19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪਿੰਡ ਘੁਡਾਣੀ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਪਾਇਲ ਵਲੋਂ ਮੀਟਿੰਗ

ਰਾੜਾ ਸਾਹਿਬ, 19 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਅੱਜ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਪਾਇਲ ਦੀ ਇੱਕ ਮੀਟਿੰਗ ਇਤਹਾਸਿਕ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਪਿੰਡ ਘੁਡਾਣੀ ਕਲਾਂ ਵਿਖੇ ਬੁਲਾਈ ਗਈ ਜਿਸ ਵਿੱਚ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਵਿੱਚ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਜੀਤ ਸਿੰਘ ਪੰਧੇਰਖੇੜੀ ਮੀਤ ਪ੍ਰਧਾਨ ਸ਼੍ਰੋ. ਅ.

Ad Position 21
No active advertisement
ਖੰਨਾ 20-08-2026
ਰਾੜਾ ਸਾਹਿਬ, 19 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਅੱਜ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਪਾਇਲ ਦੀ ਇੱਕ ਮੀਟਿੰਗ ਇਤਹਾਸਿਕ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ ਪਿੰਡ ਘੁਡਾਣੀ ਕਲਾਂ ਵਿਖੇ ਬੁਲਾਈ ਗਈ ਜਿਸ ਵਿੱਚ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਵਿੱਚ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ ਮੈਂਬਰ ਸ਼੍ਰੋਮਣੀ ਕਮੇਟੀ, ਗੁਰਜੀਤ ਸਿੰਘ ਪੰਧੇਰਖੇੜੀ ਮੀਤ ਪ੍ਰਧਾਨ ਸ਼੍ਰੋ. ਅ. ਦ (ਬ) ਅਵਤਾਰ ਸਿੰਘ ਧਮੋਟ ਸੰਯੁਕਤ ਸਕੱਤਾਰ ਸ਼੍ਰੋ. ਅ. ਦ (ਬ), ਜਗਦੀਪ ਸਿੰਘ ਲਹਿਲ ਮੈਂਬਰ ਕੋਰ ਕਮੇਟੀ ਯੂਥ ਵਿੰਂਗ ਸ਼੍ਰੋ. ਅ. ਦ (ਬ) ਪੰਜਾਬ, ਜਥੇਦਾਰ ਸ਼ਿਵਰਾਜ ਸਿੰਘ ਜੱਲਾ ਸਰਕਲ ਪ੍ਰਧਾਨ, ਜਥੇਦਾਰ ਜਗਦੇਵ ਸਿੰਘ ਦੋਬੁਰਜੀ ਸਰਕਲ ਪ੍ਰਧਾਨ ਆਦਿ ਆਗੂਆਂ ਵੱਲੋਂ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ, ਸਾਬਕਾ ਪਲੈਨਿੰਂਗ ਬੋਰਡ ਦੇ ਮੈਂਬਰ ਸਮੇਤ ਵੱਖ-ਵੱਖ ਸੇਵਾਵਾਂ ਨਿਭਾਅ ਚੁੱਕੇ ਜਥੇਦਾਰ ਬਲਵੰਤ ਸਿੰਘ ਘਲੋਟੀ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪਾਰਟੀ ਵਿੱਚ ਰਾਜਸੀ ਮਾਮਲਿਆ ਬਾਰੇ ਕਮੇਟੀ ਮੈਂਬਰ ਨਿਯੁਕਤ ਕੀਤੇ ਜਾਣ ਤੇ ਅਤੇ ਚੇਅਰਮੈਂਨ ਬਲਾਕ ਸੰਮਤੀ ,ਜਿਲਾ ਜਨਰਲ ਸਕੱਤਰ ਅਤੇ ਤਿੰਨ ਵਾਰ ਬਤੌਰ ਸਰਪੰਚ ਸੇਵਾਵਾ ਨਿਭਾਅ ਚੁੱਕੇ ਹਰਿੰਦਰਪਾਲ ਸਿੰਘ ਹਨੀ ਘੁਡਾਣੀ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਪਾਰਟੀ ਵਿੱਚ ਰਾਜਸੀ ਮਾਮਲਿਆ ਬਾਰੇ ਕਮੇਟੀ ਮੈਂਬਰ ਨਿਯੁਕਤ ਕੀਤੇ ਜਾਣ ’ਤੇ ਅਤੇ ਜਿਲ੍ਹਾ ਸੀਨੀ.ਮੀਤ ਪ੍ਰਧਾਨ, ਸਰਕਲ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਚੁੱਕੇ ਮਰਹੂਮ ਵਿਧਾਇਕ ਸਾਧੂ ਸਿੰਘ ਘੁਡਾਣੀ ਦੇ ਸਪੁੱਤਰ ਜਥੇਦਾਰ ਮਨਜੀਤ ਸਿੰਘ ਘੁਡਾਣੀ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਦੂਸਰੀ ਵਾਰ ਰਾਜਸੀ ਮਾਮਲਿਆ ਬਾਰੇ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਨੂੰ ਸਿਰੋਪਾਉ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਆਗੂਆਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਅਤੇ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਦੀ ਸਿਫਾਰਿਸ ‘ਤੇ ਤਿੰਂਨੇ ਆਗੂਆਂ ਨੂੰ ਨਵੀਆਂ ਜਿੰੰਮੇਵਾਰੀਆਂ ਨਾਲ ਨਿਵਾਜਿਆ ਗਿਆ ਹੈ। ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਸਾਰੇ ਆਗੂਆਂ ਨੂੰ ਨਵੀਂ ਜਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਲਈ ਲਾਮਬੰਧ ਕੀਤਾ। ਇਸ ਮੌਕੇ ਜਥੇਦਾਰ ਪ੍ਰਿਤਪਾਲ ਸਿੰਘ ਝੱਮਟ, ਪਲਵਿੰਦਰ ਸਿੰਘ ਬਿੱਲਾ ਘੁਡਾਣੀ, ਬਲਦੇਵ ਸਿੰਘ ਖਾਲਸਾ ਘੁਡਾਣੀ, ਅਮਨਦੀਪ ਸਿੰਘ ਟੋਨਾ ਸਰਕਲ ਪ੍ਰਧਾਨ, ਗੁਰੀ ਘਲੋਟੀ, ਜਥੇਦਾਰ ਜੋਰਾ ਸਿੰਘ ਸਹਾਰਨਮਾਜਰਾ, ਸਮਸ਼ੇਰ ਸਿੰਘ ਘਲੋਟੀ, ਚਰਨ ਪੰਚ ਘੁਡਾਣੀ, ਸਵਰਨਜੀਤ ਸਿੰਘ ਸੋਨੀ ਘੁਡਾਣੀ, ਸੁਖਪ੍ਰੀਤ ਸਿੰਘ, ਦਰਸ਼ਨ ਸਿੰਘ ਭਰਥਲਾ ਰੰਧਾਵਾ, ਜਗਤਾਰ ਸਿੰਘ ਧੌਲ ਕਲਾਂ, ਜਸਵੰਤ ਸਿੰਘ ਅਲ਼ੂਣਾ ਮਿਆਨਾ ਆਦਿ ਸਨ।
Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਵਿਖੇ ਸੁਤੰਤਰਤਾ ਦਿਵਸ ਮਨਾਇਆ ਅਗਲੀ ਖ਼ਬਰ ‘ ਆਪ’ ਸਰਕਾਰ ਨੇ ਲੋਕਾਂ ਨੂੰ ਕੀਤਾ ਗੁਮਰਾਹ-ਬਾਜਵਾ
Ad Position 24