18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਭੌਰਲਾ ਸਕੂਲ ਦੇ ਬੱਚਿਆਂ ਵਲੋਂ ਵਿਸ਼ਵ ਸ਼ਾਂਤੀ ਦਿਵਸ 'ਚ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 19-05-2026
ਬੀਜਾ, 18 ਮਈ (ਕਸ਼ਮੀਰਾ ਸਿੰਘ ਬਗਲੀ)-ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਤਿੰਨ ਰੋਜ਼ਾ 29ਵਾਂ ਵਿਸ਼ਵ ਸ਼ਾਂਤੀ ਕਾਮਨਾ ਦਿਵਸ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਦੀ ਰਹਿਨੁਮਾਈ ਹੇਠ ਮਨਾਇਆ ਗਿਆ | ਜਿਸ ਦੇ ਤੀਸਰੇ ਦਿਨ ਨੰਨ੍ਹੇ-ਮੁੰਨੇ ਬੱਚਿਆਂ ਨੇ ਵਿਸ਼ਵ ਸ਼ਾਂਤੀ ਲਈ ਅਰਦਾਸ ਕਰਦਿਆਂ ਕਵਿਤਾਵਾਂ, ਬਾਲ ਗੀਤ, ਭਾਸ਼ਨ, ਕਵੀਸ਼ਰੀ ਆਦਿ ਦੀ ਪੇਸ਼ਕਾਰੀ ਕੀਤੀ | ਇਸ ਮੌਕੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਭੌਰਲਾ ਦੀ ਭਰਵਜੋਤ ਕੌਰ, ਅਮਨਜੋਤ ਕੌਰ, ਮਨਕੀਰਤ ਕੌਰ, ਵਿੱਦਿਆ, ਪ੍ਰਭਜੋਤ ਸਿੰਘ, ਕੋਮਲ, ਖੁਸ਼ਵੀਰ ਕੌਰ ਅਤੇ ਪਰਦੀਪ ਸਿੰਘ ਬੱਚਿਆਂ ਨੇ ਵਿਸ਼ਵ ਅਮਨ ਸ਼ਾਂਤੀ ਵਿਸ਼ੇ ਨਾਲ਼ ਸਬੰਧਿਤ ਕਵਿਤਾਵਾਂ ਦੀ ਸੁਚੱਜੀ ਪੇਸ਼ਕਾਰੀ ਕੀਤੀ | ਜਿੱਥੇ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਅਮਰੀਕਾ ਵਿਖੇ ਧਰਮ ਪ੍ਰਚਾਰ ਫੇਰੀ ਤੇ ਗਏ ਹੋਏ ਹਨ,ਉੱਥੇ ਹੀ ਤਪੋਬਣ ਦੇ ਹਜ਼ੂਰੀ ਜੱਥੇ ਵੱਲੋਂ ਸਕੂਲ ਮੁਖੀ ਅਧਿਆਪਕ ਹਰਜੀਤ ਸਿੰਘ ਪੂਰਬਾ ਨੂੰ ਸਿਰੋਪਾਉ ਅਤੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ | ਸਕੂਲ ਪਹੁੰਚਣ ਤੇ ਅਧਿਆਪਕ ਹਰਜਿੰਦਰ ਸਿੰਘ ਬੀਜਾ, ਸੰਦੀਪ ਕੌਰ ਨਾਗਰਾ, ਮਿਡਲ ਸਕੂਲ ਮੁਖੀ ਸੁਮਨਪ੍ਰੀਤ ਕੌਰ ਨੇ ਬੱਚਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਚੇਅਰਮੈਨ ਹਰਜਿੰਦਰ ਕੌਰ ਤੇ ਕੁਲਦੀਪ ਕੌਰ, ਵਾਈਸ ਅਨੂ, ਸੰਦੀਪ ਕੌਰ, ਅਮਨਦੀਪ ਕੌਰ, ਭੀਮ ਸਿੰਘ, ਰਾਜ ਕੁਮਾਰ ਆਦਿ ਬੱਚਿਆਂ ਦੇ ਮਾਪੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਜ਼ੋਰਾਵਰ ਸਿੰਘ ਸਕੂਲ ਕੋਟਾਂ ਵਿਖੇ ਸਾਹਿਤਕ ਰੁਚੀ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਬਲਤੇਜ ਪਨੂੰ ਵਲੋਂ ਗਾਇਕ ਦਾਰਾ ਘਵੱਦੀ ਦੇ ਗੀਤ 'ਮਾਸਟਰ ਦਾ ਮੁੰਡਾ' ਦਾ ਪੋਸਟਰ ਜਾਰੀ
Ad Position 24