੰਨਾ, 9 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਚ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਣ ਲੱਗਾ ਹੈ | ਜਿਸ ਤਹਿਤ ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵਲੋਂ ਸੀਨੀਅਰ ਕਾਂਗਰਸੀ ਨੇਤਾਵਾਂ ਸਾਹਿਤ ਸਾਬਕਾ ਮੁਲਾਜ਼ਮ ਆਗੂ ਅਜੀਤ ਖੰਨਾ ਦੇ ਨਿਵਾਸ ਵਿਖੇ ਵਾਰਡ ਨੰਬਰ 17 ਦੀਆਂ ਮੋਹਤਬਰ ਸ਼ਖ਼ਸੀਅਤਾਂ ਨਾਲ ਚੋਣਾਂ ਦੇ ਸਬੰਧ 'ਚ ਇਕ ਭਰਵੀਂ ਮੀਟਿੰਗ ਕੀਤੀ ਗਈ | ਗੁਰਕੀਰਤ ਸਿੰਘ ਕੋਟਲੀ ਨੇ ਆਖਿਆ ਕੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਧੋਖਾ ਕੀਤਾ ਹੈ | ਅੱਜ ਪੰਜਾਬ 'ਚ ਗੈਂਗਸਟਰਵਾਦ ਚਰਮ ਸੀਮਾ ਤੇ ਹੈ | ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਤੇ ਉਨ੍ਹਾਂ ਤੋਂ ਫ਼ਿਰੌਤੀ ਮੰਗੀ ਜਾ ਰਹੀ ਹੈ | ਜਿਸ ਨਾਲ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਸੂਬੇ 'ਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ | ਲੋਕਾਂ ਨੂੰ ਸੁਰੱਖਿਆ ਮੁਹੱਈਆ ਕੀਤੇ ਜਾਣ ਦੀ ਥਾਂ ਸਰਕਾਰ ਆਪਣੇ ਹੀ ਤਾਣੇ ਬਾਣੇ ਚ ਉਲਝੀ ਪਈ ਹੈ | ਉਨ੍ਹਾਂ ਕਿਹਾ ਕਿ ਮਾਣ ਸਰਕਾਰ ਚੋਣ ਵਾਅਦਿਆਂ ਤੋਂ ਭੱਜ ਰਹੀ ਹੈ ਜਿਸ ਦੀ ਪੁਖ਼ਤਾ ਮਿਸਾਲ ਇਹ ਹੈ ਕਿ ਸਾਡੀਆਂ ਸਤਿਕਾਰਯੋਗ ਧੀਆ ਭੈਣਾਂ ਨੂੰ ਇੱਕ ਹਜ਼ਾਰ ਮਹੀਨਾ ਨਾ ਦੇ ਕੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ ਹੈ | ਇਸ ਮੌਕੇ ਕੋਟਲੀ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਦੀਆਂ ਵਧੀਕੀਆਂ ਦਾ ਜਵਾਬ ਦੇਣ ਲਈ ਕੌਂਸਲ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਵੋਟ ਪਾ ਕਿ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਵਾਸਤੇ ਅੱਗੇ ਆਉਣ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁਲਾਜ਼ਮ ਆਗੂ ਅਜੀਤ ਖੰਨਾ ਨੇ ਜਿੱਥੇ ਸਾਬਕਾ ਮੰਤਰੀ ਨੂੰ ਗੁਲਦਸਤਾ ਭੇਟ ਕਰਦੇ ਹੋਏ, ਜੀ ਆਇਆਂ ਆਖਿਆ ਉੱਠੇ ਨਾਲ ਹੀ ਉਨ੍ਹਾਂ ਦਾ ਵਾਰਡ ਨੰਬਰ 17 ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਘੇ ਸਮਾਜ ਸੇਵੀ ਰਿੱਕੀ ਸ਼ਰਮਾ ਦੀ ਧਰਮ ਪਤਨੀ ਸ੍ਰੀਮਤੀ ਮਨਪ੍ਰੀਤ ਸ਼ਰਮਾ ਨੂੰ ਦਿੱਤੇ ਜਾਣ ਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ | ਮੁਲਾਜ਼ਮ ਆਗੂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦਾ 18 ਫ਼ੀਸਦੀ ਮਹਿੰਗਾਈ ਭੱਤਾ ਨਾ ਦਿੱਤੇ ਜਾਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਵੀ ਕੀਤੀ | ਇਸ ਮੌਕੇ ਰਿੱਕੀ ਸ਼ਰਮਾ ਨੇ ਗੁਰਕੀਰਤ ਸਿੰਘ ਕੋਟਲੀ ਵੱਲੋਂ ਉਨ੍ਹਾਂ ਤੇ ਵਿਸ਼ਵਾਸ ਜਿਤਾਉਂਦਿਆਂ ਵਾਰਡ ਨੰਬਰ 17 ਤੋ ਪਾਰਟੀ ਟਿਕਟ ਉਨ੍ਹਾਂ ਦੀ ਧਰਮ ਪਤਨੀ ਨੂੰ ਦਿੱਤੇ ਜਾਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿਵਾਇਆ ਕਿ ਇਹ ਸੀਟ ਵੱਡੇ ਫ਼ਰਕ ਨਾਲ ਜਿੱਤ ਕਿ ਉਹ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ | ਇਸ ਮੌਕੇ ਸਾਬਕਾ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਸੁਖਦੀਪ ਸਿੰਘ ਸੁੱਖੀ ਸਵੈਚ ਬਿ੍ਜ ਮੋਹਨ ਸ਼ਰਮਾ, ਓਮ ਪ੍ਰਕਾਸ਼ ਸ਼ਰਮਾ, ਸੰਜੇ ਕੁਮਾਰ, ਵਿਸ਼ਾਲ ਪੇਂਟ, ਜੱਸੀ ਸਾਈਕਲ ਵਾਲੇ, ਅਨਮੋਲ ਪੁਰੀ, ਮੋਂਟੀ ਸ਼ਾਹੀ ਸੰਜੇ ਕੁਮਾਰ, ਰਵਿੰਦਰ ਸਿੰਘ ਮਿੰਟੂ, ਰਘਬੀਰ ਸਿੰਘ, ਪਰਮਿੰਦਰ ਸਿੰਘ ਭਿੰਦਾ, ਵਿਸ਼ਾਲ ਵਧਵਾ ਰਾਜੇਸ਼ ਵਿੱਜ, ਹਰਭਜਨ ਸਿੰਘ, ਬਿ੍ਜ ਮੋਹਨ ਸ਼ਾਹੀ, ਸ਼ਿਵਮ ਸ਼ਰਮਾ, ਚੰਦਰ ਮੋਹਨ ਬਾਟਾ, ਸ਼ਿਵਮ ਕੁਮਾਰ, ਓਾਕਾਰ ਸਿੰਘ ਲਾਡੀ, ਭੀਸ਼ਮ, ਸ਼ਿਵ ਕੁਮਾਰ ਅਤਰੀ, ਰਾਜੀਵ ਅਰੋੜਾ, ਮੁਸਤਫਾ, ਭੀਸ਼ਮ ਪ੍ਰਕਾਸ਼, ਕਰਨ ਵਰਮਾ, ਹਨੀ ਸ਼ਰਮਾਂ, ਸਾਹਿਲ ਸ਼ਰਮਾ, ਦੀਪਕ ਸ਼ਰਮਾ, ਗੌਰਵ ਸ਼ਰਮਾ, ਸੰਦੀਪ ਤੇ ਪਿ੍ਆਂਸ਼ੂ ਗੋਇਲ ਆਦਿ ਵਾਰਡ ਵਾਸੀ ਮੌਜੂਦ ਸਨ |