ਹੰਬੜਾਂ, 28 ਮਈ (ਮੇਜਰ ਹੰਬੜਾਂ)-ਭਾਜਪਾ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਦਾ ਪੰਜਾਬ ਪ੍ਰਧਾਨ ਲਗਾਉਣ ਦੀ ਖੁਸ਼ੀ 'ਚ ਹੰਬੜਾਂ ਵਿਖੇ ਭਾਜਪਾ ਦੇ ਵਪਾਰੀ ਟਰੇਡ ਸੈੱਲ ਦੇ ਪੰਜਾਬ ਮੈਂਬਰ ਮਨਦੀਪ ਕੁਮਾਰ ਮੱਲਣ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ਭਾਜਪਾ ਆਗੂ ਮਨਦੀਪ ਮੱਲਣ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੇ ਭਾਜਪਾ ਪੰਜਾਬ ਦੇ ਪ੍ਰਧਾਨ ਬਣਨ ਨਾਲ ਸੂਬੇ 'ਚ ਭਾਜਪਾ ਹੋਰ ਮਜ਼ਬੂਤ ਹੋਵੇਗੀ ਤੇ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਸ਼ਾਨਦਾਰ ਜਿੱਤ ਦਰਜ ਕਰਕੇ ਨਵਾਂ ਇਤਿਹਾਸ ਸਿਰਜੇਗੀ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਆਗੂ ਬਾਬੂ ਵਿਜੇ ਕੁਮਾਰ ਮੱਲਣ, ਭਾਜਪਾ ਦੇ ਸੀਨੀਅਰ ਆਗੂ ਵਿੱਕੀ ਗੁਪਤਾ, ਭਾਜਪਾ ਦੇ ਐੱਸ.ਸੀ. ਮੋਰਚਾ ਪ੍ਰਧਾਨ ਹਰਬੰਸ ਸਿੰਘ, ਸੈਕਟਰੀ ਅਲੋਕ ਕੁਮਾਰ, ਰਵੀ ਕੁਮਾਰ ਬਿੱਟੂ, ਸੰਜੇ ਕੁਮਾਰ ਗੁਪਤਾ, ਬਲਵਿੰਦਰ ਸਿੰਘ ਫੌਜੀ ਹੰਬੜਾਂ, ਦਵਿੰਦਰ ਸਿੰਘ ਬਿੱਟੂ ਸਿੱਧੂ, ਸ਼ਿੰਗਾਰਾ ਸਿੰਘ ਹੰਬੜਾਂ, ਜਸਕੀਰਤ ਸਿੰਘ ਜੱਸਾ ਧਾਲੀਵਾਲ, ਕਪਿਲ ਗੁਪਤਾ, ਅਸ਼ੋਕ ਕੁਮਾਰ ਗੁਪਤਾ, ਨਿਆਜ ਆਲਮ, ਪੰਡਿਤ ਘਣਸ਼ਾਮ ਸ਼ੁਕਲਾ, ਸ਼ਿਆਮ ਸ਼ੁੰਦਰ, ਸਤਿੰਦਰ ਕੁਮਾਰ ਗੁਪਤਾ, ਪੰਕਜ ਸ਼ਾਹ ਗੁਪਤਾ ਸਮੇਤ ਹੋਰ ਭਾਜਪਾ ਵਰਕਰ ਵੀ ਮੌਜੂਦ ਸਨ |