ਦੋਰਾਹਾ, 12 ਮਈ (ਪੱਤਰ ਪ੍ਰੇਰਕ)-ਰੇਂਜ ਅਫ਼ਸਰ ਦੋਰਾਹਾ ਵਲੋਂ ਵਰਕਰਾਂ ਦਾ ਰਿਕਾਰਡ ਕੱਢ ਕੇ ਮੰਡਲ 'ਚ ਨਾ ਭੇਜਣ ਕਾਰਨ, ਵਣ-ਮੰਡਲ ਅਫ਼ਸਰ ਲੁਧਿਆਣਾ ਨੇ 30 ਅਪ੍ਰੈਲ ਨੂੰ ਜ਼ਿਲ੍ਹਾ ਅਫ਼ਸਰ ਰਜੇਸ਼ ਗੁਲਾਟੀ ਪੰਜ ਰੇਂਜ ਅਫ਼ਸਰਾਂ ਨੇ ਵਿਸ਼ਵਾਸ ਦਵਾਇਆ ਕਿ ਇਕੱਲੇ ਇਕੱਲੇ ਵਰਕਰ ਦਾ ਰਿਕਾਰਡ ਰੇਂਜਾਂ 'ਚੋਂ ਕੱਢ ਕੇ ਮੰਡਲ 'ਚ ਭੇਜਿਆ ਜਾਵੇਗਾ ਪਰ ਇਨ੍ਹਾਂ ਪੰਜ ਰੇਂਜ ਅਫ਼ਸਰਾਂ ਵਲੋਂ ਵਰਕਰਾਂ ਨੂੰ ਧੋਖੇ ਵਿਚ ਰੱਖਿਆ ਗਿਆ | ਕਿਉਂਕਿ 9 ਮਈ ਨੂੰ ਜਦੋਂ ਵਣ ਮੰਡਲ ਅਫ਼ਸਰ ਅਤੇ ਪੰਜ ਰੇਂਜਾਂ ਦੇ ਅਫ਼ਸਰਾਂ ਨਾਲ ਮੁੜ ਮੀਟਿੰਗ ਕੀਤੀ ਕੀਤੀ ਗਈ, ਉਸ ਦੇ ਵਿੱਚ ਰੇਂਜ ਅਫ਼ਸਰਾਂ ਵਲੋਂ ਕਿਸੇ ਵੀ ਵਰਕਰ ਦਾ ਕੋਈ ਵੀ ਰਿਕਾਰਡ ਪੂਰਾ ਨਹੀਂ ਕੀਤਾ ਗਿਆ ਸੀ | ਇਸ ਤੋਂ ਪਹਿਲਾਂ ਮਿਤੀ 11/2/26 ਨੂੰ ਦੋ ਪੱਤਰ ਨੰਬਰ 7844 ਮੰਡਲ ਵਲੋਂ ਦੋਰਾਹਾ ਰੇਂਜ ਨੂੰ ਭੇਜਿਆ ਗਿਆ ਸੀ | ਉਸ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਸੀ | ਸੋ ਮਜਬੂਰ ਹੋ ਕੇ ਸੂਬਾ ਕਮੇਟੀ ਵੱਲੋਂ 12 ਮਈ 2026 ਤੋਂ ਰੇਂਜ ਅਫ਼ਸਰ ਦੋਰਾਹਾ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ ਹੈ | ਇਹ ਧਾਰਨ ਉਨ੍ਹਾਂ ਚਿਰ ਚੱਲੇਗਾ ਜਿਨ੍ਹਾਂ ਚਿਰ ਰਿਕਾਰਡ ਪੂਰਾ ਕਰਕੇ ਬਣ ਮੰਡਲ ਅਫ਼ਸਰ ਲੁਧਿਆਣਾ ਨੂੰ ਨਹੀਂ ਭੇਜਿਆ ਅਤੇ ਮਾਰਚ ਅਤੇ ਅਪ੍ਰੈਲ 2026 ਦੀਆਂ ਤਨਖ਼ਾਹਾਂ ਨਹੀਂ ਦਿੱਤੀਆਂ ਜਾਂਦੀਆਂ | ਇਹ ਜਾਣਕਾਰੀ ਪ੍ਰਧਾਨ ਬਲਵਿੰਦਰ ਸਿੰਘ ਚੀਮਾ, ਚੇਅਰਮੈਨ ਹਜ਼ਾਰਾ ਸਿੰਘ, ਜਨਰਲ ਸਕੱਤਰ ਕੁਲਵੰਤ ਸਿੰਘ, ਖ਼ਜ਼ਾਨਚੀ ਬਲਜੀਤ ਸਿੰਘ, ਮੀਤ ਪ੍ਰਧਾਨ ਸੰਦੀਪ ਸਿੰਘ ਵੱਲੋਂ ਲਿਖਤੀ ਦੇਣ ਸਮੇਂ ਹਰਪ੍ਰੀਤ ਸਿੰਘ, ਹਰਵਿੰਦਰ ਕੌਰ ਪਰਮਜੀਤ ਕੌਰ, ਬਿੱਟੂ ਚੀਮਾ, ਰਾਜ ਕੁਮਾਰ, ਕਰਨੈਲ ਸਿੰਘ, ਗੁਰਸੇਵਕ ਸਿੰਘ, ਰਵਿਦਾਸ ਬਾਗ ਸਿੰਘ, ਪਵਨ ਕੁਮਾਰ ਆਦਿ ਹਾਜ਼ਰ ਸਨ |