ਕਾਲਜੀਏਟ ਸਕੂਲ, ਕੋਟਾਂ ਦੇ ਨੌਜਵਾਨ ਉਮੀਦਵਾਰਾਂ ਨੇ ਐੱਨ. ਡੀ. ਏ. 2026 ਸਕਰੂਟਨੀ ਟੈਸਟ ਰਾਹੀਂ ਰੱਖਿਆ ਸੇਵਾਵਾਂ ਵੱਲ ਪਹਿਲਾ ਕਦਮ ਚੁੱਕਿਆ <br/>
ਅਜੀਤ ਡੈਸਕ
13-05-2026
ਇਹ ਪਹਿਲ ਬਾਬਾ ਬੁੱਢਾ ਜੀ ਕਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਵੱਲੋਂ ਆਈ. ਕਿਊ. ਏ. ਸੀ. ਦੀ ਦੇਖ-ਰੇਖ ਹੇਠ ਆਯੋਜਿਤ ਕੀਤੀ ਗਈ | ਸਕਰੂਟਨੀ ਟੈਸਟ ਦਾ ਸੁਚੱਜਾ ਪ੍ਰਬੰਧ ਸੈੱਲ ਦੀ ਕੋਆਰਡੀਨੇਟਰ ਡਾ. ਕਮਰੁਨਨਿਸ਼ਾ ਅਤੇ ਸੈੱਲ ਦੀ ਮੈਂਬਰ ਪ੍ਰੋ. ਦਲਵੀਰ ਕੌਰ ਵਲੋਂ ਕੀਤਾ ਗਿਆ | ਦੋਵੇਂ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੂਰੀ ਪ੍ਰਕਿਰਿਆ ਦੌਰਾਨ ਮਾਰਗਦਰਸ਼ਨ ਦਿੱਤਾ ਅਤੇ ਉਨ੍ਹਾਂ ਨੂੰ ਅਨੁਸ਼ਾਸਨ, ਆਤਮਵਿਸ਼ਵਾਸ ਅਤੇ ਦਿ੍ੜ ਨਿਸ਼ਚੇ ਨਾਲ ਆਪਣੇ ਲਕਸ਼ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ | ਕਾਲਜ ਪਿ੍ੰਸੀਪਲ ਡਾ. ਗਗਨਦੀਪ ਸਿੰਘ ਨੇ ਵਿਦਿਆਰਥੀਆਂ ਦੇ ਉਤਸ਼ਾਹਪੂਰਨ ਜਵਾਬ ਅਤੇ ਸਰਗਰਮ ਭਾਗੀਦਾਰੀ ਦੀ ਸਰਾਹਨਾ ਕੀਤੀ ਅਤੇ ਸੁਨਹਿਰੇ ਭਵਿੱਖ ਲਈ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |