10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਮਰਾਲਾ 'ਚ ਨਗਰ ਕੌਂਸਲ ਚੋਣਾਂ ਲਈ 50 ਉਮੀਦਵਾਰ ਚੋਣ ਮੈਦਾਨ ਵਿਚ <br/>

Ad Position 21
No active advertisement
ਅਜੀਤ ਡੈਸਕ 20-05-2026
ਸਮਰਾਲਾ, 19 ਮਈ (ਗੋਪਾਲ ਸੋਫਤ)- ਸਥਾਨਕ ਨਗਰ ਕੌਂਸਲ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਦੇ ਪੇਪਰ ਵਾਪਸ ਲੈਣ ਦੇ ਦਿਨ ਉਮੀਦਵਾਰਾਂ ਵਲੋਂ 31 ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਸ਼ਹਿਰ ਦੇ 15 ਵਾਰਡਾਂ ਵਿਚੋਂ 12 ਵਾਰਡਾਂ ਤੇ ਕੌਂਸਲਰ ਚੁਣਨ ਲਈ 50 ਉਮੀਦਵਾਰਾਂ ਵਿੱਚ ਜ਼ਿਆਦਾਤਰ ਚਾਰ ਗੁਣਾ ਮੁਕਾਬਲੇ ਹੋਣਗੇ ਜਦ ਕਿ ਵਾਰਡ ਨੰਬਰ 1, 4 ਹੈ ਅਤੇ 12 ਵਿੱਚ ਕੱਲ੍ਹ ਸਾਰੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ 17 ਨਾਮਜਦਗੀਆਂ ਰੱਦ ਕਰ ਦੇਣ ਸਦਕਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਕੌਂਸਲਰ ਚੁਣ ਲਏ ਗਏ ਹਨ | ਸਥਾਨਕ ਐਸ. ਡੀ.ਐਮ. ਵੱਲੋਂ ਚੋਣ ਨਿਸ਼ਾਨ ਅਲਾਟ ਕੀਤੇ 50 ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ ਅਨੁਸਾਰ ਵਾਰਡ ਨੰਬਰ ਵਾਰਡ ਨੰਬਰ 2 ਤੋਂ ਅਮਨਦੀਪ ਸਿੰਘ (ਅਕਾਲੀ ਦਲ), ਸਤਵੀਰ ਸਿੰਘ (ਆਪ), ਗਗਨਦੀਪ ਕੁਮਾਰ ਸ਼ਰਮਾ ਕਾਂਗਰਸ ਅਤੇ ਰਵਿੰਦਰ ਕੁਮਾਰ ਸ਼ਰਮਾ (ਭਾਜਪਾ) ਵਾਰਡ ਨੰਬਰ 3 ਤੋਂ ਮਨਦੀਪ ਕੌਰ ਢਿੱਲੋਂ (ਅਕਾਲੀ ਦਲ), ਰਜਿੰਦਰ ਕੌਰ (ਆਪ), ਸੰਦੀਪ ਕੌਰ(ਕਾਂਗਰਸ) ਅਤੇ ਸੁਦੇਸ਼ ਰਾਣੀ (ਭਾਜਪਾ) ਵਾਰਡ ਨੰਬਰ 5 ਤੋਂ ਸੁਰਿੰਦਰ ਕੌਰ ਕਾਫੀ (ਅਕਾਲੀ ਦਲ) , ਜਸਪ੍ਰੀਤ ਕੌਰ (ਆਪ), ਗੁਰਪ੍ਰੀਤ ਕੌਰ (ਕਾਂਗਰਸ) ਅਤੇ ਰੋਸ਼ਨੀ ਰਾਣੀ (ਭਾਜਪਾ) ਵਾਰਡ ਨੰਬਰ 6 ਤੋਂ ਪਿ੍ਤਪਾਲ ਸਿੰਘ(ਅਕਾਲੀ ਦਲ), ਤੇਜਿੰਦਰ ਸਿੰਘ ਗਰੇਵਾਲ (ਆਪ), ਸੁਸ਼ੀਲ ਕੁਮਾਰ (ਕਾਂਗਰਸ) ਅਤੇ ਕਰਨਪ੍ਰੀਤ ਸਿੰਘ (ਭਾਜਪਾ) ਵਾਰਡ ਨੰਬਰ 7 ਤੋਂ ਕੁਲਵਿੰਦਰ ਕੌਰ (ਅਕਾਲੀ ਦਲ), ਦਲਜੀਤ ਕੌਰ (ਆਪ), ਰੀਚਾ ਦੂਆ (ਕਾਂਗਰਸ) ਅਤੇ ਰੇਨੂ (ਭਾਜਪਾ) ਵਾਰਡ ਨੰਬਰ 8 ਤੋਂ ਸੁਰਿੰਦਰ ਸਿੰਘ ਬੇਦੀ (ਅਕਾਲੀ ਦਲ), ਰਣਧੀਰ ਸਿੰਘ ਪਨੇਸਰ (ਆਪ), ਹਰਦੇਵ ਸਿੰਘ (ਕਾਂਗਰਸ), ਦੀਪਕ ਕੁਮਾਰ (ਭਾਜਪਾ), ਵਾਰਡ ਨੰਬਰ 9 ਤੋਂ ਜਸਪ੍ਰੀਤ ਕੌਰ (ਅਕਾਲੀ ਦਲ) ਓਰਮਿਲ ਕੌਸ਼ਲ (ਆਪ), ਭਾਵਨਾ ਖੁੱਲਰ (ਕਾਂਗਰਸ) ਅਤੇ ਰੀਤੁ (ਭਾਜਪਾ) ਵਾਰਡ ਨੰਬਰ 10 ਤੋਂ ਸਤਵਿੰਦਰ ਸਿੰਘ (ਅਕਾਲੀ ਦਲ), ਜਗਦੀਪ ਸਿੰਘ (ਆਪ), ਤਰਸੇਮ ਲਾਲ(ਕਾਂਗਰਸ) ਅਤੇ ਅਵਤਾਰ ਸਿੰਘ ਵਾਰਡ(ਭਾਜਪਾ) ਵਾਰਡ ਨੰਬਰ 11 ਤੋਂ ਅਮਰਜੀਤ ਕੌਰ (ਅਕਾਲੀ ਦਲ), ਕੁਲਦੀਪ ਕੌਰ (ਆਪ), ਰੁਪਿੰਦਰ ਕੌਰ (ਕਾਂਗਰਸ) ਅਤੇ ਰੀਨਾ ਰਾਣੀ (ਭਾਜਪਾ) ਵਾਰਡ ਨੰਬਰ 13 ਤੇਜਿੰਦਰ ਕੌਰ (ਅਕਾਲੀ ਦਲ), ਅਰਸ਼ਦੀਪ ਕੌਰ ਪਨੇਸਰ (ਆਪ) ਅਤੇ ਪਰਵੀਨ ਬਾਲਾ (ਭਾਜਪਾ) ਵਾਰਡ ਨੰਬਰ 14 ਤੋਂ ਸੇਵਾ ਸਿੰਘ (ਅਕਾਲੀ ਦਲ), ਮੰਗਤ ਰਾਏ (ਆਪ), ਗੁਰਵਿੰਦਰ ਸਿੰਘ (ਕਾਂਗਰਸ) ਅਤੇ ਧਰਮਵੀਰ ਕੰਡਾ (ਭਾਜਪਾ) ਅਤੇ ਵਾਰਡ ਨੰਬਰ 15 ਤੋਂ ਸੁਮਨਪ੍ਰੀਤ ਸਿੰਘ (ਅਕਾਲੀ ਦਲ), ਰੁਪਿੰਦਰ ਕੌਰ (ਆਪ), ਮਨਜੀਤ ਕੌਰ (ਕਾਂਗਰਸ) ਅਤੇ ਕਮਲਪ੍ਰੀਤ ਸਿੰਘ (ਭਾਜਪਾ) ਦੇ ਉਮੀਦਵਾਰਾਂ ਵਿਚਕਾਰ ਮੁਕਾਬਲੇ ਹੋਣਗੇ | ਵਾਰਡ ਨੰਬਰ 9, 10, 11 ਵਿੱਚ ਬਹੁਜਨ ਸਮਾਜ ਪਾਰਟੀ ਨੇ ਕਰਮਵਾਰ ਹਰਪ੍ਰੀਤ ਕੌਰ, ਬਲਵੀਰ ਸਿੰਘ ਅਤੇ ਸਵਰਨ ਕੌਰ, ਉਮੀਦਵਾਰ ਵੀ ਚੋਣ ਮੈਦਾਨ ਵਿੱਚ ਉਤਾਰੇ ਹਨ ਇਸ ਲਈ ਇਨ੍ਹਾਂ ਤਿੰਨ ਵਾਰਡਾਂ ਵਿੱਚ ਪੰਜ ਕੋਣਾ ਮੁਕਾਬਲੇ ਹੋਣਗੇ |
ਸਾਰੀਆਂ ਵਿਰੋਧੀ ਪਾਰਟੀਆਂ ਵਲੋਂ ਆਪਣੇ -ਆਪਣੇ ਉਮੀਦਵਾਰ ਦੇ ਕਾਗਜ਼ ਰੱਦ ਹੋਣ ਤੋਂ ਬਚਾਉਣ ਲਈ ਬੀਤੀ ਦੇਰ ਰਾਤ ਚੱਲੀ ਕਸ਼ਮਕਸ਼ ਅਤੇ ਸੰਘਰਸ਼ ਉਪਰੰਤ ਕਾਂਗਰਸ ਪਾਰਟੀ ਆਪਣੇ ਰੱਦ ਕੀਤੇ ਗਏ 3 ਵਾਰਡਾਂ ਵਿਚਲੇ ਉਮੀਦਵਾਰਾਂ ਲਈ ਅਗਲੀ ਕਾਨੂੰਨੀ ਕਾਰਵਾਈ ਦੀਆਂ ਵਿਉਂਤਾਂ ਘੜ ਹੀ ਰਹੀ ਸੀ ਕਿ ਇੱਕ ਅਚਾਨਕ ਵਾਪਰੇ ਘਟਨਾ ਕਰਮ ਵਿੱਚ ਕਾਂਗਰਸ ਪਾਰਟੀ ਦੀ ਵਾਰਡ ਨੰਬਰ 13 ਤੋਂ ਇਕਲੋਤੀ ਉਮੀਦਵਾਰ ਬਲਵਿੰਦਰ ਕੌਰ ਨੇ ਆਪਣੇ ਨਾਮਜ਼ਦਗੀ ਪੇਪਰ ਅਚਾਨਕ ਵਾਪਸ ਲੈ ਲਏ | ਵਾਰਡ ਨੰਬਰ 13 ਸਾਬਕਾ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਸਮਰਾਲਾ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲਈ ਐਲਾਨੇ ਹੋਏ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਦਾ ਆਪਣਾ ਵਾਰਡ ਹੈ ਜਿਸ ਵਿੱਚ ਦੋਵੇਂ ਆਗੂਆਂ ਦੀ ਰਿਹਾਇਸ਼ ਵੀ ਹੈ | ਭਾਵੇਂ ਇਸ ਅਹਿਮ ਵਾਰਡ ਵਿਚੋਂ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਦੇ ਉਮੀਦਵਾਰ ਦੇ ਕਾਗ਼ਜ਼ ਵਾਪਸ ਕਰਵਾਉਣ ਨੂੰ ਸਮਰਾਲੇ ਦੀ ਰਾਜਨੀਤੀ ਵਿੱਚ ਵੱਡੇ ਘਟਨਾ ਕ੍ਰਮ ਵਜੋਂ ਵੇਖਿਆ ਜਾ ਰਿਹਾ ਹੈ ਅਤੇ ਪੁਰਾਣੇ ਕਾਂਗਰਸੀ ਢਿੱਲੋਂ ਪਰਿਵਾਰ ਤੇ ਮੌਜੂਦਾ ਕਾਂਗਰਸੀ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਵਿਚਕਾਰ ਚੱਲ ਰਿਹਾ 36 ਦਾ ਅੰਕੜਾ ਇਸ ਮਾਮਲੇ ਵਿੱਚ ਪੜਦੇ ਪਿੱਛੇ ਵੱਡੀ ਰਾਜਸੀ ਖੇਡ ਦੱਸਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਦੋਰਾਹਾ ਅਤੇ ਪਾਇਲ ਸ਼ਹਿਰ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ 'ਆਪ' ਉਮੀਦਵਾਰਾਂ ਨੂੰ ਜਿਤਾਉਣਾ ਜ਼ਰੂਰੀ... ਅਗਲੀ ਖ਼ਬਰ ਅਹਿਮਦਗੜ੍ਹ ਦੀ ਸਿਆਸਤ 'ਚ ਰਵਿੰਦਰ ਪੁਰੀ ਨੇ ਕੀਤਾ ਵੱਡਾ ਧਮਾਕਾ, ਸੋਨੂ ਮਹਿਤਾ ਨੂੰ ਉਮੀਦਵਾਰ ਐਲਾਨਿਆ <br/>
Ad Position 24