13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਇਸ ਵਾਰ ਦੋਰਾਹਾ ਨਗਰ ਕੌਂਸਲ ਦੇ ਚੋਣ ਮੁਕਾਬਲੇ ਹੋਣਗੇ 'ਦਿਲਚਸਪ'

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਦੋਰਾਹਾ, 21 ਮਈ (ਪੱਤਰ ਪ੍ਰੇਰਕ)-ਦੋਰਾਹਾ ਨਗਰ ਕੌਂਸਲ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਪੰਜਾਬ ਦੀਆਂ ਪੰਜ ਪ੍ਰਮੁੱਖ ਸਿਆਸੀ ਪਾਰਟੀਆਂ, ਜਿਸ ਵਿਚ ਆਮ ਆਦਮੀ ਪਾਰਟੀ (ਕਾਬਜ਼ ਧਿਰ), ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਬਸਪਾ ਸਮੇਤ ਕੁੱਲ 15 ਵਾਰਡਾਂ 'ਚੋਂ, 9 ਵਾਰਡ 'ਚ 10 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ | ਰਿਟਰਨਿੰਗ ਅਫ਼ਸਰ ਵਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਲਿਸਟ ਅਨੁਸਾਰ 5 ਵਾਰਡ 'ਚ ਤਿਕੋਣੇ, 4 ਵਾਰਡ ਵਿੱਚ ਚਾਰਕੋਣੇ, ਚਾਰ 'ਚ ਪੰਜਕੋਣੇ ਅਤੇ ਇੱਕ ਵਰਡ ਵਿੱਚ ਛੇ ਕੋਣੇ ਮੁਕਾਬਲੇ ਹੋਣਗੇ | ਵਾਰਡ ਨੰਬਰ ਇਕ (ਰਾਖਵਾਂ ਇਸਤਰੀ) ਲਈ, ਪ੍ਰੀਤੀ ਸੇਠੀ (ਸ਼੍ਰੋਮਣੀ ਅਕਾਲੀ ਦਲ), ਤਮੰਨਾ ਮਲਹੋਤਰਾ (ਕਾਂਗਰਸ), ਦਲਵਿੰਦਰ ਕੌਰ (ਆਮ ਆਦਮੀ ਪਾਰਟੀ), ਵਾਰਡ ਨੰਬਰ ਦੋ (ਜਨਰਲ) ਲਈ ਗੁਰਦੀਪ ਸਿੰਘ ਬਾਵਾ (ਸ਼੍ਰੋਮਣੀ ਅਕਾਲੀ ਦਲ), ਬੰਤ ਸਿੰਘ (ਕਾਂਗਰਸ), ਰਾਹੁਲ ਬੈਕਟਰ (ਆਮ ਆਦਮੀ ਪਾਰਟੀ), ਵਾਰਡ ਨੰਬਰ ਤਿੰਨ (ਅਨੁਸੂਚਿਤ ਜਾਤੀ ਇਸਤਰੀ) ਲਈ ਗੁਰਮੀਤ ਕੌਰ (ਭਾਜਪਾ), ਪ੍ਰੀਤੀ (ਕਾਂਗਰਸ), ਪੂਜਾ (ਆਮ ਆਦਮੀ ਪਾਰਟੀ), ਜਦੋਂ ਕਿ ਇਸ ਵਾਰਡ 'ਚੋਂ ਸ਼੍ਰੋਮਣੀ ਅਕਾਲੀ ਦਲ ਦੀ ਜਸਵਿੰਦਰ ਕੌਰ ਦੇ ਕਾਗਜ਼ ਰੱਦ ਹੋਏ, ਵਾਰਡ ਨੰਬਰ ਤਿੰਨ (ਜਨਰਲ) ਲਈ ਅਮਰੀਕ ਚੰਦ (ਆਜ਼ਾਦ), ਗੁਰਬਚਨ ਸਿੰਘ (ਆਜ਼ਾਦ), ਨਵਜੀਤ ਸਿੰਘ (ਕਾਂਗਰਸ), ਬਲਵਿੰਦਰ ਸਿੰਘ ਟੋਨੀ (ਸ਼੍ਰੋਮਣੀ ਅਕਾਲੀ ਦਲ), ਬਲਵਿੰਦਰ ਕੌਰ (ਭਾਜਪਾ), ਲਾਭ ਸਿੰਘ (ਆਮ ਆਦਮੀ ਪਾਰਟੀ), ਵਾਰਡ ਨੰਬਰ ਪੰਜ (ਰਾਖਵਾਂ ਇਸਤਰੀ) ਲਈ ਸਤਵੀਰ ਕੌਰ (ਸ਼੍ਰੋਮਣੀ ਅਕਾਲੀ ਦਲ), ਸਰੋਜ ਰਾਣੀ (ਕਾਂਗਰਸ), ਸਰਬਜੀਤ ਕੌਰ (ਭਾਜਪਾ), ਪ੍ਰੀਆ ਸ਼ਰਮਾ (ਆਮ ਆਦਮੀ ਪਾਰਟੀ), ਵਾਰਡ ਨੰਬਰ ਛੇ (ਜਨਰਲ) ਲਈ ਅਨਮੋਲ ਸ਼ਰਮਾ (ਆਮ ਆਦਮੀ ਪਾਰਟੀ), ਕੀਮਤੀ ਲਾਲ (ਸ਼੍ਰੋਮਣੀ ਅਕਾਲੀ ਦਲ), ਗੁਰਪ੍ਰੀਤ ਕੌਰ ਗੋਗੀ (ਆਜ਼ਾਦ), ਪ੍ਰਦੀਪ ਬਾਂਸਲ (ਕਾਂਗਰਸ), ਮੋਹਨ ਸਿੰਘ (ਆਜ਼ਾਦ), ਵਾਰਡ ਨੰਬਰ ਸੱਤ (ਰਾਖਵਾਂ ਇਸਤਰੀ) ਲਈ ਚੰਚਲ ਦੇਵੀ (ਆਮ ਆਦਮੀ ਪਾਰਟੀ), ਮਮਤਾ ਆਨੰਦ (ਸ਼੍ਰੋਮਣੀ ਅਕਾਲੀ ਦਲ), ਰਣਜੀਤ ਕੌਰ (ਕਾਂਗਰਸ), ਵਾਰਡ ਨੰਬਰ ਅੱਠ (ਜਨਰਲ) ਲਈ ਅਤੁਲ ਸ਼ਰਮਾ (ਭਾਜਪਾ), ਸੁਦਰਸ਼ਨ ਕੁਮਾਰ ਸ਼ਰਮਾ (ਆਮ ਆਦਮੀ ਪਾਰਟੀ), ਰਿਟਾ. ਪਿ੍ੰਸੀਪਲ ਦਲਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਮਨਦੀਪ ਸਿੰਘ ਮਾਂਗਟ (ਕਾਂਗਰਸ), ਵਾਰਡ ਨੰਬਰ ਨੌ (ਰਾਖਵਾਂ ਇਸਤਰੀ), ਸੁਖਵਿੰਦਰ ਕੌਰ (ਆਮ ਆਦਮੀ ਪਾਰਟੀ), ਕਿਰਨਜੀਤ ਕੌਰ (ਕਾਂਗਰਸ), ਦਲਜੀਤ ਕੌਰ (ਸ਼੍ਰੋਮਣੀ ਅਕਾਲੀ ਦਲ), ਪੰਕਜ ਗੌਤਮ (ਆਜ਼ਾਦ), ਮੋਨਿਕਾ (ਭਾਜਪਾ), ਵਾਰਡ ਨੰਬਰ ਦਸ (ਅਨੁਸੂਚਿਤ ਜਾਤੀ) ਲਈ ਕਮਲਜੀਤ ਸਿੰਘ ਬਿੱਟੂ (ਆਮ ਆਦਮੀ ਪਾਰਟੀ), ਗੁਰਪ੍ਰੀਤ ਸਿੰਘ (ਕਾਂਗਰਸ), ਨਗਿੰਦਰ ਸਿੰਘ ਬਿੱਲੂ (ਸ਼੍ਰੋਮਣੀ ਅਕਾਲੀ ਦਲ), ਬਲਵਿੰਦਰ ਸਿੰਘ (ਬਸਪਾ), ਵਾਰਡ ਨੰਬਰ ਗਿਆਰਾਂ (ਪਛੜੀ ਜਾਤੀ) ਸੁਰਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ), ਹਰਜੀਤ ਸਿੰਘ (ਆਜ਼ਾਦ), ਕੁਲਵੰਤ ਸਿੰਘ (ਕਾਂਗਰਸ), ਗੁਰਮਿੰਦਰ ਸਿੰਘ (ਭਾਜਪਾ), ਦਵਿੰਦਰ ਸਿੰਘ (ਆਮ ਆਦਮੀ ਪਾਰਟੀ), ਵਾਰਡ ਨੰਬਰ ਬਾਰਾਂ (ਅਨੁਸੂਚਿਤ ਜਾਤੀ ਇਸਤਰੀ) ਲਈ ਅੰਮਿ੍ਤ ਪਾਲ ਕੌਰ (ਸ਼੍ਰੋਮਣੀ ਅਕਾਲੀ ਦਲ), ਸ਼ਿੰਦਰਪਾਲ ਕੌਰ (ਕਾਂਗਰਸ), ਜਸਵੰਤ ਕੌਰ (ਆਮ ਆਦਮੀ ਪਾਰਟੀ), ਪਰਮਿੰਦਰ ਕੌਰ (ਆਜ਼ਾਦ), ਵਾਰਡ ਨੰਬਰ ਤੇਰਾਂ (ਜਨਰਲ) ਲਈ ਇੰਦਰਜੀਤ ਸਿੰਘ (ਕਾਂਗਰਸ), ਮੀਨੂ ਨਰੂਲਾ (ਆਮ ਆਦਮੀ ਪਾਰਟੀ), ਵਿਪਨ ਸੇਠੀ (ਸ਼੍ਰੋਮਣੀ ਅਕਾਲੀ ਦਲ), ਵਾਰਡ ਨੰਬਰ ਚੌਦਾਂ (ਅਨੁਸੂਚਿਤ ਜਾਤੀ) ਸੁਖਮਿੰਦਰ ਸਿੰਘ (ਆਜ਼ਾਦ), ਹਰਨੇਕ ਸਿੰਘ (ਆਮ ਆਦਮੀ ਪਾਰਟੀ), ਜੋਰਾ ਸਿੰਘ (ਆਜ਼ਾਦ), ਰਣਜੀਤ ਸਿੰਘ ਕਾਕਾ (ਸ਼੍ਰੋਮਣੀ ਅਕਾਲੀ ਦਲ), ਰਣਵੀਰ ਸਿੰਘ (ਕਾਂਗਰਸ) ਅਤੇ ਵਾਰਡ ਨੰਬਰ ਪੰਦਰਾਂ (ਰਾਖਵਾਂ ਇਸਤਰੀ) ਲਈ ਅਮਰਪ੍ਰੀਤ ਕੌਰ (ਆਜ਼ਾਦ), ਹਰਜੀਤ ਕੌਰ (ਆਮ ਆਦਮੀ ਪਾਰਟੀ), ਗੁਰਮੀਤ ਸਿੰਘ (ਕਾਂਗਰਸ), ਜੋਤ ਕੌਰ (ਸ਼੍ਰੋਮਣੀ ਅਕਾਲੀ ਦਲ), ਰਜਨੀਸ਼ ਰਾਣੀ (ਭਾਜਪਾ) ਵਿੱਚ ਮੁਕਾਬਲੇ ਹੋਣਗੇ | ਇਨ੍ਹਾਂ 62 ਉਮੀਦਵਾਰਾਂ 'ਚੋਂ 15 ਕੌਂਸਲਰ ਚੁਣੇ ਜਾਣੇ ਹਨ | ਇੱਥੇ ਦਿਲਚਸਪ ਗੱਲ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ 'ਚ 14 ਸੀਟਾਂ ਜੋ ਲੜੀਆਂ ਜਾ ਰਹੀਆਂ ਹਨ ਉਸ 'ਚੋਂ ਦੋ ਪਤੀ-ਪਤਨੀ ਵੱਖੋ ਵੱਖਰੇ ਸੀਟਾਂ 'ਤੇ ਹਨ ਇਸੇ ਤਰ੍ਹਾਂ ਇੱਕ ਸੀਟ ਉੱਤੇ ਸਹੁਰਾ ਤੇ ਦੂਸਰੇ ਉੱਤੇ ਨੂੰ ਹ ਚੋਣ ਲੜ ਰਹੀ ਹੈ | ਇਸ ਵਾਰ ਭਾਜਪਾ ਆਪਣੇ ਤੌਰ 'ਤੇ ਇਕੱਲਿਆਂ ਸੱਤ ਸੀਟਾਂ ਉੱਤੇ ਹੀ ਚੋਣ ਲੜ ਰਹੀ ਹੈ, ਜਿਸ ਦੀ ਕੌਮੀ ਪਾਰਟੀ ਪੰਜਾਬ ਦੀਆਂ ਆ ਰਹੀਆਂ 2027 ਦੀਆਂ ਪੰਜਾਬ 'ਚ ਕੁੱਲ 117 ਸੀਟਾਂ ਉੱਤੇ ਚੋਣਾਂ ਲੜਨ ਦੇ ਦਾਅਵੇ ਕਰ ਰਹੀ ਹੈ | ਇੱਥੇ ਜ਼ਿਕਰਯੋਗ ਇਹ ਵੀ ਹੈ, ਕਿ ਕੁੱਲ ਸਿਆਸੀ ਪਾਰਟੀਆਂ 'ਚੋਂ ਨਾਰਾਜ਼ 10 ਆਜ਼ਾਦ ਉਮੀਦਵਾਰ ਵੀ ਇਸ ਵਾਰ ਚੋਣ ਲੜ ਰਹੇ ਹਨ | ਜਿਸ 'ਚੋਂ 2 ਸੀਟਾਂ ਵਿੱਚ ਦੋ-ਦੋ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 12 ਤੋਂ ਭਾਜਪਾ ਦੇ ਉਮੀਦਵਾਰ ਵਿਸ਼ਾਲ ਸੂਦ ਦੇ ਹੱਕ 'ਚ ਘਰ-ਘਰ ਜਾ ਕੇ ਮੰਗੀਆਂ ਵੋਟਾਂ ਅਗਲੀ ਖ਼ਬਰ ਕੈਂਬਰਿਜ ਮਾਡਰਨ ਸਕੂਲ ਮਲੌਦ ਵਿਖੇ ਜਾਦੂਗਰ ਸੱਗੂ ਸਰਕਾਰ ਨੇ ਵਿਖਾਏ ਵੱਖ-ਵੱਖ ਕਰਤੱਵ
Ad Position 24