ਡੇਹਲੋਂ, 22 ਮਈ (ਅੰਮਿ੍ਤਪਾਲ ਸਿੰਘ ਕੈਲੇ)-ਸੂਬੇ ਦੀ ਭਗਵੰਤ ਮਾਨ ਸਰਕਾਰ ਵਲੋਂ ਜਿੱਥੇ ਸੂਬੇ ਦੀ ਨੁਹਾਰ ਬਦਲਣ ਲਈ ਆਧੁਨਿਕ ਸਹੂਲਤਾਂ, ਸੈਂਕੜੇ ਲੋਕਪੱਖੀ ਸਕੀਮਾਂ ਦੇ ਨਾਲ-ਨਾਲ ਸੜਕਾਂ ਦਾ ਜੰਗੀ ਪੱਧਰ 'ਤੇ ਨਿਰਮਾਣ ਕੀਤਾ ਜਾ ਰਿਹਾ ਹੈ | ਉਸ ਦੇ ਨਾਲ ਹੀ ਹਲਕਾ ਗਿੱਲ ਅੰਦਰ ਸੜਕਾਂ ਦਾ ਨਵੀਨੀਕਰਨ ਸਮੇਤ ਸੜਕਾਂ ਨੂੰ ਚੌੜਾ ਕਰ ਕੇ ਕੰਕਰੀਟ ਦੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਕਿ ਸੜਕਾਂ ਦੀ ਮਜ਼ਬੂਤੀ ਬਣੀ ਰਹੇ | ਇਹ ਪ੍ਰਗਟਾਵਾ ਅੱਜ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਅਧੀਨ ਮੰਡੀ ਬੋਰਡ ਨਾਲ ਸੰਬੰਧਿਤ ਡੇਹਲੋਂ ਤੋਂ ਰੁੜਕਾ-ਬੁਟਾਹਰੀ ਸੜਕ ਦਾ ਉਦਘਾਟਨ ਕਰਨ ਸਮੇਂ ਹਾਜ਼ਰ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਇਸ ਤੋਂ ਪਹਿਲਾਂ ਪਿੰਡ ਖੱਟੜਾ ਚੁਹਾਰਮ ਤੋਂ ਢੋਡੇ-ਮੁਕੰਦਪੁਰ, ਗੁਰਮ ਨੂੰ ਜੋੜਦੀ ਲਿੰਕ ਸੜਕ ਦਾ ਉਦਘਾਟਨ ਵੀ ਕੀਤਾ | ਵਿਧਾਇਕ ਸੰਗੋਵਾਲ ਨੇ ਕਿਹਾ ਕਿ ਹਲਕਾ ਗਿੱਲ ਦੇ ਸਰਬਪੱਖੀ ਵਿਕਾਸ ਲਈ ਵੱਡੀ ਰਾਸ਼ੀ ਵਿਚ ਗਰਾਂਟਾਂ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਪਿੰਡਾਂ ਦੀ ਨੁਹਾਰ ਬਦਲਣ ਲਈ ਬਿਨਾਂ ਭੇਦ-ਭਾਵ ਵਿਕਾਸ ਕਾਰਜ ਜ਼ੋਰਾਂ 'ਤੇ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਹਲਕਾ ਗਿੱਲ ਅੰਦਰ ਕੋਈ ਰਸਤਾ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ ਕਿਉਂਕਿ ਕੱਚੇ ਰਸਤਿਆਂ ਨੂੰ ਪੰਚਾਇਤਾਂ ਦੀ ਸਲਾਹ ਨਾਲ ਕੰਕਰੀਟ ਅਤੇ ਲੌਕ ਟਾਇਲਾਂ ਲਗਾ ਕੇ ਪੱਕਾ ਕੀਤਾ ਜਾ ਰਿਹਾ ਹੈ | ਪਿੰਡ ਖੱਟੜਾ ਵਿਖੇ ਉਦਘਾਟਨੀ ਸਮਾਗਮ ਦੌਰਾਨ ਲਾਗਲੇ ਪਿੰਡ ਢੋਡੇ ਵਿਖੇ ਗਲੀਆਂ-ਨਾਲੀਆਂ ਪੱਕੀਆਂ ਕਰਨ ਲਈ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਗ੍ਰਾਮ ਪੰਚਾਇਤ ਨੂੰ 4 ਲੱਖ ਦੀ ਗਰਾਂਟ ਦਾ ਚੈੱਕ ਭੇਂਟ ਕੀਤਾ | ਇਸ ਮੌਕੇ ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਚੇਅਰਮੈਨ ਜਗਦੀਪ ਸਿੰਘ ਜੱਗੀ ਦਿਉਲ ਗੁਰਮ, ਸੰਮਤੀ ਚੇਅਰਮੈਨ ਸਾਹਿਬਜੀਤ ਸਿੰਘ ਸਾਬੀ ਜਰਖੜ, ਪੀ. ਏ. ਜਸਵਿੰਦਰ ਸਿੰਘ ਜੱਸੀ, ਸੰਮਤੀ ਮੈਂਬਰ ਐਡਵੋਕੇਟ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਦਫ਼ਤਰ ਇੰਚਾਰਜ ਮਨਦੀਪ ਸਿੰਘ ਰਵੀ ਝੰਮਟ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਕੰਦਰ ਸਿੰਘ ਡੇਹਲੋਂ, ਸੰਮਤੀ ਮੈਂਬਰ ਜਗਰੂਪ ਸਿੰਘ ਗਿੱਲ ਡੇਹਲੋਂ, ਸੰਮਤੀ ਮੈਂਬਰ ਹਰਜੋਧ ਸਿੰਘ ਗੁਰਮ, ਹਲਕਾ ਗਿੱਲ ਆਪ ਪ੍ਰਧਾਨ ਸੁਖਵਿੰਦਰ ਸਿੰਘ ਸੋਨੀ ਗਿੱਲ ਜਸਪਾਲਬਾਂਗਰ, ਇਕਬਾਲ ਸਿੰਘ ਬੁਟਾਹਰੀ, ਅਮਰਿੰਦਰ ਸਿੰਘ ਬੁਲਾਰਾ, ਸੋਨੀ ਗਿੱਲ, ਸੰਮਤੀ ਮੈਂਬਰ ਜਸਵੰਤ ਸਿੰਘ ਮੁਕੰਦਪੁਰ, ਸਰਪੰਚ ਕੁਲਵੀਰ ਸਿੰਘ ਬਿੱਟੂ ਰੁੜਕਾ, ਦਵਿੰਦਰ ਸਿੰਘ ਰੁੜਕਾ, ਪੰਚ ਜਸਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ, ਪੰਚ ਗਗਨਦੀਪ ਸਿੰਘ ਰੁੜਕਾ, ਪੰਚ ਅੰਕੁਸ਼ ਗੋਇਲ ਡੇਹਲੋਂ, ਪੰਚ ਰਮਨਜੋਤ ਸਿੰਘ ਗਿੱਲ, ਪੰਚ ਦਰਸ਼ਨ ਸਿੰਘ, ਪੰਚ ਜਸਵੀਰ ਸਿੰਘ ਸੋਨੀ ਗਿੱਲ, ਪੰਚ ਗੁਰਮੇਲ ਸਿੰਘ ਗੇਲਾ, ਪੰਚ ਰਵਿੰਦਰਪਾਲ ਸਿੰਘ ਰਵੀ ਗਿੱਲ, ਪੰਚ ਕਮਲਜੀਤ ਸਿੰਘ, ਪੰਚ ਜਸਵੀਰ ਸਿੰਘ, ਮਹਾਂਬੀਰ ਸਿੰਘ, ਲਾਡੀ ਡੇਹਲੋਂ, ਨਰਿੰਦਰਪਾਲ ਸਿੰਘ, ਰਾਜੂ ਡੇਹਲੋਂ, ਇਕਬਾਲ ਸਿੰਘ ਬਾਲੀ ਖੱਟੜਾ, ਕੈਪਟਨ ਬਚਿੱਤਰ ਸਿੰਘ, ਪੰਚ ਰਾਜੇਸ਼ ਸਿੰਘ ਬਬਲਾ ਖੱਟੜਾ, ਕੁਲਵੰਤ ਸਿੰਘ ਸਿੱਧੂ, ਰਣਜੀਤ ਸਿੰਘ ਖੱਟੜਾ, ਫ਼ੌਜੀ ਹਰਮਿੰਦਰ ਸਿੰਘ, ਫ਼ੌਜੀ ਕੁਲਦੀਪ ਸਿੰਘ ਢੋਡੇ, ਅੰਮਿ੍ਤਪਾਲ ਸਿੰਘ ਖੱਟੜਾ, ਪਰਮਜੀਤ ਸਿੰਘ ਖੱਟੜਾ, ਮਲਕੀਤ ਸਿੰਘ, ਕੁਲਵੰਤ ਸਿੰਘ, ਚਰਨ ਸਿੰਘ ਬੇਲਦਾਰ, ਫ਼ੌਜੀ ਬਲਵੀਰ ਸਿੰਘ, ਬਿੱਟੂ ਖੱਟੜਾ, ਸਤਵੰਤ ਸਿੰਘ, ਜਗਜੀਤ ਸਿੰਘ, ਬਲਜੀਤ ਸਿੰਘ ਖੱਟੜਾ, ਸੁਖਦੇਵ ਸਿੰਘ, ਗੁਰਮੁਖ ਸਿੰਘ, ਅੰਮਿ੍ਤਪਾਲ ਸਿੰਘ ਸਿੱਧੂ, ਹਰਪ੍ਰੀਤ ਸਿੰਘ ਮੁਕੰਦਪੁਰ, ਰਣਬੀਰ ਸਿੰਘ ਮੁਕੰਦਪੁਰ ਸਮੇਤ ਵੱਡੀ ਗਿਣਤੀ ਵਿੱਚ ਵਲੰਟੀਅਰ ਹਾਜ਼ਰ ਸਨ |