25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਰਕਾਰੀ ਸਕੂਲ ਕਦੋਂ ਵਿਖੇ ਬੋਰਡ ਪ੍ਰੀਖਿਆਵਾਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 29-05-2026
ਦੋਰਾਹਾ, 28 ਮਈ (ਪੱਤਰ ਪ੍ਰੇਰਕ)-ਸਰਕਾਰੀ ਸਕੂਲ ਕਦੋਂ ਦੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ 'ਚ ਸ਼ਾਨਦਾਰ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਤਰਲੋਚਨ ਸਿੰਘ ਤੋਚੀ ਅਮਰੀਕਾ ਦੀ ਅਗਵਾਈ ਵਿੱਚ ਯਾਦਗਾਰੀ ਚਿੰਨ੍ਹ ਤੇ ਨਕਦ ਇਨਾਮ ਦੇ ਕੇ ਸਨਮਾਨ ਕੀਤਾ ਗਿਆ | ਸਕੂਲ ਮੁਖੀ ਪਰਮਜੀਤ ਕੌਰ ਨੇ ਤਰਲੋਚਨ ਸਿੰਘ ਤੋਚੀ ਤੇ ਹੋਰ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਹੁੰਦੀ ਹੈ ਅਤੇ ਉਹ ਭਵਿੱਖ ਵਿੱਚ ਹੋਰ ਵਧੇਰੇ ਮਿਹਨਤ ਕਰਨ ਲਈ ਉਤਸ਼ਾਹਿਤ ਹੁੰਦੇ ਹਨ | ਸਕੂਲ ਦੀ ਤਰਫ਼ੋਂ ਤਰਲੋਚਨ ਸਿੰਘ ਤੋਚੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਸਮੇਂ ਤਰਲੋਚਨ ਸਿੰਘ ਵੱਲੋਂ ਸਕੂਲ ਲਈ 30 ਹਜ਼ਾਰ ਰੁਪਏ ਰਾਸ਼ੀ ਤੇ 7 ਪੱਖੇ ਵੀ ਦਾਨ ਕੀਤੇ ਗਏ | ਇਸ ਮੌਕੇ ਮੇਜਰ ਸਿੰਘ ਗੁਡੂ, ਪ੍ਰਧਾਨ ਸੁਰਜੀਤ ਸਿੰਘ ਮੁੰਡੀ ਸਪੋਰਟਸ ਕਲੱਬ ਕਦੋਂ, ਪਰਮਜੀਤ ਸਿੰਘ ਮੁੰਡੀ ਐਡਵੋਕੇਟ, ਸੋਹਣ ਸਿੰਘ ਪੰਚ, ਗੁਰ ਕੀਰਤਨ ਸਿੰਘ ਮੈਂਬਰ ਬਲਾਕ ਸੰਮਤੀ, ਗਗਨ ਮੁੰਡੀ, ਦਵਿੰਦਰ ਸਿੰਘ, ਪਿ੍ੰਸ ਨਿਊਜ਼ੀਲੈਂਡ, ਜਸਵਿੰਦਰ ਸਿੰਘ ਪੰਚ, ਨਿਸ਼ਾ ਦੇਵੀ, ਬਿਕਰਮਜੀਤ ਕੌਰ, ਜਸਪ੍ਰੀਤ ਕੌਰ, ਆਰਤੀ ਮਲਹੋਤਰਾ, ਗਗਨਦੀਪ ਕੌਰ, ਦਵਿੰਦਰ ਕੌਰ, ਅਮਰਜੀਤ ਸਿੰਘ ਘੁਡਾਣੀ, ਦਮਨਪ੍ਰੀਤ ਸਿੰਘ, ਵਿਨੇ ਸੇਠੀ, ਮਨਦੀਪ ਸਿੰਘ, ਸੰਜੀਵ ਕੁਮਾਰ, ਜਰਨੈਲ ਸਿੰਘ ਸਮੇਤ ਪਿੰਡ ਵਾਸੀ ਅਤੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਰਾਜੇਵਾਲ ਵਿਖੇ 2 ਤੋਂ 4 ਜੂਨ ਤੱਕ ਮਨਾਇਆ ਜਾਵੇਗਾ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਭਾਜਪਾ ਪੰਜਾਬ ਦੇ ਪ੍ਰਧਾਨ ਬਣਨ 'ਤੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ-ਢੋਲਣਵਾਲ
Ad Position 24