14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਬ ਡਵੀਜ਼ਨ ਸਮਰਾਲਾ 'ਚ ਸਟਬਲ ਬਰਨਿੰਗ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਹਿੱਤ ਪ੍ਰਸ਼ਾਸਨ ਹੋਇਆ ਸਖ਼ਤ

Ad Position 21
No active advertisement
ਅਜੀਤ ਡੈਸਕ 13-05-2026

ਸਮਰਾਲਾ, 12 ਮਈ (ਕੁਲਵਿੰਦਰ ਸਿੰਘ)-ਸਬ ਡਿਵੀਜ਼ਨ ਸਮਰਾਲਾ ਵਿੱਚ ਸਟਬਲ ਬਰਨਿੰਗ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਹੋਰ ਵੀ ਜ਼ਿਆਦਾ ਸਖ਼ਤੀ ਨਾਲ ਕੰਮ ਕੀਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਪਿੰਡ ਮੰਡ ਜੋਧਵਾਲ 'ਚ ਪਾਈ ਗਈ ਸਟਬਲ ਬਰਨਿੰਗ ਦੇ ਖ਼ਿਲਾਫ਼ ਸਖ਼ਤ ਕਦਮ ਚੱਕਦੇ ਹੋਏ ਖੇਤ ਨੂੰ ਲਗਾਈ ਗਈ ਅੱਗ ਦੇ ਸੰਬੰਧ 'ਚ 5000 ਦਾ ਚਲਾਨ, ਗਿਰਦਾਵਰੀ ਦੇ ਵਿੱਚ ਲਾਲ ਐਂਟਰੀ ਅਤੇ ਪੁਲਿਸ ਵੱਲੋਂ ਐਫ. ਆਈ. ਆਰ ਵੀ ਦਰਜ ਕੀਤੀ ਗਈ ਹੈ | ਪ੍ਰਸ਼ਾਸਨ ਵੱਲੋਂ ਸਾਰੇ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਪਰਾਲੀ ਦੀ ਰਹਿੰਦ-ਖੂੰਦ ਨੂੰ ਅੱਗ ਨਾ ਲਗਾਈ ਜਾਵੇ ਅਤੇ ਵਾਤਾਵਰਨ ਦਾ ਖਿਆਲ ਰੱਖਿਆ ਜਾਵੇ | ਇਸ ਤੋਂ ਇਲਾਵਾ ਪਰਾਲੀ ਪ੍ਰੋਟੈਕਸ਼ਨ ਫੋਰਸ ਵੱਲੋਂ ਵੀ ਸਬ-ਡਿਵੀਜ਼ਨ ਵਿੱਚ ਲਗਾਤਾਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਜੋ ਵੀ ਵਿਅਕਤੀ ਫ਼ਸਲ ਦੀ ਰਹਿੰਦ ਖੂਹ ਨੂੰ ਅੱਗ ਲਗਾਉਣ ਦਾ ਪਾਇਆ ਗਿਆ ਉਸਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ |


Ad Position 22
No active advertisement
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਦਾ ਦਸਵੀਂ ਬੋਰਡ ਦਾ ਨਤੀਜਾ ਰਿਹਾ 100 ਫ਼ੀਸਦੀ ਅਗਲੀ ਖ਼ਬਰ ਜ਼ਿਲ੍ਹੇ 'ਚ ਸੜਕਾਂ ਤੇ ਚੌਕਾਂ 'ਚ ਜਾਮ ਲਾਉਣ 'ਤੇ ਮੁਕੰਮਲ ਪਾਬੰਦੀ ਰੋਸ ਧਰਨਿਆਂ ਲਈ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ '...
Ad Position 24