ਮਲੌਦ, 21 ਮਈ (ਸਹਾਰਨ ਮਾਜਰਾ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਕਿਸਾਨ ਆਗੂ ਸੁਖਵਿੰਦਰ ਸਿੰਘ ਦੌਲਤਪੁਰ ਨੇ ਕਿਹਾ ਕਿ ਕਿਸਾਨੀ ਲਈ ਬੇਹੱਦ ਅਹਿਮ ਕੜੀ ਮੰਨੀਆਂ ਜਾਂਦੀਆਂ ਪੇਂਡੂ ਸਹਿਕਾਰੀ ਸਭਾਵਾਂ ਵਲੋਂ ਕਿਸਾਨਾਂ ਨੂੰ ਹੱਦ ਕਰਜ਼ੇ ਨਾ ਦੇਣ ਨਾਲ ਕਿਸਾਨ ਵਰਗ ਪੂਰੀ ਤਰ੍ਹਾਂ ਪ੍ਰੇਸ਼ਾਨੀ ਦੇ ਆਲਮ 'ਚੋਂ ਨਿਕਲ ਰਿਹਾ ਹੈ | ਇਸ ਤੋਂ ਪਹਿਲਾਂ ਆਲੂਆਂ ਨੇ ਕਿਸਾਨੀ ਨੂੰ ਆਰਥਿਕ ਪੱਖੋਂ ਬੁਰੀ ਤਰ੍ਹਾਂ ਝੰਬਿਆ | ਫਿਰ ਕਣਕ ਦਾ ਬਹੁਤ ਘੱਟ ਝਾੜ ਹੋਣ ਨਾਲ ਵੀ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ ਹੈ | ਪ੍ਰੰਤੂ ਤੀਸਰਾ ਇਹ ਹੱਦ ਕਰਜ਼ਾ ਨਾ ਮਿਲਣਾ | ਉਨ੍ਹਾਂ ਕਿਹਾ ਕਿ ਜਾਰੀ ਪੱਤਰ ਅਨੁਸਾਰ ਰਜਿਸਟਰਾਰ ਸਹਿਕਾਰੀ ਸਭਾਵਾਂ ਵਲੋਂ ਫ਼ਸਲੀ ਹੱਦ ਕਰਜ਼ੇ ਲਈ ਨਵਾਂ ਵਿੱਤੀ ਪੈਮਾਨਾ ਲਾਗੂ ਕਰ ਦਿੱਤਾ ਗਿਆ | ਹੁਣ ਬੈਂਕਾਂ ਫ਼ੰਡ ਨਹੀਂ ਆਖ ਕੇ ਪੱਲ੍ਹਾ ਝਾੜ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਾਉਣੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਨਿੱਤ ਨਵੇਂ ਵਿੱਤੀ ਪਮਾਨੇ ਲਾਗੂ ਕਰਨ ਨਾਲ ਭਾਰੀ ਦਿੱਕਤਾਂ ਆਉਣਗੀਆਂ | ਦੌਲਤਪੁਰ ਨੇ ਦੱਸਿਆ ਕਿ ਪਹਿਲਾਂ ਬੈਂਕਾਂ ਇਹ ਹੱਦ ਕਰਜ਼ੇ 25 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦੇ ਰਹੀਆਂ ਸਨ ਪ੍ਰੰਤੂ ਹੁਣ ਕੇਂਦਰ ਸਰਕਾਰ ਨੇ 39 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਨਾਲ ਕਰ ਦਿੱਤਾ ਹੈ | ਪ੍ਰੰਤੂ ਪੰਜਾਬ ਸਰਕਾਰ ਜਿਹੜੀ ਨਿੱਤ ਫੋਕੀਆਂ ਫੜਾ ਮਰ ਰਹੀ ਹੈ ਵਲੋਂ ਅਜੇ ਤੱਕ ਬੈਂਕਾਂ ਨੂੰ ਕੋਈ ਤਾਜ਼ਾ ਹੁਕਮ ਜਾਰੀ ਨਹੀਂ ਕੀਤੇ | ਕਿਉਂਕਿ ਬੈਂਕਾਂ ਵਾਲੇ ਕਿਸਾਨਾਂ ਨੂੰ ਕੋਈ ਲੜ ਪੱਲ੍ਹਾ ਨਹੀਂ ਫੜਾਉਂਦੇ | ਕਿਸਾਨ ਰੋਜ਼ਾਨਾ ਚੜ੍ਹਦੇ ਸੂਰਜ ਬੈਂਕਾਂ ਨੂੰ ਚਲੇ ਜਾਂਦੇ ਹਨ ਅਤੇ ਨਿਰਾਸ਼ ਹੋ ਕੇ ਘਰੀਂ ਪਰਤ ਆਉਂਦੇ ਹਨ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨਵੇਂ ਫ਼ਸਲੀ ਹੱਦ ਕਰਜ਼ੇ ਅਨੁਸਾਰ ਕਿਸਾਨਾਂ ਨੂੰ ਤੁਰੰਤ ਹੱਦ ਕਰਜ਼ੇ ਦੇਵੇ ਅਤੇ ਬੈਂਕਾਂ ਨੂੰ ਹਦਾਇਤ ਜਾਰੀ ਕਰੇ ਕਿ ਉਹ ਅÏਖੇ ਸਮੇਂ ਕਿਸਾਨਾਂ ਦੀ ਬਾਂਹ ਫੜਨ | ਇਸ ਮੌਕੇ ਹਰਵਿੰਦਰ ਸਿੰਘ ਪਿੰਦੀ ਵੀ ਹਾਜ਼ਰ ਸਨ |