10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅਹਿਮਦਗੜ੍ਹ ਦੀ ਸਿਆਸਤ 'ਚ ਰਵਿੰਦਰ ਪੁਰੀ ਨੇ ਕੀਤਾ ਵੱਡਾ ਧਮਾਕਾ, ਸੋਨੂ ਮਹਿਤਾ ਨੂੰ ਉਮੀਦਵਾਰ ਐਲਾਨਿਆ <br/>

Ad Position 21
No active advertisement
ਅਜੀਤ ਡੈਸਕ 20-05-2026
ਅਹਿਮਦਗੜ੍ਹ, 19 ਮਈ (ਪੱਤਰ ਪ੍ਰੇਰਕ)-ਸ਼ਹਿਰ ਦੀ ਸਿਆਸਤ 'ਚ ਲੰਬੇ ਸਮੇਂ ਤੋਂ ਇਮਾਨਦਾਰੀ ਅਤੇ ਦਲੇਰੀ ਨਾਲ ਵਿਚਰ ਰਹੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਨੇ ਨਗਰ ਕੌਂਸਲ ਚੋਣਾਂ 'ਚ ਵੱਡਾ ਸਿਆਸੀ ਫੇਰ ਬਦਲ ਕਰਦਿਆਂ ਆਪਣੇ ਭਾਣਜੇ ਗਗਨ ਮਹਿਤਾ ਸੋਨੂੰ ਦੇ ਹੱਕ 'ਚ ਕਾਗ਼ਜ਼ ਵਾਪਸ ਲੈਂਦਿਆਂ ਵਾਰਡ ਨੰਬਰ 14 ਤੋਂ ਆਜ਼ਾਦ ਉਮੀਦਵਾਰ ਐਲਾਨਿਆ | ਇਸ ਦੇ ਨਾਲ ਹੀ ਸੋਨੂ ਮਹਿਤਾ ਦੇ ਹੱਕ 'ਚ ਦੋ ਹੋਰ ਆਜ਼ਾਦ ਉਮੀਦਵਾਰ ਪਵਨ ਕੁਮਾਰ ਸੁਰਲੀਆ ਅਤੇ ਸੋਨੂ ਸੋਲੰਕੀ ਨੇ ਵੀ ਕਾਗਜ਼ ਵਾਪਸ ਲਏ | ਜ਼ਿਕਰਯੋਗ ਹੈ ਕਿ ਕਈ ਵਾਰ ਕੌਂਸਲਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਰਵਿੰਦਰ ਪੁਰੀ ਦੇ ਇਸ ਫ਼ੈਸਲੇ ਨਾਲ ਸਾਰੇ ਸ਼ਹਿਰ ਦੇ ਸਿਆਸੀ ਹਲਕਿਆਂ 'ਚ ਉਸ ਸਮੇਂ ਹਲਚਲ ਮੱਚ ਗਈ ਜਦੋਂ ਰਵਿੰਦਰ ਪੁਰੀ ਨੇ ਵੱਡੇ ਕਾਫ਼ਲੇ ਦੇ ਨਾਲ ਅੱਜ ਐਸ. ਡੀ. ਐਮ ਦਫਤਰ ਪਹੁੰਚ ਕੇ ਜਿੱਥੇ ਹੋਰ ਦੋ ਆਜ਼ਾਦ ਉਮੀਦਵਾਰਾਂ ਨਾਲ ਕਾਗ਼ਜ਼ ਵਾਪਸ ਲੈਂਦੇ ਹੋਏ ਗਗਨ ਮਹਿਤਾ ਨੂੰ ਉਮੀਦਵਾਰ ਐਲਾਨ ਦਿੱਤਾ | ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਆਗੂ ਸੁਰਿੰਦਰ ਕੁਰੜ ਛਾਪੇ ਵਾਲੇ ਸੰਜੀਵ ਰਾਜਾ, ਐਡਵੋਕੇਟ ਅਰਵਿੰਦ ਸਿੰਘ ਮਾਵੀ, ਡੀ ਕੇ ਗੋਇਲ, ਨਰਿੰਦਰ ਪੁਰੀ, ਨਰੇਸ਼ ਭੁੱਟਾ, ਅਸ਼ੋਕ ਡੱਬੀ, ਡਾਕਟਰ ਸੁਨੀਤ ਹਿੰਦ, ਹੈਪੀ ਜਿੰਦਲ, ਜਵਾਹਰ ਮਿੱਤਲ, ਅਨਿਲ ਪੱਖੋਵਾਲ, ਸੋਮੀ ਘਲੋਟੀ, ਅਨਿਲ ਗੋਇਲ, ਚਦਰ ਸ਼ੇਖਰ, ਰਜਿੰਦਰ ਸਿੰਗਲਾ, ਜੱਜ ਸਿੰਗਲਾ, ਹੈਪੀ ਜਿੰਦਲ, ਆਤਮਾ ਭੁੱਟਾ, ਨਰੇਸ਼ ਭੁੱਟਾ, ਪ੍ਰਧਾਨ ਸ਼ੇਰੂ ਝਨੇਰੀਆ ਤਰਸੇਮ ਗਰਗ, ਸੁਰੇਸ਼ ਸਿੰਗਲਾ, ਸਾਹਿਲ ਜਿੰਦਲ, ਚੰਦਰ ਸ਼ੇਖਰ, ਰਾਜੇਸ਼ ਤਿਵਾੜੀ, ਐਡਵੋਕੇਟ ਜਸਪ੍ਰੀਤ ਘਲੋਟੀ, ਸੰਦੀਪ ਜੈਨ, ਵਿਨੋਦ ਸਿੰਗਲਾ, ਸੁਸ਼ੀਲ ਸਿੰਗਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਮਰਾਲਾ 'ਚ ਨਗਰ ਕੌਂਸਲ ਚੋਣਾਂ ਲਈ 50 ਉਮੀਦਵਾਰ ਚੋਣ ਮੈਦਾਨ ਵਿਚ <br/> ਅਗਲੀ ਖ਼ਬਰ ਖੰਨਾ ਕੌਂਸਲ ਚੋਣਾਂ 'ਚ ਮੰਤਰੀ ਸੌਂਦ ਦੇ ਨਜ਼ਦੀਕੀ ਹਰੀਸ਼ ਗੁਪਤਾ ਬਿਨਾਂ ਮੁਕਾਬਲਾ ਜੇਤੂ <br/>
Ad Position 24