14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਨਗਰ ਕੌਂਸਲ ਦੋਰਾਹਾ ਤੇ ਪਾਇਲ ਲਈ ਸ਼੍ਰੋਮਣੀ ਅਕਾਲੀ ਦਲ ਨਿਗਰਾਨ ਕਮੇਟੀ ਦਾ ਐਲਾਨ <br/>

Ad Position 21
No active advertisement
ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ , ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨਿਗਰਾਨ ਕਮੇਟੀ ਬਾਰੇ ਪਾਇਲ ਵਿਖੇ ਜਾਣਕਾਰੀ ਦਿੰਦੇ ਹੋਏ | ਤਸਵੀਰ ਰਜਿੰਦਰ ਸਿੰਘ <br/> 13-05-2026
ਪਾਇਲ, 12 ਮਈ (ਨਿਜ਼ਾਮਪੁਰ/ਰਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਲਈ ਪਾਇਲ ਅਤੇ ਦੋਰਾਹਾ 2 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ | ਨਗਰ ਕੌਂਸਲ ਪਾਇਲ ਲਈ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਦੇ ਸ਼ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ ਨੂੰ ਪ੍ਰਧਾਨ ਲਗਾਇਆ ਗਿਆ ਹੈ | ਇਸ ਤੋਂ ਇਲਾਵਾ ਸ਼ਿਵਰਾਜ ਸਿੰਘ ਜੱਲ਼ਾ, ਮਨਜੀਤ ਸਿੰਘ ਘੁਡਾਣੀ, ਰਾਮਪਾਲ ਸਚਦੇਵਾ, ਗੁਰਬਖ਼ਸ਼ ਸਿੰਘ ਮਠਾੜੂ, ਗੁਰਦੇਵ ਸਿੰਘ ਧਮੋਟ, ਹਰਮਿੰਦਰ ਸਿੰਘ ਜਰਗ, ਰਣਧੀਰ ਸਿੰਘ ਧੀਰਾ, ਸੋਨੂੰ ਪਾਇਲ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਚਰਨਜੀਤ ਸਿੰਘ ਤੇ ਬੇਅੰਤ ਸਿੰਘ ਪੰਧੇਰ ਖੇੜੀ ਨੂੰ ਕਮੇਟੀ ਮੈਂਬਰ ਲਗਾਇਆ ਹੈ | ਦੋਰਾਹਾ ਨਗਰ ਕੌਂਸਲ ਲਈ ਬਣਾਈ ਗਈ ਚੋਣ ਨਿਗਰਾਨ ਕਮੇਟੀ ਵਿਚ ਗੁਰਬਿੰਦਰ ਸਿੰਘ ਬੱਬਰ ਪ੍ਰਧਾਨ, ਨੀਤੂ ਸਿੰਘ, ਰਾਮ ਸਿੰਘ ਦੋਰਾਹਾ, ਹਰਪਾਲ ਸਿੰਘ ਜੱਲਾ, ਕੰਵਰਦੀਪ ਸਿੰਘ ਜੱਗੀ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਲਾਪਰਾ, ਜਗਦੇਵ ਸਿੰਘ ਦੋਬੁਰਜੀ, ਜਸਪਰੀਤ ਕੌਰ ਅੜੈ੍ਹਚਾਂ, ਹਰਜਿੰਦਰ ਸਿੰਘ ਜੈਪੁਰਾ, ਪ੍ਰੀਤਮ ਸਿੰਘ ਜੱਗੀ, ਚਰਨਜੀਤ ਸਿੰਘ ਦੋਰਾਹਾ, ਜਗਦੀਪ ਸਿੰਘ ਲਹਿਲ, ਰਜਿੰਦਰ ਸਿੰਘ, ਟੀਟੂ ਸੇਠੀ, ਰੁਪਿੰਦਰਪਾਲ ਸਿੰਘ ਬੇਗੋਵਾਲ, ਪਰਮਿੰਦਰ ਸਿੰਘ ਦੋਰਾਹਾ, ਕੁਲਦੀਪ ਸਿੰਘ ਮਕਸੂਦੜਾ, ਹਰਜੀਤ ਸਿੰਘ ਰਾਮਪੁਰ, ਸੁਰਿੰਦਰ ਸਿੰਘ ਸ਼ਾਹਪੁਰ ਤੇ ਜੱਗਾ ਸਿੰਘ ਦੋਰਾਹਾ ਨੂੰ ਕਮੇਟੀ ਮੈਂਬਰ ਲਗਾਇਆ ਹੈ | ਹਲਕਾ ਇੰਚਾਰਜ ਮਦਨੀਪੁਰ ਨੇ ਵਰਕਰਾਂ ਅਤੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਪਾਇਲ ਅਤੇ ਦੋਰਾਹਾ ਨਗਰ ਕੌਂਸਲ ਦੀ ਚੋਣ ਲੜ ਰਹੇ ਉਮੀਦਵਾਰਾਂ ਦਾ ਡਟ ਕੇ ਸਾਥ ਦਿੱਤਾ ਜਾਵੇ ਤਾਂ ਜੋ ਜਿੱਤ ਯਕੀਨੀ ਬਣਾਈ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਕੁਹਾੜਾ ਵਿਖੇ ਬਾਂਸ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ <br/> ਅਗਲੀ ਖ਼ਬਰ ਕਾਲਜੀਏਟ ਸਕੂਲ, ਕੋਟਾਂ ਦੇ ਨੌਜਵਾਨ ਉਮੀਦਵਾਰਾਂ ਨੇ ਐੱਨ. ਡੀ. ਏ. 2026 ਸਕਰੂਟਨੀ ਟੈਸਟ ਰਾਹੀਂ ਰੱਖਿਆ ਸੇਵਾਵਾਂ ਵੱਲ ਪ...
Ad Position 24