08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬਿਜਲੀ ਮੁਲਾਜ਼ਮਾਂ ਨੇ ਭੜੀ ਦੇ ਗੇਟ ਅੱਗੇ ਕੀਤੀ ਸਾਮਰਾਜ ਵਿਰੁੱਧ ਰੈਲੀ

Ad Position 21
No active advertisement
ਅਜੀਤ ਡੈਸਕ 23-05-2026
ਖੰਨਾ, 22 ਮਈ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਕਮੇਟੀ ਭੜੀ ਦੇ ਆਗੂ ਲਖਵੀਰ ਸਿੰਘ ਅਤੇ ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਬ ਡਵੀਜ਼ਨ ਭੜੀ ਦੇ ਆਗੂ ਗੁਰਦੀਪ ਸਿੰਘ ਨੇ ਦੱਸਿਆ ਕਿ ਦੋਵੇੇਂ ਯੂਨੀਅਨਾਂ ਨੇ ਇਕੱਠੇ ਹੋ ਕੇ ਸਾਮਰਾਜ ਵਿਰੋਧੀ ਵਿਸ਼ਾਲ ਗੇਟ ਰੈਲੀ ਸਬ ਡਵੀਜ਼ਨ ਭੜੀ ਦੇ ਗੇਟ ਅੱਗੇ ਕੀਤੀ | ਜਿਸ ਵਿਚ ਖੰਨਾ ਡਵੀਜ਼ਨ ਦੇ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਬਿਜਲੀ ਕਾਮਿਆਂ ਨੇ ਆਕਾਸ਼ ਗੂੰਜਾਉ ਨਾਅਰੇ ਲਗਾਉਂਦੇ ਹੋਏ ਯੂਨੀਅਨ ਦੇ ਆਪੋ ਆਪਣੇ ਝੰਡੇ ਲਹਿਰਾ ਕੇ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਕੇ ਸਾਮਰਾਜੀ ਨੀਤੀਆਂ ਦਾ ਵਿਰੋਧ ਕਰਦੇ ਹੋਏ ਕੇਂਦਰ, ਪੰਜਾਬ ਸਰਕਾਰ ਅਤੇ ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਸਾਮਰਾਜੀ ਨੀਤੀਆਂ ਤਹਿਤ ਲਾਗੂ ਕੀਤੀ ਜਾ ਰਹੀ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਸੇਵਾ ਸ਼ਰਤਾਂ 'ਚ ਕੀਤੀ ਤਬਦੀਲੀ ਰੱਦ ਕੀਤੀ ਜਾਵੇ, ਠੇਕੇਦਾਰੀ ਸਿਸਟਮ ਰੱਦ ਕੀਤਾ ਜਾਵੇ, ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਬੰਦ ਕਰ ਕੇ ਸਾਮਰਾਜੀਆ ਦੀਆਂ ਕੰਪਨੀਆਂ ਨੂੰ ਮੁਨਾਫ਼ਾ ਦੇਣ ਲਈ ਕੀਤੀ ਜਾ ਰਹੀ ਕਾਨੂੰਨਾਂ 'ਚ ਤਬਦੀਲੀ ਰੱਦ ਕੀਤੀ ਜਾਵੇ, ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਸਮੇਤ ਪਾਵਰਕਾਮ ਅਤੇ ਟਰਾਂਸਕੋ ਦੀਆਂ ਜਾਇਦਾਦਾਂ ਵੇਚਣੀਆਂ ਬੰਦ ਕੀਤੀਆਂ ਜਾਣ ਆਦਿ | ਅੰਤ ਵਿਚ ਸਾਮਰਾਜੀ ਰੈਲੀ ਵਿਚ ਹਾਜ਼ਰੀ ਲਗਾਉਂਦੇ ਹੋਏ ਕੁਲਵਿੰਦਰ ਸਿੰਘ, ਮਨੀ ਰਾਮ, ਵਿਧੀ ਚੰਦ, ਮੰਗਾਂ ਸਿੰਘ, ਚਰਨ ਸਿੰਘ, ਕੁਲਵਿੰਦਰ ਸਿੰਘ ਬਘੌਰ, ਗੁਰਪ੍ਰੀਤ ਸਿੰਘ, ਦਲਵਾਰ ਸਿੰਘ, ਜਸਪਾਲ ਸਿੰਘ, ਸ਼ੇਰ ਸਿੰਘ, ਜਗਦੇਵ ਸਿੰਘ, ਤੇਜਪਾਲ ਸਿੰਘ ਨੇ ਬਿਜਲੀ ਕਾਮਿਆਂ ਨੂੰ ਅਪੀਲ ਕੀਤੀ ਕਿ ਮਈ ਦੇ ਸਹੀਦਾ ਦੇ ਰਹਿੰਦੇ ਕਾਰਜਾਂ ਨੂੰ ਪੂਰਾ ਕਰਨ ਦਾ ਪ੍ਰਣ ਲਿਆ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਗਰੇਵਾਲ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਆਲੋਚਨਾ ਕਰਨ 'ਤੇ ਅਕਾਲੀ ਆਗੂਆਂ ਨੇ ਲਿਆ ਸਖ਼ਤ ਨੋਟਿਸ ਅਗਲੀ ਖ਼ਬਰ ਹਲਕਾ ਗਿੱਲ ਅੰਦਰ ਸੜਕਾਂ ਦੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ-ਵਿਧਾਇਕ ਸੰਗੋਵਾਲ
Ad Position 24