18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਨਗਰ ਕੌਂਸਲ ਚੋਣਾਂ 'ਚ ਕਾਂਗਰਸ ਅਤੇ 'ਆਪ' ਦਾ ਸਮਝੌਤਾ ਜੱਗ ਜ਼ਾਹਿਰ: ਮਦਨੀਪੁਰ

Ad Position 21
No active advertisement
ਅਜੀਤ ਡੈਸਕ 19-05-2026
ਮਲੌਦ, 18 ਮਈ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਅਤੇ ਸ਼੍ਰੋਮਣੀ ਅਕਾਲੀ ਦਲ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਇੰਜ: ਜਗਦੇਵ ਸਿੰਘ ਬੋਪਾਰਾਏ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ ਅਤੇ ਸਰਕਲ ਜਥੇਦਾਰ ਪਿ੍ਤਪਾਲ ਸਿੰਘ ਝੱਮਟ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਨਗਰ ਕੌਂਸਲ ਚੋਣਾਂ ਵਿਚ 'ਇਕ ਤੇਰੀ, ਇਕ ਮੇਰੀ ਦਾ' ਸਮਝੌਤਾ ਆਉਣ ਵਾਲੇ ਦਿਨਾਂ ਵਿੱਚ ਜੱਗ ਜ਼ਾਹਿਰ ਕਰਾਂਗੇ | ਜਥੇਦਾਰ ਮਦਨੀਪੁਰ ਨੇ ਕਿਹਾ ਕਿ ਦਾਣਾ ਮੰਡੀ ਪਾਇਲ ਵਿੱਚ ਇੱਕ ਦੂਜੇ ਨਾਲ ਮਿਹਣੋਂ ਮੇਹਣੀ ਹੋਣ ਵਾਲੇ 'ਆਪ' ਅਤੇ ਕਾਂਗਰਸ ਦੇ ਵਰਕਰਾ ਨੂੰ ਵੀ ਦੋਨਾਂ ਪਾਰਟੀਆਂ ਦੇ ਆਗੂਆਂ ਦੀ ਅੰਦਰੂਨੀ ਸਾਂਝ ਦੀ ਭਿਣਕ ਤੱਕ ਨਹੀਂ ਸੀ, ਉਹ ਤਾਂ ਇਕ ਦੂਜੇ ਨਾਲ ਮਰਨ ਮਾਰਨ ਤੱਕ ਪੁੱਜ ਗਏ ਸਨ ਜਦਕਿ ਦੋਵਾਂ ਦੇ ਆਗੂ ਆਪਸ ਵਿੱਚ ਘਿਉਂ ਖਿਚੜੀ ਹਨ | ਹੁਣ ਜਦੋਂ ਵਰਕਰਾਂ ਨੂੰ ਮਲੌਦ ਅਤੇ ਦੋਰਾਹਾ ਬਲਾਕ ਦੇ ਚੇਅਰਮੈਨਾਂ ਦੀ ਚੋਣ ਵਿੱਚ ਇਕ ਇਕ ਦੇ ਸਮਝੌਤਾ ਦਾ ਪਤਾ ਲੱਗਾ ਤਾਂ ਵਿਚਾਰੇ ਚੁੱਪ ਕਰਕੇ ਬੈਠ ਗਏ, ਕਿਉਂਕਿ ਉਨ੍ਹਾਂ ਦੇ ਆਗੂਆਂ ਦੀ ਦਲੀਲ ਸੀ ਕਿ ਸਿਆਸਤ ਵਿੱਚ ਕੁੱਝ ਵੀ ਹੋ ਸਕਦਾ, ਪਰ ਸ਼੍ਰੋਮਣੀ ਅਕਾਲੀ ਦਲ ਨੇ ਨਾ ਪਹਿਲਾ ਇਹਨਾਂ ਦੋਨਾਂ ਵਲੋਂ ਵੱਖਰੇ ਵੱਖਰੇ ਤੌਰ ਸਮਝੌਤਾ ਕਰਨ ਦੀ ਪੇਸ਼ਕਸ਼ ਨੂੰ ਸਵੀਕਾਰਿਆ ਸੀ ਅਤੇ ਨਾ ਹੀ ਅਸੀਂ ਇਨ੍ਹਾਂ ਨਾਲ ਅੱਗੇ ਨੂੰ ਕੋਈ ਸਮਝੌਤਾ ਕਰਾਂਗੇ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਵੋਟਾਂ ਲਈ ਕਿਸੇ ਭਾਈਚਾਰਕ ਸਾਂਝ ਵਿੱਚ ਤਰੇੜ ਨਹੀਂ ਪੈਣ ਦੇਵੇਗਾ | ਸਾਨੂੰ ਸਭ ਤੋਂ ਪਹਿਲਾਂ ਪੰਜਾਬ ਵਿਚ ਅਮਨ ਸਾਂਤੀ ਅਤੇ ਭਾਈਚਾਰਿਆ ਦੀ ਸਾਂਝ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਉਮੀਦਵਾਰਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਵੋਟਰ ਸੂਚੀਆਂ-ਚੀਮਾ ਅਗਲੀ ਖ਼ਬਰ ਸਮਰਾਲਾ ਨਗਰ ਕੌਂਸਲ ਦੇ 15 ਵਾਰਡਾਂ 'ਚੋਂ 17 ਨਾਮਜ਼ਦਗੀ ਪੇਪਰ ਰੱਦ
Ad Position 24