ਸਿੱਧਵਾਂ ਬੇਟ, 23 ਮਈ (ਜਸਵੰਤ ਸਿੰਘ ਸਲੇਮਪੁਰੀ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਸਬਾ ਸਿੱਧਵਾਂ ਬੇਟ ਦੇ ਠੇਕੇਦਾਰ ਨਿਵਾਸ ਪੁੱਜ ਕੇ ਬੇਟ ਇਲਾਕੇ ਦੇ ਨਾਮਵਰ ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਪੰਜਾਬ ਕਾਂਗਰਸ ਕਿਸਾਨ ਸੈੱਲ ਦੇ ਮੀਤ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ, ਸਾਬਕਾ ਸਰਪੰਚ ਪਰਮਜੀਤ ਸਿੰਘ ਪੱਪੀ, ਠੇਕੇਦਾਰ ਅਵਤਾਰ ਸਿੰਘ ਤਾਰੀ, ਠੇਕੇਦਾਰ ਜਿੰਦਰਪਾਲ ਸਿੰਘ ਦੇ ਭਰਾ ਅਤੇ ਗੁਰਸਿਮਰਤ ਸਿੰਘ ਸਿੰਮੂ ਦੇ ਪਿਤਾ ਠੇਕੇਦਾਰ ਚਰਨਜੀਤ ਸਿੰਘ ਕੁੱਕੀ ਪੁੱਤਰ ਸਵ. ਦਰਸ਼ਨ ਸਿੰਘ ਠੇਕੇਦਾਰ ਦੀ ਇਕ ਹਾਦਸੇ ਦੌਰਾਨ ਹੋਈ ਬੇਵਕਤੀ ਮੌਤ 'ਤੇ ਦੁੱਖ ਦਾ ਇਜ਼ਹਾਰ ਕੀਤਾ | ਉਨ੍ਹਾਂ ਆਖਿਆ ਕਿ ਇਸ ਬੇਵਕਤੀ ਮੌਤ ਨਾਲ ਸਿਰਫ਼ ਠੇਕੇਦਾਰ ਪਰਿਵਾਰ ਨੂੰ ਹੀ ਨਹੀਂ ਸਗੋਂ ਸਮੁੱਚੇ ਸਮਾਜ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਸਵ. ਚਰਨਜੀਤ ਸਿੰਘ ਪਾਰਟੀਬਾਜ਼ੀ ਤੋਂ ਕਿਤੇ ਉੱਪਰ ਉੱਠਕੇ ਹਰ ਇਕ ਨੂੰ ਪੂਰਾ ਸਤਿਕਾਰ ਦਿੰਦੇ ਸਨ | ਵਿਧਾਇਕ ਇਯਾਲੀ ਨੇ ਇਸ ਉਪਰੰਤ ਆਪਣੇ ਨਜ਼ਦੀਕੀ ਸਾਥੀ ਬਲਕਾਰ ਸਿੰਘ ਬਿੱਲਾ ਸਾਬਕਾ ਸੰਮਤੀ ਮੈਂਬਰ ਜੋ ਪਿਛਲੇ ਕਈ ਦਿਨਾਂ ਤੋਂ ਬਿਮਾਰ ਹਨ, ਉਨ੍ਹਾਂ ਦਾ ਵੀ ਉਨ੍ਹਾਂ ਦੇ ਘਰ ਜਾ ਕੇ ਹਾਲ ਜਾਣਿਆਂ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ | ਇਸ ਮੌਕੇ ਨੰਬਰਦਾਰ ਹਰਿੰਦਰ ਸਿੰਘ ਕਾਕਾ, ਨੰਬਰਦਾਰ ਬਲਜੀਤ ਸਿੰਘ ਸਿੱਧੂ, ਅਮਨਜੀਤ ਸਿੰਘ ਥਿੰਦ, ਮਹਿੰਦਰਪਾਲ ਸਿੰਘ ਮਾਨ, ਇਕਬਾਲ ਸਿੰਘ ਸਿੱਧੂ, ਪਰਮਜੀਤ ਸਿੰਘ ਧਾਲੀਵਾਲ, ਜਰਨੈਲ ਸਿੰਘ ਸਦਰਪੁਰਾ, ਜਗਜੀਤ ਸਿੰਘ, ਅਮਨਦੀਪ ਸਿੰਘ ਬਿੱਪਾ, ਅਰਸ਼ ਸਿੱਧੂ, ਮਨੀ ਸ਼ਰਮਾ, ਬਿਕਰਮਜੀਤ ਸਿੰਘ, ਥਾਣੇਦਾਰ ਜਸਵੰਤ ਸਿੰਘ ਹੁਜਰਾ ਆਦਿ ਨੇ ਵੀ ਠੇਕੇਦਾਰ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |